ਕੋਰੋਨਾ ਪਾਜ਼ੇਟਿਵ ਲੁਟੇਰੇ ਨੂੰ ਕਾਬੂ ਕਰਨ ਵਾਲੇ ਪੁਲਸ ਮੁਲਾਜ਼ਮ ਤੇ ਉਸਦਾ ਪਰਿਵਾਰ ਕੁਆਰੰਟਾਈਨ
Friday, Apr 10, 2020 - 06:07 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੁੱਝ ਦਿਨ ਪਹਿਲਾਂ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ 'ਚ ਉਥੋਂ ਦੀ ਪੁਲਸ ਨੇ ਲੁਟੇਰੇ ਨੂੰ ਕਾਬੂ ਕੀਤਾ ਸੀ ਜੋ ਕਿ ਕਰੋਨਾ ਪਾਜ਼ੇਟਿਵ ਪਾਇਆ ਗਿਆ, ਉਸ ਤੋਂ ਬਾਅਦ ਪੁਲਸ 'ਚ ਹੜਕੰਪ ਮਚ ਗਿਆ। ਇਸ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਕਥਿਤ ਦੋਸ਼ੀ ਨੂੰ ਪੁਲਸ ਕਾਰਵਾਈ 'ਚ ਫੋਕਲ ਪੁਆਇੰਟ ਦੇ 7 ਪੁਲਸ ਅਧਿਕਾਰੀ ਅਤੇ ਮੁਲਾਜ਼ਮਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ 'ਚੋਂ ਇਕ ਪੁਲਸ ਕਰਮਚਾਰੀ ਮਾਛੀਵਾੜਾ ਦਾ ਵਸਨੀਕ ਹੈ। ਇਸ ਲੁਟੇਰੇ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਛੀਵਾੜਾ ਰਹਿਣ ਵਾਲਾ ਪੁਲਿਸ ਕਰਮਚਾਰੀ ਫੋਕਲ ਪੁਆਇੰਟ ਡਿਊਟੀ ਤੋਂ ਬਾਅਦ ਆਪਣੇ ਘਰ ਵੀ ਆਇਆ ਜਿਸ ਕਾਰਨ ਸਿਹਤ ਵਿਭਾਗ ਵਲੋਂ ਤੁਰੰਤ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ 'ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ 'ਚ ਕੋਵਿਡ-19 ਪੀਕ 'ਤੇ ਹੋਵੇਗਾ
ਮਾਛੀਵਾੜਾ ਦੇ ਇਸ ਪੁਲਸ ਕਰਮਚਾਰੀ ਨੂੰ ਲੁਧਿਆਣਾ ਵਿਖੇ ਕੁਆਰੰਟੀਨ ਕੀਤਾ ਗਿਆ ਹੈ ਅਤੇ ਉਸ ਦੇ ਲਏ ਗਏ ਕੋਰੋਨਾ ਟੈਸਟ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਮਾਛੀਵਾੜਾ ਸਿਹਤ ਵਿਭਾਗ ਦੀ ਟੀਮ ਨੇ ਦੇਰ ਰਾਤ 9 ਵਜੇ ਉਕਤ ਪੁਲਸ ਕਰਮਚਾਰੀ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਪਰ ਉਨ੍ਹਾਂ 'ਚ ਅਜੇ ਤੱਕ ਕੋਈ ਵੀ ਇਸ ਬਿਮਾਰੀ ਦੇ ਲੱਛਣ ਨਹੀਂ ਪਾਏ ਗਏ ਪਰ ਫਿਰ ਵੀ ਸਿਹਤ ਵਿਭਾਗ ਵਲੋਂ ਪੁਲਸ ਕਰਮਚਾਰੀ ਦੇ 7 ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਘਰ 'ਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 ਮਈ ਤਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ
ਐੱਸ.ਐੱਮ.ਓ. ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਰੋਜ਼ਾਨਾ ਹੀ ਉਨ੍ਹਾਂ ਦੇ ਘਰ ਜਾ ਕੇ ਸਿਹਤ ਜਾਂਚ ਕਰੇਗੀ। ਮਾਛੀਵਾੜਾ ਇਲਾਕੇ 'ਚ ਬੇਸ਼ੱਕ ਅਜੇ ਤੱਕ ਕਰੋਨਾਵਾਇਰਸ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਇੱਥੋਂ ਦੇ ਪੁਲਸ ਕਰਮਚਾਰੀ ਦਾ ਇਕ ਕਰੋਨਾਵਾਇਰਸ ਪਾਜ਼ੇਟਿਵ ਲੁਟੇਰੇ ਨਾਲ ਸੰਪਰਕ ਹੋਣ ਕਾਰਨ ਲੋਕ ਸਹਿਮੇ ਜ਼ਰੂਰ ਹਨ।
ਇਹ ਵੀ ਪੜ੍ਹੋ : ਪੰਜਾਬ ''ਚ ਤੇਜ਼ੀ ਨਾਲ ਵਧਣ ਲੱਗਾ ਕੋਰੋਨਾ ਦਾ ਕਹਿਰ, ਪਠਾਨਕੋਟ ''ਚ 8 ਹੋਰ ਕੇਸ ਪਾਜ਼ੇਟਿਵ