ਨਾਭਾ ''ਚ ਕੋਰੋਨਾ ਵਾਇਰਸ ਨਾਲ ਅਧਿਆਪਕਾ ਦੀ ਮੌਤ

Saturday, Aug 01, 2020 - 06:17 PM (IST)

ਨਾਭਾ  (ਖੁਰਾਣਾ): ਪੰਜਾਬ 'ਚ ਦਿਨੋਂ-ਦਿਨ ਕੋਰੋਨਾ ਵਾਇਰਸ ਦੇ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਦੇ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜੇਕਰ ਗੱਲ ਨਾਭਾ ਦੀ ਕੀਤੀ ਜਾਵੇ ਤਾਂ ਨਾਭਾ ਦੀ ਰਹਿਣ ਵਾਲੀ 57 ਸਾਲਾਂ ਜਨਾਨੀ ਦੀ ਮੌਤ ਕੋਰੋਨਾ ਵਾਇਰਸ ਦੇ ਕਾਰਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਨਾਨੀ ਸਰਕਾਰੀ ਸਕੂਲ ਦੀ ਅਧਿਆਪਕਾ ਸੀ। ਜਿਸ ਦਾ ਅੱਜ ਅੰਤਿਮ ਸੰਸਕਾਰ ਅਲਹੋਰਾ ਗੇਟ ਸ਼ਮਸ਼ਾਨਘਾਟ ਦੇ 'ਚ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੇ ਵਲੋਂ ਕਰਵਾਇਆ ਗਿਆ। ਇਸ ਮੌਕੇ ਤੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮ੍ਰਿਤਕ ਜਨਾਨੀ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਪੀੜਤ ਸੀ, ਜਿਸ ਦੀ ਮੌਤ ਹੋ ਗਈ। ਜੋ ਕਿ ਪਿਛਲੇ 15 ਦਿਨਾਂ ਤੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਦੇ 'ਚ ਜੇਰੇ ਇਲਾਜ ਸੀ, ਇਨ੍ਹਾਂ ਦੇ ਪਰਿਵਾਰ ਦੇ ਦੱਸਣ ਮੁਤਾਬਕ ਕਮਜ਼ੋਰੀ ਅਤੇ ਸਾਹ ਲੈਣ ਦੀ ਸਮੱਸਿਆ ਆ ਰਹੀ ਸੀ। ਮ੍ਰਿਤਕ ਜਨਾਨੀ ਨੇ ਅਗਲੇ ਮਹੀਨੇ ਅਧਿਆਪਕਾ ਦੇ ਅਹੁਦੇ ਤੋਂ ਸੇਵਾ ਮੁਕਤ ਹੋਣਾ ਸੀ।

ਇਹ ਵੀ ਪੜ੍ਹੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ-19 ਸੈਂਟਰ ਦੀ ਇਹ ਵੀਡੀਓ

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 16320 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1859, ਲੁਧਿਆਣਾ 'ਚ 3246, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 2327, ਸੰਗਰੂਰ 'ਚ 1056 ਕੇਸ, ਪਟਿਆਲਾ 'ਚ 1739, ਮੋਹਾਲੀ 'ਚ 850, ਗੁਰਦਾਸਪੁਰ 'ਚ 505 ਕੇਸ, ਪਠਾਨਕੋਟ 'ਚ 401, ਤਰਨਤਾਰਨ 359, ਹੁਸ਼ਿਆਰਪੁਰ 'ਚ 5516, ਨਵਾਂਸ਼ਹਿਰ 'ਚ 313, ਮੁਕਤਸਰ 235, ਫਤਿਹਗੜ੍ਹ ਸਾਹਿਬ 'ਚ 348, ਰੋਪੜ 'ਚ 253, ਮੋਗਾ 'ਚ 327, ਫਰੀਦਕੋਟ 294, ਕਪੂਰਥਲਾ 255, ਫਿਰੋਜ਼ਪੁਰ 'ਚ 452, ਫਾਜ਼ਿਲਕਾ 266, ਬਠਿੰਡਾ 'ਚ 349, ਬਰਨਾਲਾ 'ਚ 233, ਮਾਨਸਾ 'ਚ 112 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 10877 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 5050 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 390 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ


Shyna

Content Editor

Related News