ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ

Friday, Mar 27, 2020 - 10:43 AM (IST)

ਭੁੱਖੇ ਮਰ ਰਹੇ ਗਰੀਬਾਂ ਦੇ ਬੱਚੇ ਤੁਰੰਤ ਦਖਲ ਦੇਣ ਮੁੱਖ ਮੰਤਰੀ : ਮਜੀਠੀਆ

ਜਲੰਧਰ (ਬਿਊਰੋ): ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਭਾਰਤ ਸਮੇਤ ਪੰਜਾਬ 'ਚ ਵੀ ਲਗਾਤਾਰ ਇਸ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ। ਇਸ ਦੇ ਚੱਲਦਿਆਂ ਇਕ ਵਾਰ ਫਿਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਇਸ ਕਰਫਿਊ ਦੌਰਾਨ ਗਰੀਬਾਂ ਤੇ ਛੋਟੇ ਬੱਚਿਆਂ ਨੂੰ ਭੁੱਖੇ ਮਰਨਾ ਪੈ ਰਿਹਾ ਹੈ। ਉਨ੍ਹਾਂ ਦੇ ਪਰਿਵਾਰ ਕੋਲ ਉਨ੍ਹਾਂ ਨੂੰ ਖੁਆਉਣ ਲਈ ਭੋਜਨ ਨਹੀਂ ਹੈ। ਇਹ ਵੇਖ ਕੇ ਹਰ ਕਿਸੇ ਨੂੰ ਦੁੱਖ ਹੋ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਮੰਤਰੀ ਸਾਬ੍ਹ ਮੈਨੂੰ ਤੁਹਾਡੇ 'ਤੇ ਯਕੀਨ ਹੈ। ਉਨ੍ਹਾਂ ਨੇ ਬੇਨਤੀ ਕਰਦਿਆਂ ਕਿਹਾ ਕਿ ਸਮਾਜਿਕ ਸੰਸਥਾਵਾਂ ਜੋ ਕਰਫਿਊ ਕਾਰਨ ਲੋਕਾਂ ਦੀ ਮਦਦ ਕਰਨ ਤੋਂ ਅਸਮਰੱਥ ਹਨ, ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਗਰੀਬਾਂ ਤੱਕ ਭੋਜਨ ਪਹੁੰਚਾਉਣ ਦੀ ਆਗਿਆ ਦੇਣ। ਇਹ ਇਸ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪੰਜਾਬੀ ਭੁੱਖੇ ਪੇਟ ਨਾ ਸੋਵੇ।

ਇਹ ਵੀ ਪੜ੍ਹੋ: ਚੰਡੀਗੜ੍ਹ: ਕਰਫਿਊ ਹੈਲਪਲਾਈਨ 'ਚ ਤਬਦੀਲ ਹੋਇਆ '112 ਹੈਲਪਲਾਈਨ ਨੰਬਰ'

ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ 'ਚ ਕੋਰੋਨਾ ਵਾਇਰਸ ਦੇ 33 ਮਰੀਜ਼ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ ਉਹੀ ਹਨ, ਜਿਹੜੇ ਮ੍ਰਿਤਕ ਬਲਦੇਵ ਸਿੰਘ ਨਾਲ ਸੰਪਰਕ 'ਚ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕੋਰੋਨਾ ਵਾਇਰਸ ਨਾਲ ਲਗਭਗ 16000 ਤੋਂ ਵਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਭਾਰਤ 'ਚ ਹੁਣ ਤੱਕ 10 ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ। ਪੰਜਾਬ 'ਚ ਕੋਰੋਨਾ ਦਾ ਪ੍ਰਭਾਵ ਵਧਣ ਤੋਂ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਇਸ ਕਰਫਿਊ ਦੌਰਾਨ ਕਿਸੇ ਨੂੰ ਕਿਸੇ ਵੀ ਕਿਸਮ ਦੀ ਛੋਟ  ਨਹੀਂ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਸੰਕਟ 'ਚ ਗਰੀਬਾਂ ਦੀ ਮਦਦ ਲਈ ਅੱਗੇ ਆਇਆ ਡੇਰਾ ਬਿਆਸ, ਕੀਤਾ ਵੱਡਾ ਐਲਾਨ


author

Shyna

Content Editor

Related News