ਕੋਰੋਨਾ ਵਾਇਰਸ ਨਾਲ ਮਰੇ ਨਵਾਂਸ਼ਹਿਰ ਦੇ ਮ੍ਰਿਤਕ ਦੇ 6 ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਪਾਜ਼ੀਟਿਵ
Saturday, Mar 21, 2020 - 07:16 PM (IST)
ਨਵਾਂਸ਼ਹਿਰ (ਤ੍ਰਿਪਾਠੀ,ਜੋਬਨਪ੍ਰੀਤ)— ਜ਼ਿਲੇ ਦੇ ਪਿੰਡ ਪਠਲਾਵਾ ਵਿਖੇ ਬਜ਼ੁਰਗ ਦੀ ਮੌਤ ਉਪਰੰਤ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਜ਼ਿਲਾ ਸਿਹਤ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ 'ਚ ਆ ਗਿਆ ਹੈ। ਮ੍ਰਿਤਕ ਬਜ਼ੁਰਗ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਜ਼ਿਲਾ ਸਿਹਤ ਵਿਭਾਗ ਵੱਲੋਂ ਜ਼ਿਲਾ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਰੂਮ ਵਿਖੇ ਦਾਖਲ ਕਰਕੇ ਜਿੱਥੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਪੀ. ਜੀ. ਆਈ. ਭੇਜ ਦਿੱਤੇ ਗਏ ਸਨ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਪਾਜ਼ੀਟਿਵ ਮਰੀਜ਼ਾਂ 'ਚ ਬਲਦੇਵ ਸਿੰਘ ਦੇ ਤਿੰਨ ਪੁੱਤਰ, ਦੋ ਨੂੰਹਾਂ ਤੇ ਇਕ 17 ਸਾਲਾ ਦੀ ਪੋਤੀ ਸ਼ਾਮਲ ਹੈ। ਉੱਥੇ ਹੀ ਇਲਾਜ ਕਰਨ ਵਾਲੇ ਮੁਕੰਦਪੁਰ ਦੇ ਇਕ ਡਾਕਟਰ ਨੂੰ ਵੀ ਹੋਮ ਕੁਆਰੰਟੀਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਤੋਂ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਪੜ੍ਹੋ ਇਹ ਖਬਰ (ਵੀਡੀਓ)
ਇਹ ਵੀ ਪੜ੍ਹੋ : 'ਦਰਦਨਾਕ ਹਾਦਸੇ 'ਚ 10 ਮਹੀਨਿਆਂ ਦੇ ਬੱਚੇ ਦੀ ਮੌਤ, ਮਾਂ ਦੀ ਗੋਦ 'ਚੋਂ 25 ਫੁੱਟ ਤੱਕ ਉੱਛਲ ਕੇ ਡਿੱਗਾ ਮਾਸੂਮ
ਜ਼ਿਲੇ 'ਚ 56 ਲੋਕਾਂ ਨੂੰ ਸਿਹਤ ਵਿਭਾਗ ਨੇ ਕੀਤਾ ਹੋਮ ਕੁਆਰੰਟੀਨ
ਪਿੰਡ ਪਠਲਾਵਾ ਵਿਖੇ ਕੋਰੋਨਾ ਵਾਇਰਸ ਨਾਲ ਮੌਤ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਹਰਕਤ 'ਚ ਆਏ ਸਿਹਤ ਵਿਭਾਗ ਵੱਲੋਂ ਜਿੱਥੇ ਹਾਲ ਹੀ 'ਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸਕ੍ਰੀਨਿੰਗ ਕਰਵਾਉਣ ਦੇ ਉਪਰਾਲਿਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅਜਿਹੇ ਵਿਅਕਤੀਆਂ 'ਚ ਸ਼ੱਕੀ ਲੱਛਣ ਪਾਏ ਜਾਣ ਵਾਲੇ ਕਰੀਬ 56 ਲੋਕਾਂ ਨੂੰ ਵਿਭਾਗ ਨੇ ਹੋਮ ਕੁਆਰੰਟੀਨ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਜ਼ਿਲੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਗਿਣਤੀ ਦਾ ਅੰਕੜਾ ਕਰੀਬ ਡੇਢ ਹਜ਼ਾਰ ਦੇ ਕਰੀਬ ਹੈ, ਜਦੋਂਕਿ ਇਸ 'ਚੋਂ ਅੱਧੇ ਲੋਕਾਂ ਤੱਕ ਹੀ ਵਿਭਾਗ ਦੀ ਪਹੁੰਚ ਹੋ ਸਕੀ ਹੈ। ਰੇਲਵੇ ਰੋਡ 'ਤੇ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਚੰਡੀਗੜ੍ਹ ਰੋਡ 'ਤੇ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਕਰੀਬ ਦਰਜਨ ਭਰ ਲੋਕ ਹਾਲ 'ਚ ਹੀ ਵਿਦੇਸ਼ ਤੋਂ ਪਰਤੇ ਹਨ, ਜਦੋਂਕਿ ਇਸ ਮਾਰਗ 'ਤੇ ਵਿਦੇਸ਼ ਤੋਂ ਵਾਪਸ ਆਉਣ ਵਾਲਿਆਂ ਦੀ ਗਿਣਤੀ ਕਰੀਬ 100 ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ ਵਾਇਰਸ' ਨੇ ਮਚਾਈ ਤੜਥੱਲੀ, 7 ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦਾ ਕਹਿਰ, ਸ੍ਰੀ ਰਾਮਨੌਮੀ ਮੌਕੇ ਨਹੀਂ ਨਿਕਲੇਗੀ ਸ਼ੋਭਾ ਯਾਤਰਾ
ਦਰਜਨਾਂ ਲੋਕਾਂ ਨੇ ਮ੍ਰਿਤਕ ਦਾ ਅਫਸੋਸ ਕਰਨ ਲਈ ਕੀਤਾ ਸੀ ਘਰ ਦਾ ਦੌਰਾ
ਕੋਰੋਨਾ ਵਾਇਰਸ ਦੇ ਮ੍ਰਿਤਕ ਬਲਦੇਵ ਸਿੰਘ ਦੀ ਮੌਤ ਉਪਰੰਤ ਜਿੱਥੇ ਬਜ਼ੁਰਗ ਮਹਿਲਾ-ਪੁਰਸ਼ਾਂ ਸਣੇ 2 ਦਰਜਨ ਤੋਂ ਵੱਧ ਲੋਕ ਉਨ੍ਹਾਂ ਦੇ ਘਰ ਅਫਸੋਸ ਲਈ ਗਏ ਸਨ, ਉੱਥੇ ਹੀ ਮ੍ਰਿਤਕ ਨੇ ਮੌਤ ਤੋਂ ਪਹਿਲਾਂ ਪਿੰਡ ਦੇ ਹੀ ਇਕ ਧਾਰਮਕ ਸਮਾਗਮ ਅਟੈਂਡ ਕਰਨ ਤੋਂ ਇਲਾਵਾ ਕਰੀਬ ਤਿੰਨ ਦਿਨ ਤਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਂ ਬਿਤਾਇਆ ਸੀ ਜਿਸ ਦੌਰਾਨ ਉਸ ਨਾਲ ਪਿੰਡ ਦੇ ਕਰੀਬ 20-25 ਲੋਕ ਸਨ। ਪ੍ਰਸ਼ਾਸਨ ਲਈ ਉਪਰੋਕਤ ਮ੍ਰਿਤਕ ਬਜ਼ੁਰਗ ਦੇ ਸੰਪਰਕ 'ਚ ਆਉਣ ਵਾਲੇ ਅਜਿਹੇ ਲੋਕਾਂ ਦੀ ਪਛਾਣ ਕਰਨਾ ਇਕ ਗੰਭੀਰ ਚੁਣੌਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ
ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' ਕਾਰਣ 29 ਮਾਰਚ ਨੂੰ ਹੋਣ ਵਾਲਾ 117ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਰੱਦ
ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਕੀਤੀ ਨਾਕਾਬੰਦੀ : ਸਰਪੰਚ ਹਰਪਾਲ ਸਿੰਘ
ਪਿੰਡ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਪਿੰਡ 'ਚ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਨਾਕਾਬੰਦੀ ਕਰ ਕੇ ਰੱਖੀ ਗਈ ਹੈ ਅਤੇ ਪਿੰਡ ਤੋਂ ਕੋਈ ਵਿਅਕਤੀ ਬਾਹਰ ਨਾ ਜਾਵੇ ਅਤੇ ਕਿਸੇ ਵੀ ਵਿਅਕਤੀ ਦੀ ਪਿੰਡ 'ਚ ਦਾਖਲ ਹੋਣ ਸਬੰਧੀ ਪੂਰੀ ਸਖਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜੋ ਲੋਕ ਮ੍ਰਿਤਕ ਦੇ ਸੰਪਰਕ 'ਚ ਆਏ ਸਨ, ਉਨ੍ਹਾਂ ਦੇ ਸੈਂਪਲ ਲੈਣ ਲਈ ਵੀ ਵਿਭਾਗ ਵੱਲੋਂ ਗੱਲ ਕੀਤੀ ਜਾ ਰਹੀ ਹੈ।