ਨਵਾਂਗਾਓਂ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ 27 ਪਰਿਵਾਰ ਕੀਤੇ ਏਕਾਂਤਵਾਸ

Saturday, Apr 18, 2020 - 05:44 PM (IST)

ਨਵਾਂਗਾਓਂ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ 27 ਪਰਿਵਾਰ ਕੀਤੇ ਏਕਾਂਤਵਾਸ

ਖਰੜ (ਸ਼ਸ਼ੀ) : ਨਵਾਂਗਾਓਂ ਦੇ ਵਸਨੀਕ ਸੁਨੀਲ ਕੁਮਾਰ ਜੋ ਪੀ. ਜੀ. ਆਈ. ਵਿਖੇ ਨੌਕਰੀ ਕਰਦਾ ਸੀ ਅਤੇ ਕੋਰੋਨਾ ਵਾਇਰਸ ਤੋਂ ਪੀੜਤ ਪਾਇਆ ਗਿਆ ਸੀ ਦੇ ਸੰਪਰਕ ਵਿਚ ਆਉਣ ਵਾਲੇ 27 ਪਰਿਵਾਰਾਂ ਨੂੰ ਸਿਹਤ ਵਿਭਾਗ ਵਲੋਂ ਅੱਜ ਏਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। 

ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ ਦੇ ਇੰਚਾਰਜ ਡਾ. ਕੁਲਜੀਤ ਕੌਰ ਜਿਨ੍ਹਾਂ ਦੇ ਖੇਤਰ ਵਿਚ ਪਿੰਡ ਨਵਾਂਗਾਓਂ ਪੈਂਦਾ ਹੈ ਨੇ ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਿਹਤ ਵਿਭਾਗ ਦੇ ਕਰਮਚਾਰੀ ਨਿਆਂਗਾਓਂ ਵਿਖੇ ਗਏ ਅਤੇ 27 ਪਰਿਵਾਰਾਂ ਜੋ ਸੁਨੀਲ ਕੁਮਾਰ ਦੇ ਸੰਪਰਕ ਵਿਚ ਹੋ ਸਕਦੇ ਹਨ ਨੂੰ ਏਕਾਂਤਵਾਸ ਵਿਚ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਰਿਵਾਰਾਂ ਦੇ ਘਰਾਂ ਦੇ ਬਾਹਰ ਸਟੀਕਰ ਲਗਾ ਦਿੱਤੇ ਗਏ ਹਨ ਅਤੇ ਇਨ੍ਹਾਂ ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਕੀਮਤ ਵਿਚ ਬਿਲਕੁਲ ਵੀ ਘਰ ਤੋਂ ਬਾਹਰ ਨਾ ਨਿਕਲਣ।


author

Gurminder Singh

Content Editor

Related News