ਲੁਧਿਆਣਾ ''ਚ ਕੋਰੋਨਾ ਦੇ 6 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 136 ''ਤੇ ਪੁੱਜਾ

Monday, May 11, 2020 - 11:23 AM (IST)

ਲੁਧਿਆਣਾ ''ਚ ਕੋਰੋਨਾ ਦੇ 6 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 136 ''ਤੇ ਪੁੱਜਾ

ਲੁਧਿਆਣਾ (ਸਹਿਗਲ) : ਮਹਾਨਗਰ 'ਚ ਚੱਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਇਕ ਨਿੱਜੀ ਹਸਪਤਾਲ ਦੇ ਵਾਰਡ ਬੁਆਏ ਸਮੇਤ 5 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ ਇਕ ਮਰੀਜ਼ ਹੋਰ ਸਾਹਮਣੇ ਆਇਆ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਦੇਰ ਸ਼ਾਮ ਦਯਾਨੰਦ ਹਸਪਤਾਲ ਤੋਂ ਆਈ ਰਿਪੋਰਟ ਅਨੁਸਾਰ 5 ਮਰੀਜਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ 'ਚ ਇਕ 13 ਸਾਲਾ ਜੀਆ, ਖੰਨਾ ਦੀ ਰਹਿਣ ਵਾਲੀ ਹੈ। ਦੂਜਾ ਮਰੀਜ਼ 31 ਸਾਲਾ ਵਿਜੇ ਕੁਮਾਰ ਹੈਬੋਵਾਲ ਦਾ ਰਹਿਣ ਵਾਲਾ ਹੈ, ਜਦੋਂ ਕਿ ਤਿੰਨ ਹੋਰ ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਜਿਨ੍ਹਾਂ 'ਚ ਰਾਜ ਕੁਮਾਰੀ 69 ਸਾਲ ਜੀ. ਟੀ. ਰੋਡ ਗੁਰਦਾਸਪੁਰ, ਮਦਨ ਗੋਪਾਲ ਫਰੀਦਕੋਟ ਅਤੇ ਸੁਨੀਤਾ ਰਾਣੀ 53 ਰਾਜਪੁਰਾ ਦੀ ਰਹਿਣ ਵਾਲੀ ਹੈ। ਡਾ. ਬੱਗਾ ਨੇ ਦੱਸਿਆ ਕਿ ਇਨ੍ਹਾਂ ਮਰੀਜ਼ਾਂ 'ਚ ਇਕ ਦਯਾਨੰਦ ਹਸਪਤਾਲ ਦਾ ਵਾਰਡ ਬੁਆਏ ਵੀ ਸ਼ਾਮਲ ਹੈ। ਪਟਿਆਲਾ ਭੇਜੇ ਸੈਂਪਲਾਂ 'ਚੋਂ 153 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ, ਜਿਸ 'ਚ 148 ਨੈਗੇਟਿਵ ਹਨ।
ਡਾ. ਰਾਜੇਸ਼ ਬੱਗਾ ਨੇ ਦੱਸਿਆ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 136 ਹੋ ਗਈ ਹੈ। ਇਸ ਤੋਂ ਇਲਾਵਾ 22 ਹੋਰ ਪਾਜ਼ੇਟਿਵ ਮਰੀ਼ਜ਼ ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 4063 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਨ੍ਹਾਂ 'ਚੋਂ 3695 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਸ 'ਚ 3542 ਮਰੀਜ਼ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ 10 ਮਰੀਜ਼ ਠੀਕ ਹੋ ਚੁੱਕੇ ਹਨ, ਜਦੋਂ ਕਿ 6 ਮਰੀਜ਼ਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਮਲੇਸ਼ੀਆ ਤੋਂ ਆਏ 10 ਵਿਅਕਤੀ 2 ਨੂੰ ਕੁਅਰੰਟਾਈਨ
ਮਲੇਸ਼ੀਆ ਤੋਂ 10 ਵਿਅਕਤੀ ਜੋ 23 ਅਪ੍ਰੈਲ ਨੂੰ ਚੇਨਈ ਪੁੱਜੇ ਸਨ। ਕੁਝ ਨੂੰ 7 ਮਈ ਤੱਕ ਕੁਅਰੰਟਾਈਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ। ਇਨ੍ਹਾਂ ਵਿਚੋਂ ਦੋ ਵਿਅਕਤੀ ਲੁਧਿਆਣਾ ਨਾਲ ਸਬੰਧਤ ਹਨ, ਜਦਕਿ ਬਾਕੀ ਮੋਗਾ ਅਤੇ ਮਾਨਸਾ ਹੋਰ ਜ਼ਿਲਿਆਂ ਦੇ ਰਹਿਣ ਵਾਲੇ ਹਨ। ਸਿਹਤ ਵਿਭਾਗ ਨੇ 2 ਕੁਆਰੰਟਾਈਨ ਕੀਤਾ ਹੈ।


author

Babita

Content Editor

Related News