ਸਰਕਾਰ ਦਾ ਵੱਡਾ ਐਲਾਨ, ਕੋਰੋਨਾ ਨੂੰ ਹਰਾਉਣ ਲਈ ਆਯੂਰਵੈਦਿਕ ਦਵਾਈ ਬਣਾਉਣ ਦਾ ਫੈਸਲਾ
Tuesday, May 19, 2020 - 07:55 PM (IST)
ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲੇ ਵਲੋਂ ਇਮਿਊਨਿਟੀ ਵਧਾਉਣ ਲਈ ਆਯੂਰਵੈਦਿਕ ਦਵਾਈ ਬਣਾਉਣ ਦਾ ਫੈਸਲਾ ਲਿਆ ਹੈ। ਮੰਤਰਾਲੇ ਵਲੋਂ ਆਯੂਸ਼ ਕੁਵੈਤ ਦੇ ਨਾਮ 'ਤੇ ਬਣਾਈ ਜਾਣ ਵਾਲੀ ਇਸ ਦਵਾਈ ਵਿਚ ਚਾਰ ਆਯੂਰਵੈਦਿਕ ਚੀਜ਼ਾਂ ਦਾ ਮਿਸ਼ਰਣ ਕੀਤਾ ਗਿਆ ਹੈ। ਵਿਭਾਗ ਦਾ ਦਾਅਵਾ ਹੈ ਕਿ ਇਸ ਨੂੰ ਪੀਣ ਨਾਲ ਵਿਅਕਤੀ ਦੀ ਇਮਿਊਨਿਟੀ ਕਾਫੀ ਚੰਗੀ ਹੋ ਜਾਵੇਗੀ ਅਤੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਮੰਤਰਾਲੇ ਵਲੋਂ ਸਾਰੀਆਂ ਆਯੂਰਵੇਦਿਕ ਫੈਕਟਰੀਆਂ ਨੂੰ ਆਯੂਸ਼ ਕੁਵੈਤ ਦੇ ਨਾਮ 'ਤੇ ਉਕਤ ਦਵਾਈ ਬਣਾਉਣ ਦੀ ਛੋਟ ਦੇ ਦਿੱਤੀ ਗਈ ਹੈ। ਸਾਰੀਆਂ ਕੰਪਨੀਆਂ ਇਸ ਦਵਾਈ ਨੂੰ ਬਾਜ਼ਾਰ ਵਿਚ ਵੇਚ ਸਕਣਗੀਆਂ।
ਇਹ ਵੀ ਪੜ੍ਹੋ : ਜਾਣੋ ਪੰਜਾਬ ਵਿਚ ਕਦੋਂ ਸ਼ੁਰੂ ਹੋ ਸਕਦੀ ਹੈ ਬੱਸ ਸੇਵਾ
ਇਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਢਾਇਆ ਹੋਇਆ ਹੈ, ਉਥੇ ਹੀ ਪੰਜਾਬ ਵਿਚ ਹੁਣ ਤਕ ਇਸ ਦੇ 2000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚ ਹੁਣ ਤਕ 1550 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸੂਬੇ ਵਿਚ ਹੁਣ ਤਕ 37 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਚੁੱਕੀਆਂ ਹਨ।
ਇਹ ਵੀ ਪੜ੍ਹੋ : ਚੀਫ਼ ਸੈਕਟਰੀ ਦੇ ਬਾਈਕਾਟ ਦਾ ਐਲਾਨ ਹਵਾ-ਹਵਾਈ, ਮੰਤਰੀਆਂ ਨਾਲ ਹੋਈ ਬੈਠਕ