ਕੋਰੋਨਾ ਨੇ ਲਿਆ ਦਿੱਤੀ ਮੌਸਮ ''ਚ ਵੱਡੀ ਤਬਦੀਲੀ, ਮਈ ਮਹੀਨੇ ''ਚ ਹੀ ਟੁੱਟ ਗਏ ਗਰਮੀ ਦੇ ਰਿਕਾਰਡ

Monday, May 18, 2020 - 09:26 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਇਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਕਰਕੇ ਪੂਰੇ ਵਿਸ਼ਵ 'ਤੇ ਇਸ ਦਾ ਅਸਰ ਪੈ ਰਿਹਾ ਹੈ ਅਤੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉਥੇ ਹੀ ਇਸ ਦਾ ਇਕ ਚੰਗਾ ਪੱਖ ਵੀ ਦਿਖਾਈ ਦੇ ਰਿਹਾ ਹੈ ਜੋ ਅਸੀਂ ਨਹੀਂ ਸਗੋਂ ਮੌਸਮ ਵਿਗਿਆਨੀ ਦੱਸ ਰਹੇ ਹਨ। ਕੋਰੋਨਾ ਵਾਇਰਸ ਨੇ ਮੌਸਮ ਵਿਚ ਇੰਨੀ ਵੱਡੀ ਤਬਦੀਲੀ ਕਰਵਾ ਦਿੱਤੀ ਹੈ ਕਿ ਮਈ ਮਹੀਨੇ 'ਚ ਜਿਹੜੀ ਗਰਮੀ ਪੈਂਦੀ ਸੀ, ਉਹ ਇਸ ਵਾਰ ਨਹੀਂ ਵਿਖਾਈ ਦਿੱਤੀ। ਇਸ ਸੰਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀਆਂ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਮਈ ਮਹੀਨੇ ਵਿਚ ਜ਼ਿਆਦਾਤਰ ਪਾਰਾ 36-39 ਡਿਗਰੀ ਦੇ ਦਰਮਿਆਨ ਰਹਿੰਦਾ ਹੈ ਅਤੇ ਬਾਰਿਸ਼ ਵੀ 20 ਐੱਮ. ਐੱਮ. ਤੱਕ ਹੀ ਰਹਿੰਦੀ ਹੈ ਪਰ ਇਸ ਵਾਰ 33 ਐੈੱਮ. ਐੱਮ. ਵਰਖਾ ਮਈ ਮਹੀਨੇ 'ਚ ਹੁਣ ਤੱਕ ਹੋ ਚੁੱਕੀ ਹੈ ਅਤੇ ਟੈਂਪਰੇਚਰ ਵੀ 32-35 ਡਿਗਰੀ ਦੇ ਦਰਮਿਆਨ ਹੀ ਰਿਹਾ ਹੈ। ਮਤਲਬ ਗਰਮੀ ਘੱਟ ਪਈ ਹੈ ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਹ ਹਾਲਾਤ ਸਿਰਫ ਲੁਧਿਆਣਾ ਦੇ ਨਹੀਂ ਸਗੋਂ ਪੂਰੇ ਪੰਜਾਬ ਦੇ ਹੀ ਹਨ। ਇਸ ਦੇ ਨਾਲ ਹੀ ਡਾਕਟਰ ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਮੌਸਮ ਸਾਫ ਰਹੇਗਾ।


Gurminder Singh

Content Editor

Related News