ਪੁਲਸ ਦੀ ਘੁਰਕੀ ਤੋਂ ਡਰੇ ਵਟਸਐਪ ਗਰੁੱਪਾਂ ਦੇ ਐਡਮਿਨ, ਆਪਣੇ ਤਕ ਸੀਮਤ ਕੀਤੇ ਪੋਸਟ ਪਾਉਣ ਦੇ ਅਧਿਕਾਰ

Monday, Apr 13, 2020 - 06:49 PM (IST)

ਡੇਰਾ ਬਾਬਾ ਨਾਨਕ (ਵਤਨ) : ਦੇਸ਼ ਵਿਚ ਕੋਰੋਨਾ ਬਿਮਾਰੀ ਦੇ ਚੱਲ ਰਹੇ ਕਹਿਰ ਕਾਰਨ ਦੇਸ਼ ਵਿਚ ਅਫਵਾਹਾਂ ਫੈਲਾਉਣ ਦਾ ਕੰਮ ਵੀ ਤੇਜ਼ੀ ਨਾਲ ਪੈਰ ਪਸਾਰਣ ਲੱਗ ਪਿਆ ਸੀ, ਜਿਸ ਦੇ ਚੱਲਦਿਆਂ ਸਰਕਾਰ ਵਲੋਂ ਸਖਤ ਆਦੇਸ਼ ਜਾਰੀ ਕਰਦਿਆਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਗੁੰਮਰਾਹਕੁੰਨ ਖਬਰਾਂ ਨੂੰ ਨੱਥ ਪਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ। ਵਟਸ ਐਪ ਗਰੁੱਪ ਅਜਿਹੀਆਂ ਗੁੰਮਰਾਹਕੁੰਨ ਅਤੇ ਗੈਰ-ਜ਼ਿੰਮੇਵਾਰ ਖਬਰਾਂ ਅਤੇ ਪੋਸਟਾਂ ਪਾਉਣ ਵਿਚ ਅਹਿਮ ਸਥਾਨ ਮੰਨਿਆ ਜਾਂਦਾ ਹੈ, ਜਿਸ ਦੇ ਚਲਦਿਆਂ ਪ੍ਰਸ਼ਾਸਨ ਅਤੇ ਪੁਲਸ ਵਲੋਂ ਸਭ ਤੋਂ ਪਹਿਲਾਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਕਿ ਜਿਸ ਗਰੁੱਪ ਵਿਚ ਵੀ ਕੋਈ ਇਸ ਮਹਾਮਾਰੀ ਦੇ ਸਬੰਧ ਵਿਚ ਗਲਤ ਅਫਵਾਹ ਫੈਲਾਉਂਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਉਸ ਗਰੁੱਪ ਨੂੰ ਚਲਾਉਣ ਵਾਲਾ ਐਡਮਿਨ ਹੋਵੇਗਾ। 

ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਐਕਸ਼ਨ, 43 ਟੀਮਾਂ ਵਲੋਂ 17000 ਲੋਕਾਂ ਦੀ ਸਕਰੀਨਿੰਗ

ਇਸ ਘੁਰਕੀ ਦੇ ਚੱਲਦਿਆਂ ਵੱਖ-ਵੱਖ ਵਟਸ ਐਪਗਰੁੱਪ ਦੇ ਐਡਮਿਨਜ਼ ਨੇ ਆਪਣੇ ਖਿਲਾਫ ਕਾਰਵਾਈ ਤੋਂ ਬਚਣ ਲਈ ਆਪੋ-ਆਪਣੇ ਗਰੁੱਪਾਂ ਵਿਚ ਸਿਰਫ ਪੋਸਟਾਂ ਪਾਉਣ ਦੇ ਅਧਿਕਾਰੀ ਗਰੁੱਪ ਐਡਮਿਨਜ਼ ਤੱਕ ਹੀ ਸੀਮਿਤ ਕਰ ਲਏ ਹਨ ਤਾਂ ਜੋ ਉਹੀ ਸਿਰਫ ਕੋਈ ਪੋਸਟ ਪਾ ਸਕਣ। ਉਂਝ ਵੇਖੀਏ ਤਾਂ ਵਟਸ ਐਪ ਗਰੁੱਪਾਂ ਵਿਚ ਹਰ ਗਰੁੱਪ ਮੈਂਬਰ ਦੀ ਇੱਛਾ ਹੁੰਦੀ ਹੈ ਕਿ ਉਹ ਵੀ ਆਪਣੀ ਮਰਜ਼ੀ ਵਾਲੀ ਪੋਸਟ ਗਰੁੱਪਾਂ ਵਿਚ ਪਾਵੇ ਅਤੇ ਕਈ ਵਾਰ ਉਹ ਆਪਣੀ ਹਾਜ਼ਰੀ ਲਗਵਾਉਣ ਦੇ ਚੱਕਰ ਵਿਚ ਬਿਨਾ ਤੱਥਾਂ ਦੀ ਜਾਂਚ ਕਰਦਿਆਂ ਉਸ ਪੋਸਟ ਨੂੰ ਫਾਰਵਰਡ ਕਰ ਦਿੰਦਾ ਹੈ, ਜਿਸ ਨਾਲ ਇਸ ਬਿਮਾਰੀ ਨਾਲ ਸਬੰਧਤ ਤਰਕੀਹੀਨ ਖਬਰਾਂ ਸਮਾਜ ਵਿਚ ਬੈਚੇਨੀ ਪੈਦਾ ਕਰ ਦਿੰਦੀਆਂ ਹਨ। ਪੁਲਸ ਪ੍ਰਸ਼ਾਸਨ ਦੀ ਘੁਰਕੀ ਦੇ ਚਲਦਿਆਂ ਵਟਸ ਐਪ ਗਰੁੱਪ ਅਤੇ ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਨੂੰ ਕਾਫੀ ਨੱਥ ਪੈ ਚੁੱਕੀ ਹੈ ਅਤੇ ਇਸ ਕਾਰਵਾਈ ਨਾਲ ਸੋਸ਼ਲ ਮੀਡੀਆ ਦੇ ਵਟਸ ਐਪ ਗਰੁੱਪ ਦੇ ਸੰਨਾਟਾ ਜਿਹਾ ਪਸਰਿਆ ਹੋਇਆ ਹੈ।

ਇਹ ਵੀ ਪੜ੍ਹੋ : ਸਾਢੇ 7 ਘੰਟੇ ਚੱਲੇ ਆਪਰੇਸ਼ਨ ਤੋਂ ਬਾਅਦ ਪੀ. ਜੀ. ਆਈ. ਦੇ ਡਾਕਟਰਾਂ ਨੇ ਜੋੜਿਆ ਏ. ਐੱਸ. ਆਈ. ਦਾ ਹੱਥ


Gurminder Singh

Content Editor

Related News