ਯੂਨਾਈਟਿਡ ਸਿੱਖਜ਼ ਅਤੇ ਇੰਡੀਅਨ ਆਫ਼ ਬਿਜ਼ਨੈੱਸ ਨੇ ਦਾਨ ਕੀਤੇ ਸੁਰੱਖਿਆ ਉਪਕਰਣ

04/23/2020 8:06:37 PM

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਮਹਮਾਰੀ ਵਿਰੁਧ ਜੰਗ ਵਿਚ ਹਰ ਕੋਈ ਆਪੋ-ਆਪਣਾ ਯੋਗਦਾਨ ਪਾ ਰਿਹਾ ਹੈ। ਇਸੇ ਦਿਸ਼ਾ ਵਿਚ ਯੂਨਾਈਟਿਡ ਸਿੱਖਜ਼ ਨਾਮੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਨੇ ਜ਼ਿਲਾ ਸਿਹਤ ਵਿਭਾਗ ਨੂੰ 100 ਪੀ. ਪੀ. ਈ. ਕਿੱਟਾਂ, 250 ਮਾਸਕ ਅਤੇ 500 ਦਸਤਾਨੇ ਦਾਨ ਕੀਤੇ ਹਨ। ਸੰਸਥਾ ਨਾਲ ਜੁੜੇ ਹੋਏ ਉੱਘੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਇਹ ਸਾਰਾ ਸਮਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਨੂੰ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸੌਂਪਿਆ। ਡਾ. ਦਲਜੀਤ ਸਿੰਘ ਨੇ ਸੰਸਥਾ ਦੀ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਜੰਗ ਵਿਚ ਹਰ ਕੋਈ ਕਿਸੇ ਨਾ ਕਿਸੇ ਢੰਗ ਨਾਲ ਅਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਰਿਆਂ ਦੀਆਂ ਮਿਲੀਆਂ-ਜੁਲੀਆਂ ਕੋਸ਼ਿਸ਼ਾਂ ਸਦਕਾ ਇਸ ਬੀਮਾਰੀ 'ਤੇ ਛੇਤੀ ਹੀ ਕਾਬੂ ਪਾ ਲਿਆ ਜਾਵੇਗਾ।

ਇਸ ਦੌਰਾਨ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਸੈਕਟਰ-81 ਦੀ ਮੈਨੇਜਮੈਂਟ ਨੇ ਜ਼ਿਲ੍ਹਾ ਸਿਹਤ ਵਿਭਾਗ ਨੂੰ 250 ਪੀ. ਪੀ. ਈ. ਕਿੱਟਾਂ ਦਾਨ ਵਜੋਂ ਦਿਤੀਆਂ। ਸਕੂਲ ਦੇ ਸੀ. ਐਫ਼. ਓ ਰਵਿੰਦਰ ਹਰਲੇਕਰ, ਕਰਨਲ ਅੰਮ੍ਰਿਤ ਘੋਤਰਾ, ਪਵਨ ਗੌੜ ਨੇ ਸਿਵਲ ਸਰਜਨ ਦਫ਼ਤਰ ਵਿਖੇ ਪਹੁੰਚ ਕੇ ਸੁਰੱਖਿਆ ਉਪਕਰਨ  ਸਿਵਲ ਸਰਜਨ ਡਾ.ਮਨਜੀਤ ਸਿੰਘ ਅਤੇ ਹੋਰ ਸਿਹਤ ਅਧਿਕਾਰੀਆਂ ਨੂੰ ਸੌਂਪੇ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਹ ਚੰਗਾ ਸੰਕੇਤ ਹੈ ਕਿ ਹਰ ਕੋਈ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਦੀ ਸੁਰੱਖਿਆ ਬਾਬਤ ਚਿੰਤਿਤ ਹੈ ਅਤੇ ਉਨ੍ਹਾਂ ਲਈ ਵੱਧ ਤੋਂ ਵੱਧ ਸੁਰੱਖਿਆ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰੇਨੂੰ, ਡਾ. ਹਰਮਨਦੀਪ ਕੌਰ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਡਾਹਰੀ ਵੀ ਮੌਜੂਦ ਸਨ। 
 


Babita

Content Editor

Related News