ਇਨ੍ਹਾਂ ਵਿਦਿਆਰਥਣਾਂ ਦਾ ਕੋਰੋਨਾ ਖਿਲਾਫ ਗੀਤ ਲੋਕਾਂ ਦੀ ਬਣ ਰਿਹੈ ਆਵਾਜ਼
Wednesday, Apr 22, 2020 - 11:08 AM (IST)

ਮੋਗਾ (ਗੋਪੀ ਰਾਊਕੇ): ਕੋਰੋਨਾ ਦੇ ਖਿਲਾਫ ਜੰਗ ਦੇ ਮਹਾ ਸੰਕਲਪ ਅਭਿਯਾਨ ਵਿਚ ਪੂਰੇ ਸ਼ਹਿਰ ਨੂੰ ਸ਼ਾਮਲ ਕਰਨ ਦੇ ਬਾਅਦ ਹੁਣ ਡਾ. ਸੈਫੂਦੀਨ ਕਿਚਲੂ ਪਬਲਿਕ ਸਕੂਲ ਦੀ ਵਿਦਿਆਰਥੀਆਂ ਦਾ ਕੋਰੋਨਾ ਦੇ ਖਿਲਾਫ ਗੀਤ ਵੀ ਤੇਜੀ ਦੇ ਨਾਲ ਲੋਕਾਂ ਦੀ ਆਵਾਜ਼ ਬਣਦਾ ਜਾ ਰਿਹਾ ਹੈ। ਮੁੰਬਈ ਦੀ ਪ੍ਰਮੁੱਖ ਹਸਤੀ ਅਭਿਨੇਤਾ ਸੋਨੂੰ ਸੂਦ, ਟੀ.ਵੀ. ਕਲਾਕਾਰ ਗਿਰੀਸ਼ ਥਾਪਕਰ, ਐਕਟਰ ਕਮਲ ਵਿਨਾਇਕ ਮੁੰਬਈ ਦੀ ਹੀ ਤਿਰਪਤੀ ਅਗਰਵੀਲ ਵਰਗੀ ਨਾਮੀ ਹਸਤੀਆਂ ਨੇ ਕਿਚਲੂ ਦੀ ਵਿਦਿਆਰਥੀਆਂ ਦੇ ਗੀਤ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਦੀ ਸਲਾਘਾ ਕੀਤੀ। ਇਸਦੇ ਨਾਲ ਉਮੀਦ ਕੀਤੀ ਕਿ 4 ਬੱਚਿਆਂ ਦਾ ਇਹ ਗੀਤ ਕੋਰੋਨਾ ਦੇ ਖਿਲਾਫ ਜੰਗ ਵਿਚ ਜਨ-ਜਨ ਦੀ ਆਵਾਜ਼ ਬਣੇਗਾ। ਲੋਕਾਂ ਨੂੰ ਜਾਗਰੂਕ ਕਰੇਗਾ ਅਤੇ ਕੋਰੋਨਾ ਨਾਲ ਲੜਨ ਦਾ ਜਜ਼ਬਾ ਪੈਦਾ ਕਰੇਗਾ।
ਕੇ.ਪੀ.ਐਸ. ਨਾਲ ਹੈ ਇਹ ਗਾਣਾ, ਕੋਰੋਨਾ ਨੂੰ ਹੈ ਭਗਾਨਾ, ਹੌਸਲਾ ਰੱਖੋ ਦੇਸ਼ ਦੇ ਲੋਕੋ ਜਿੱਤ ਦਾ ਝੰਡਾ ਲਹਿਰਾਉਣਾ ਗੀਤ ਸੋਸ਼ਲ ਮੀਡੀਆ ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਨੂੰ ਰਿਲੀਜ਼ ਕਰਦੇ ਹੋਏ ਇਸ ਗੀਤ ਨੂੰ ਹੁਣ ਤਕ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ, ਜਦ ਕਿ ਸਾਢੇ 500 ਤੋਂ ਜ਼ਿਆਦਾ ਲੋਕਾਂ ਨੇ ਗੀਤ ਸ਼ੇਅਰ ਕੀਤਾ ਹੈ। ਸਕੂਲ ਦੀ ਵਿਦਿਆਰਥਣ ਸਾਨਾ ਜਿੰਦਲ, ਗੁਰਲੀਨ ਕੌਰ, ਖੁਸ਼ਪ੍ਰੀਤ ਕੌਰ, ਪ੍ਰਭਜੀਤ ਕੌਰ ਨੇ ਗੀਤ ਨੂੰ ਗਾਇਆ ਹੈ। ਇਹ ਗੀਤ ਬੱਚਿਆ ਨੇ ਸਕੂਲ ਦੇ ਡੀਨ ਮਲਕੀਤ ਸਿੰਘ, ਪ੍ਰਾਈਵਿੰਗ ਵਿੰਗ ਦੀ ਕੋਆਡੀਨੇਟਰ ਅਰਚਨਾ ਨਰੂਲਾ ਨੇ ਤਿਆਰ ਕਰਵਾਇਆ ਹੈ। ਕੇ.ਪੀ.ਐਸ. ਦੇ ਵਿਦਿਆਰਥੀਆਂ ਦਾ ਇਹ ਗੀਤ ਸੋਸ਼ਲ ਮੀਡਿਆ ਤੇ ਖੂਬ ਵਾਈਰਲ ਹੋ ਰਿਹਾ ਹੈ। ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸਕੂਲ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਨਹੀਂ, ਬਲਕਿ ਦੇਸ਼ ਤੇ ਸਮਾਜ ਦੀ ਸਮੱਸਿਆਵਾ ਦਾ ਹੱਲ ਵੀ ਕਰਨ ਹੈ। ਸਕੂਲ ਤੋਂ ਪਾਸ ਹੋਣ ਵਾਲੇ ਬੱਚੇ ਦੁਨੀਆ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਵਿਚ ਸ਼ਕਤੀ ਰੱਖਦੇ ਹਨ, ਇਸ ਮੰਤਵ ਦੇ ਨਾਲ ਕੇ.ਪੀ.ਐਸ ਕੰਮ ਕਰ ਰਿਹਾ ਹੈ।