ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, 2 ਸਾਲਾਂ ਦੀ ਮਾਸੂਮ ਸਮੇਤ 9 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ

Wednesday, May 13, 2020 - 03:33 PM (IST)

ਚੰਡੀਗੜ੍ਹ ਤੋਂ ਰਾਹਤ ਭਰੀ ਖਬਰ, 2 ਸਾਲਾਂ ਦੀ ਮਾਸੂਮ ਸਮੇਤ 9 ਲੋਕਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਚੰਡੀਗੜ੍ਹ (ਕੁਲਦੀਪ) : ਸਿਟੀ ਬਿਊਟੀਫੁੱਲ ਚੰਡੀਗੜ੍ਹ ਤੋਂ ਉਸ ਵੇਲੇ ਰਾਹਤ ਭਰੀ ਖਬਰ ਮਿਲੀ, ਜਦੋਂ 2 ਸਾਲਾਂ ਦੀ ਮਾਸੂਮ ਬੱਚੀ ਨੇ ਆਪਣੇ ਮਾਤਾ-ਪਿਤਾ ਸਮੇਤ ਕੋਰੋਨਾ ਨੂੰ ਮਾਤ ਦੇ ਦਿੱਤੀ। ਜਾਣਕਾਰੀ ਮੁਤਾਬਕ ਇਹ ਬੱਚੀ ਸੈਕਟਰ-56 ਦੀ ਰਹਿਣ ਵਾਲੀ ਹੈ।

PunjabKesari

ਮਾਸੂਮ ਦੇ ਮਾਤਾ-ਪਿਤਾ ਨੇ ਵੀ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਬੱਚੀ ਸਮੇਤ ਉਸ ਦੇ ਮਾਤਾ-ਪਿਤਾ ਦੀ ਵੀ ਰਿਪੋਰਟ ਨੈਗੇਟਿਵ ਆਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪੀ. ਜੀ. ਆਈ. ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਜਿਨ੍ਹਾਂ 9 ਲੋਕਾਂ ਨੇ ਕੋਰੋਨਾ ਤੋਂ ਜੰਗ ਜਿੱਤੀ ਹੈ, ਉਨ੍ਹਾਂ 'ਚ ਸੈਕਟਰ 40 ਦੀ 30 ਸਾਲਾ ਔਰਤ, 34 ਸਾਲ ਦਾ ਪੁਰਸ਼, 57 ਸਾਲ ਦਾ ਪੁਰਸ਼, 10 ਸਾਲਾਂ ਦੀ ਬੱਚੀ ਅਤੇ ਸੈਕਟਰ-56 'ਚ 2 ਸਾਲਾਂ ਦੀ ਬੱਚੀ, 19 ਸਾਲਾਂ ਦਾ ਨੌਜਵਾਨ, 17 ਸਾਲਾਂ ਦਾ ਨੌਜਵਾਨ, 27 ਸਾਲਾਂ ਦੀ ਔਰਤ ਅਤੇ 28 ਸਾਲਾਂ ਦਾ ਪੁਰਸ਼ ਸ਼ਾਮਲ ਹੈ।

PunjabKesari


author

Babita

Content Editor

Related News