ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

Monday, Apr 06, 2020 - 06:30 PM (IST)

ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

ਜਲੰਧਰ/ਚੰਡੀਗੜ੍ਹ (ਧਵਨ/ਰਮਨਜੀਤ) : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜੰਗ 'ਚ ਅੱਗੇ ਆ ਕੇ ਲੜਨ ਵਾਲੇ ਪੁਲਸ ਜਵਾਨਾਂ ਲਈ ਵਿਸ਼ੇਸ਼ ਐਵਾਰਡ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਨੂੰ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਡਿਊਟੀ ਤੋਂ ਅੱਗੇ ਜਾ ਕੇ ਸਰਵਸ਼੍ਰੇਸ਼ਠ ਕੰਮ ਕਰਨ ਵਾਲੇ ਜਵਾਨਾਂ ਦਾ ਮਨੋਬਲ ਵਧਾਇਆ ਜਾ ਸਕੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਨੇ ਮੋਗਾ ਪੁਲਸ ਦੇ 2 ਜਵਾਨਾਂ ਏ. ਐੱਸ. ਆਈ. (ਐੱਲ. ਆਰ.) ਬਿੱਕਰ ਸਿੰਘ ਅਤੇ ਕਾਂਸਟੇਬਲ ਸੁਖਜਿੰਦਰ ਪਾਲ ਸਿੰਘ ਨੂੰ ਸਮਾਜ ਦੀ ਸਰਵਸ਼੍ਰੇਸ਼ਠ ਸੇਵਾ ਕਰਨ ਲਈ ਡੀ. ਜੀ. ਪੀ. ਸਨਮਾਨ ਤੇ ਪ੍ਰਮਾਣ ਪੱਤਰ ਲਈ ਪਹਿਲੇ 2 ਐਵਾਰਡਾਂ ਲਈ ਚੁਣਿਆ ਹੈ ਜਿਨ੍ਹਾਂ ਨੇ ਧਰਮਕੋਟ ਦੀ ਮਹਿਲਾ ਦੀ ਖੁੱਲ੍ਹੇ ਆਸਮਾਨ ਹੇਠਾਂ ਡਲਿਵਰੀ ਕਰਵਾਉਣ 'ਚ ਸਹਿਯੋਗ ਦਿੱਤਾ ਸੀ ਜਦ ਦੇਰ ਰਾਤ ਅਨੇਕਾਂ ਹਸਪਤਾਲਾਂ ਨੇ ਗਰਭਵਤੀ ਮਹਿਲਾ ਨੂੰ ਹਸਪਤਾਲ 'ਚ ਭਰਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਮੋਗਾ ਦੇ ਐੱਸ. ਐੱਸ. ਪੀ. ਹਰਬੀਰ ਸਿੰਘ ਗਿੱਲ ਨੇ ਵੀ ਦੋਵਾਂ ਜਵਾਨਾਂ ਦੇ ਕੰਮ ਦੀ ਸ਼ਲਾਘਾ ਕੀਤੀ ਸੀ। ਇਸ ਤੋਂ ਇਲਾਵਾ ਡੀ. ਜੀ. ਪੀ. ਨੇ ਅੰਮ੍ਰਿਤਸਰ ਦੇ ਇੰਸਪੈਕਟਰ ਤੇ ਐੱਸ. ਐੱਚ. ਓ. ਸੰਜੀਵ ਕੁਮਾਰ ਨੂੰ ਤੀਸਰੇ ਐਵਾਰਡ ਲਈ ਚੁਣਿਆ ਹੈ ਜੋ ਕਿ ਗਰੀਬ ਅਤੇ ਭੁੱਖੇ ਲੋਕਾਂ ਦੀ ਮਦਦ ਲਈ ਇਕ ਮਿਸ਼ਨ ਬਣਾ ਕੇ ਚੱਲ ਰਹੇ ਹਨ।

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ  

ਡੀ. ਜੀ. ਪੀ. ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵਾਇਰਸ ਦੇ ਵਿਰੁੱਧ ਲੜਨ ਵਾਲੇ ਪੰਜਾਬ ਪੁਲਸ ਦੇ ਜਵਾਨਾਂ ਦੇ ਉਦਾਹਰਣਾਤਮਕ ਕੰਮਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਦੇਣ ਦਾ ਫੈਸਲਾ ਕੀਤਾ। ਪੰਜਾਬ 'ਚ ਅੱਜ ਕਰਫਿਊ ਦਾ 15ਵਾਂ ਦਿਨ ਚੱਲ ਰਿਹਾ ਸੀ। ਪੰਜਾਬ ਪੁਲਸ ਦੇ ਲਗਭਗ 50,000 ਜਵਾਨ ਕੋਰੋਨਾ ਵਾਇਰਸ ਕਾਰਣ ਜਿੱਥੇ ਇਕ ਪਾਸੇ ਕਰਫਿਊ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਵਾ ਰਹੇ ਹਨ ਤਾਂ ਦੂਜੇ ਪਾਸੇ ਉਹ ਬੇਘਰ, ਭੁੱਖੇ ਤੇ ਅਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ 'ਚ ਵੀ ਸਹਿਯੋਗ ਕਰ ਰਹੇ ਹਨ। ਸੰਕਟ ਦੇ ਸਮੇਂ ਪੁਲਸ ਕਰਮਚਾਰੀਆਂ ਨੇ ਮਿਲ ਕੇ ਲੋਕਾਂ ਨੂੰ ਭੋਜਨ ਉਪਲਬਧ ਕਰਵਾਉਣ 'ਚ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੂੰ ਕੀਤਾ ਆਈਸੋਲੇਟ      

ਇਸ ਤਰ੍ਹਾਂ ਉਨ੍ਹਾਂ ਨੇ ਅਪ੍ਰਵਾਸੀ ਮਜ਼ਦੂਰਾਂ ਤੇ ਦਿਹਾੜੀਦਾਰਾਂ ਦਾ ਪੇਟ ਭਰਨ 'ਚ ਵੀ ਮਦਦ ਕੀਤੀ ਜਿਨ੍ਹਾਂ ਕੋਲ ਪੈਸਾ ਤੇ ਖਾਣ ਦਾ ਸਾਮਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁਲਸ ਜਵਾਨਾਂ ਨੇ ਕਰਫਿਊ ਦੌਰਾਨ ਮੈਡੀਕਲ ਦੀਆਂ ਐਮਰਜੈਂਸੀ ਸਹੂਲਤਾਂ ਵੀ ਲੋਕਾਂ ਨੂੰ ਉਪਲਬਧ ਕਰਵਾਉਣ ਵਿਚ ਸਹਿਯੋਗ ਦਿੱਤਾ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਿੰਡ ਵਾਲਿਆਂ ਵਲੋਂ ਲਾਏ ਨਾਕੇ 'ਤੇ ਫਸਿਆ ਪੁਲਸ ਮੁਲਾਜ਼ਮ, ਸਾਹਮਣੇ ਆਈ ਕਰਤੂਤ    


author

Gurminder Singh

Content Editor

Related News