ਪਾਤੜਾਂ ਦੀ ਸਬਜੀ ਮੰਡੀ ''ਚ ਉਡਦੀਆਂ ਨੇ ਹੁਕਮਾਂ ਦੀਆਂ ਧੱਜੀਆਂ

Thursday, May 07, 2020 - 06:55 PM (IST)

ਪਾਤੜਾਂ ਦੀ ਸਬਜੀ ਮੰਡੀ ''ਚ ਉਡਦੀਆਂ ਨੇ ਹੁਕਮਾਂ ਦੀਆਂ ਧੱਜੀਆਂ

ਪਾਤੜਾਂ (ਮਾਨ) : ਕੋਰੋਨਾ ਵਾਇਰਸ ਦਾ ਕਹਿਰ ਵਾਪਰਨ ਦੇ ਬਾਵਜੂਦ ਵੀ ਸਥਾਨਕ ਸ਼ਹਿਰ ਦੀ ਸਬਜੀ ਮੰਡੀ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਬਜੀ ਵੇਚਣ ਵਾਲੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਸੇ ਵੀ ਤਰ੍ਹਾਂ ਮਾਸਕ ਆਦਿ ਨਹੀਂ ਪਾਇਆ ਜਾਂਦਾ ਉਲਟਾ ਤਾਬੰਕੂ ਦੇ ਰੂਪ ਵਿਚ ਵਰਤੇ ਜਾਂਦੇ ਕਈ ਤਰ੍ਹਾਂ ਦੇ ਗੁਟਕੇ ਖਾ ਕੇ ਜਨਤਕ ਥਾਂ ਹੋਣ ਦੇ ਬਾਵਜੂਦ ਵੀ ਥੁੱਕਿਆ ਜਾਂਦਾ ਹੈ। ਜਿਸ ਕਰਕੇ ਸਬਜੀ ਖਰੀਦਣ ਅਤੇ ਖਾਣ ਵਾਲੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਪੈਂਦੀ ਨਜ਼ਰ ਆ ਰਹੀ ਹੈ। 

ਕੋਰੋਨਾ ਵਾਇਰਸ ਕਾਰਨ ਪ੍ਰਸ਼ਾਸ ਵੱਲੋਂ ਜਨਤਕ ਥਾਵਾਂ 'ਤੇ ਮਾਸਕ ਪਾ ਕੇ ਰੱਖਣ ਅਤੇ ਥੁੱਕਣ 'ਤੇ ਪਾਬੰਦੀ ਲਗਾਈ ਗਈ ਹੈ ਪਰ ਪਾਤੜਾਂ ਸ਼ਹਿਰ ਦੀ ਸਬਜੀ ਮੰਡੀ ਵਿਚ ਅਜਿਹਾ ਕੋਈ ਵੀ ਨਿਯਮ ਲਾਗੂ ਨਹੀਂ ਹੋ ਰਿਹਾ। ਜਿਸ ਕਰਕੇ ਲੋਕ ਬਿਨਾਂ ਮਾਸਕ ਤੋਂ ਸਬਜੀ ਵੇਚਦੇ ਦੇਖੇ ਜਾ ਸਕਦੇ ਹਨ। ਛਿੱਕਾਂ, ਥੁੱਕ ਖੰਗ ਆਦਿ ਵਰਗੀ ਲਾਗ ਲੱਗਣ ਕਰਕੇ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਹੋਰ ਵੀ ਵਧ ਜਾਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬ੍ਰਿਸ ਭਾਨ ਬੁਜਰਕ ਨੇ ਇਸ ਅਣਗਹਿਲੀ ਦੀ ਸਖਤ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਕਿਹਾ ਹੈ ਕਿ ਜਿਹੜੇ ਲੋਕ ਕਾਨੂੰਨ ਦੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਨੂੰ ਸਖਤ ਸਬਕ ਸਿਖਾਇਆ ਜਾਵੇ।


author

Gurdeep Singh

Content Editor

Related News