ਕੋਰੋਨਾ ਦੇ ਵੱਧ ਰਹੇ ਅਸਰ ਦਰਮਿਆਨ ਸੰਗਰੂਰ ਤੋਂ ਆਈ ਰਾਹਤ ਭਰੀ ਖ਼ਬਰ

07/13/2020 6:34:51 PM

ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਸਿੰਗਲਾ) : ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ 'ਮਿਸ਼ਨ ਫਤਿਹ' ਕੋਰੋਨਾ ਨੂੰ ਠੱਲ ਪਾਉਣ 'ਚ ਸਫ਼ਲ ਸਾਬਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ 31 ਵਿਅਕਤੀਆਂ ਨੇ ਕੋਰੋਨਾ ਨੂੰ ਮਾਤ ਦੇ ਆਪਣੇ ਘਰਾਂ ਨੂੰ ਵਾਪਸੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 12 ਜੁਲਾਈ ਤੱਕ 18486 ਸੈਂਪਲ ਲਏ ਜਾ ਚੁੱਕੇ ਹਨ ਜਿਸ 'ਚੋਂ 17614 ਸੈਂਪਲ ਨੈਗੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 510 ਮਰੀਜ਼ ਕੋਰੋਨਾ 'ਤੇ ਫਤਿਹ ਪਾ ਚੁੱਕੇ ਹਨ ਅਤੇ ਅੱਜ ਵੀ 31 ਹੋਰ ਵਿਅਕਤੀਆਂ ਨੇ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਵਾਪਸੀ ਕੀਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਤੋਂ ਸੁਰੱਖਿਅਤ ਰਹਿਣ ਦਾ ਇਕੋ-ਇਕ ਤਰੀਕਾ ਜਾਗਰੂਕਤਾ ਅਤੇ ਸਾਵਧਾਨੀਆਂ ਅਪਨਾਉਣਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਘਰ-ਘਰ ਜਾਗਰੂਕਤਾ ਪੈਦਾ ਕਰਨ ਲਈ ਹੀ 'ਮਿਸ਼ਨ ਫਤਿਹ' ਦੀ ਸ਼ੁਰੂਆਤ ਕੀਤੀ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਕਾਰਣ ਕੈਪਟਨ ਸਰਕਾਰ ਦੀ ਸਖ਼ਤੀ, ਜਾਰੀ ਕੀਤੀਆਂ ਨਵੀਆਂ ਗਾਈਡਲਾਈਨ

ਰਾਮਵੀਰ ਨੇ ਦੱਸਿਆ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ 16, ਸਿਵਲ ਹਸਪਤਾਲ ਸੰਗਰੂਰ ਤੋਂ 1, ਮਾਲੇਰਕੋਟਲਾ ਹਸਪਤਾਲ ਵਿਖੇ ਸਥਿਤ ਕੋਵਿਡ ਵਾਰਡ 'ਚ 2 ਅਤੇ ਭੋਗੀਵਾਲ ਕੋਵਿਡ ਕੇਅਰ ਸੈਂਟਰ ਤੋਂ 12 ਵਿਅਕਤੀਆਂ ਨੇ ਕੋਰੋਨਾ ਨੂੰ ਹਰਾ ਕੇ ਘਰ ਵਾਪਸੀ ਕੀਤੀ। ਉਨ੍ਹਾਂ ਕਿਹਾ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ ਅਤੇ ਬਿਨਾਂ ਮਾਸਕ ਤੋਂ ਘਰੋਂ ਬਾਹਰ ਨਾ ਨਿਕਲਿਆ ਜਾਵੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਸ਼ਹਿਰ 'ਚ ਕੋਰੋਨਾ ਦਾ ਵੱਡਾ ਧਮਾਕਾ, ਲਗਾਤਾਰ ਬੇਕਾਬੂ ਹੋ ਰਹੇ ਹਾਲਾਤ

ਇਸ ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸੈਨੇਟਾਈਜ਼ਰ ਦੀ ਵਰਤੋਂ ਤੋਂ ਇਲਾਵਾ ਸਮੇਂ-ਸਮੇਂ 'ਤੇ 20 ਸੈਕਿੰਡ ਤੱਕ ਹੱਥ ਧੋਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੋਵਿਡ-19 'ਤੇ ਜਿੱਤ ਪ੍ਰਾਪਤ ਕਰਨ ਲਈ ਲੋਕ ਲਹਿਰ ਦੀ ਲੋੜ ਹੈ ਅਤੇ 'ਮਿਸ਼ਨ ਫਤਿਹ' ਲੋਕ ਲਹਿਰ ਪੈਦਾ ਕਰਨ 'ਚ ਸਹਾਈ ਸਾਬਤ ਹੋ ਰਿਹਾ ਹੈ।

ਇਹ ਵੀ ਪੜ੍ਹੋ : ਢੀਂਡਸਾ ਧੜੇ ਦੇ ਨਵੇਂ ਅਕਾਲੀ ਦਲ 'ਤੇ ਬੋਲ ਹੀ ਪਏ ਕੈਪਟਨ, ਕੁਝ ਅਜਿਹਾ ਦਿੱਤਾ ਬਿਆਨ


Gurminder Singh

Content Editor

Related News