ਫ਼ਤਹਿਗੜ੍ਹ ਸਹਿਬ ਦੀ ਇਸ ਸਬਜ਼ੀ ਮੰਡੀ ’ਚ ਆ ਰਹੇ ਲੋਕਾਂ ਨੂੰ ਕੋਰੋਨਾ ਦਾ ਕੋਈ ਡਰ ਨਹੀਂ

04/10/2020 9:31:49 AM

ਫ਼ਤਹਿਗੜ੍ਹ ਸਹਿਬ (ਵਿਪਨ) - ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਦੀ ਲਪੇਟ ’ਚ ਬਹੁਤ ਸਾਰੇ ਲੋਕ ਆ ਰਹੇ ਹਨ ਅਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ। ਵਿਸ਼ਵ ਪੱਧਰੀ ਕੋਰੋਨਾ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੰਜਾਬ 'ਚ ਇਸ ਸਮੇਂ ਕਰਫਿਊ ਲੱਗਾ ਹੋਇਆ ਹੈ, ਜਿਸ ਦੌਰਾਨ ਲੋਕ ਆਪਣੇ ਘਰਾਂ ਅੰਦਰ ਬੈਠਣ ਲਈ ਮਜਬੂਰ ਹਨ। ਜ਼ਿਲਾ ਫ਼ਤਹਿਗੜ੍ਹ ਸਹਿਬ ਦੇ ਸਰਹਿੰਦ ਸ਼ਹਿਰ ਦੇ ਲੋਕਾਂ ਨੂੰ ਸ਼ਾਇਦ ਕੋਰੋਨਾ ਵਾਇਰਸ ਵਰਗੀ ਬੀਮਾਰੀ ਦਾ ਕੋਈ ਡਰ ਨਹੀਂ, ਜਿਸ ਦਾ ਅੰਦਾਜ਼ਾ ਸਥਾਨਕ ਸ਼ਹਿਰ ਦੀ ਸਬਜ਼ੀ ਮੰਡੀ ਨੂੰ ਦੇਖਣ ਕੇ ਲਾਇਆ ਜਾ ਸਕਦਾ ਹੈ। ਇਸ ਮੰਡੀ ’ਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕ ਕਿਵੇ ਕਰਫ਼ਿਊ ਦੌਰਾਨ ਮੰਡੀ ਅੰਦਰ ਵੱਡਾ ਇਕੱਠ ਕਰ ਕੇ ਸ਼ਰੇਆਮ ਧੱਜੀਆਂ ਉਡਾਈਆ ਜਾ ਰਹੀਆਂ ਹਨ। ਉਕਤ ਸਥਾਨ ’ਤੇ ਡਿਉਟੀ ’ਤੇ ਖੜ੍ਹੇ ਬੇਬਸ ਪੁਲਸ ਮੁਲਾਜ਼ਮ ਦਾ ਕਹਿਣਾ ਸੀ ਕਿ ਉਹ ਬਹੁਤ ਵਾਰ ਉਨ੍ਹਾਂ ਨੂੰ ਇਕੱਠੇ ਹੋਣ ਤੋਂ ਰੋਕ ਚੁੱਕੇ ਹਨ ਪਰ ਲੋਕ ਨਹੀਂ ਹਟ ਰਹੇ। ਉਹ ਮੰਡੀ ਦੇ ਦੂਜੇ ਗੇਟ ਤੋਂ ਅੰਦਰ ਦਾਖਲ ਹੋ ਕੇ ਮੁੜ ਤੋਂ ਇਕੱਠ ਕਰ ਲੈਂਦੇ ਹਨ।

ਪੜ੍ਹੋ ਇਹ ਵੀ ਖਬਰ - ਰਾਸ਼ਟਰੀ ਪੱਧਰ ’ਤੇ ਸੀਲ ਕੀਤੇ ਬਾਰਡਰ ਮਧੂ ਮੱਖੀ ਪਾਲਕਾਂ ਲਈ ਬਣੇ ਮੁਸੀਬਤ 

ਪੜ੍ਹੋ ਇਹ ਵੀ ਖਬਰ - ਕਣਕ ਨੂੰ ਅੱਗ ਲੱਗਣ ਤੋਂ ਬਚਾਓ! ਰੱਖੋ ਇਨ੍ਹਾਂ ਗੱਲਾਂ ਦਾ ਧਿਆਨ : ਪੀ. ਏ. ਯੂ. ਮਾਹਿਰ     ​​​​​​​
 

ਇਸ ਮਾਮਲੇ ਦੇ ਸਬੰਧ ’ਚ ਜਦੋਂ ਮੰਡੀ ਸੈਕਟਰੀ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟਨਸ ਬਣਾ ਕੇ ਮੰਡੀ ’ਚ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾਂਦਾ ਹੈ। ਇਸ ਦੌਰਾਨ ਉਹ ਲੋਕਾਂ ਦੇ ਹੱਥ ਸੈਨੀਟੇਜ਼ ਕਰਵਾ ਰਹੇ ਹਨ, ਜਿਸ ਦੇ ਬਾਵਜੂਦ ਲੋਕ ਸਬਜ਼ੀ ਮੰਡੀ ’ਚ ਇਕੱਠ ਹੋ ਰਹੇ ਹਨ।  
 


rajwinder kaur

Content Editor

Related News