ਬਲਾਚੌਰ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ

04/25/2020 8:07:40 PM

ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਨੂੰ ਕੋਰੋਨਾ ਤੋਂ ਮੁਕਤ ਹੋਇਆਂ ਅਜੇ ਦੋ ਦਿਨ ਹੀ ਹੋਏ ਸਨ ਕਿ ਅੱਜ ਬਲਾਚੌਰ ਹਲਕੇ 'ਚ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬਲਾਚੌਰ ਦੇ ਪਿੰਡ ਬੂਥਗੜ੍ਹ ਦੇ 25 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਉਹ ਟਰੱਕ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਤੋਂ ਆਇਆ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਉਕਤ ਦੇ ਸੈਂਪਲ ਲੈ ਕੇ ਉਸ ਨੂੰ ਕੁਆਰੰਟਾਈਨ ਕਰ ਦਿੱਤਾ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। 

ਇਹ ਵੀ ਪੜ੍ਹੋ : ਪਠਾਨਕੋਟ ਵਿਚ ਕੋਰੋਨਾ ਦਾ ਪ੍ਰਕੋਪ, ਮਹਿਲਾ ਡਾਕਟਰ ਦੀ ਰਿਪੋਰਟ ਆਈ ਪਾਜ਼ੇਟਿਵ 

ਸਿਹਤ ਵਿਭਾਗ ਵਲੋਂ ਉਕਤ ਨੌਜਵਾਨ ਦੇ ਪਿਤਾ ਅਤੇ ਮਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਸੀ। ਹੁਣ ਜਦੋਂ ਬਲਾਚੌਰ ਵਿਚ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਤਾਂ ਇਸ ਨੇ ਲੋਕਾਂ ਨੂੰ ਇਕ ਵਾਰ ਫਿਰ ਚਿੰਤਾ ਵਿਚ ਪਾ ਦਿੱਤਾ ਹੈ। ਉਧਰ ਸਿਹਤ ਵਿਭਾਗ ਵਲੋਂ ਉਕਤ ਨੌਜਵਾਨ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ। 

ਪੰਜਾਬ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 305 'ਤੇ ਪੁੱਜਾ 
ਮੋਹਾਲੀ ਅਤੇ ਜਲੰਧਰ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 63-63 ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਪਟਿਆਲਾ 'ਚ 61, ਪਠਾਨਕੋਟ 'ਚ 25, ਐੱਸ.ਬੀ.ਐੱਸ. ਨਗਰ 'ਚ 19, ਲੁਧਿਆਣਾ 'ਚ 17, ਅੰਮ੍ਰਿਤਸਰ 14, ਮਾਨਸਾ 13, ਹੁਸ਼ਿਆਰਪੁਰ 07, ਮੋਗਾ 04, ਫਰੀਦਕੋਟ 03, ਰੂਪਨਗਰ 03, ਸੰਗਰੂਰ 03, ਬਰਨਾਲਾ 02, ਫ਼ਤਹਿਗੜ੍ਹ ਸਾਹਿਬ 02, ਕਪੂਰਥਲਾ 03, ਗੁਰਦਾਸਪੁਰ 01, ਮੁਕਤਸਰ 01, ਫਿਰੋਜ਼ਪੁਰ 01 ਮਾਮਲਾ ਰਿਪੋਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰਾਜਪੁਰਾ 'ਚ ਕੋਰੋਨਾ ਤੋਂ ਬਾਅਦ ਇਕ ਹੋਰ ਖਤਰਾ, ਬਫਰ ਜ਼ੋਨ ਐਲਾਨਿਆ, ਲੱਗੀਆਂ ਕਈ ਪਾਬੰਦੀਆਂ


Gurminder Singh

Content Editor

Related News