''ਜਨਤਾ ਕਰਫਿਊ'' : ਗੁਰੂ ਨਗਰੀ ਸੁਲਤਾਨਪੁਰ ਲੋਧੀ ''ਚ ਵੀ ਛਾਇਆ ਸੰਨਾਟਾ
Sunday, Mar 22, 2020 - 06:20 PM (IST)
ਸੁਲਤਾਨਪੁਰ ਲੋਧੀ (ਸੋਢੀ) : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੇ 'ਜਨਤਾ ਕਰਫਿਊ' ਦੇ ਆਦੇਸ਼ਾਂ ਨੂੰ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਨਿਵਾਸੀਆਂ ਨੇ ਮੰਨਦੇ ਹੋਏ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰੱਖੇ ਗਏ ਹਨ। ਜਨਤਾ ਨੇ ਸਰਕਾਰ ਤੇ ਪ੍ਰਸ਼ਾਸਨ ਦਾ ਸਹਿਯੋਗ ਦਿੰਦੇ ਹੋਏ ਆਪਣੇ ਆਪ ਨੂੰ ਘਰਾਂ ਵਿਚ ਬੰਦ ਰੱਖਿਆ, ਜਿਸ ਕਾਰਨ ਸਾਰੇ ਬਜ਼ਾਰਾਂ 'ਚ ਸਨਾਟਾ ਛਾਇਆ ਰਿਹਾ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰੂ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਰ ਐਤਵਾਰ ਜਿੱਥੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਦੇ ਰਹੇ ਹਨ ਪਰ ਅੱਜ ਕੋਈ ਵਿਰਲਾ ਹੀ ਸ਼ਰਧਾਲੂ ਮੱਥਾ ਟੇਕਣ ਲਈ ਆਉਂਦਾ ਨਜ਼ਰ ਆਇਆ। ਜਿਸ ਕਾਰਨ ਗੁਰਦੁਆਰਾ ਬੇਰ ਸਾਹਿਬ ਕੰਪਲੈਕਸ 'ਚ ਸੰਗਤਾਂ ਕਿਧਰੇ ਖਾਸ ਨਜ਼ਰ ਨਹੀਂ ਆਈਆਂ।
ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆ ਰਹੇ ਸ਼ਰਧਾਲੂਆਂ ਦੇ ਹੱਥ ਪਹਿਲਾਂ ਸੈਨੇਟਾਈਜ਼ਰ ਨਾਲ ਸਾਫ ਕਰਵਾਏ ਜਾ ਰਹੇ ਹਨ ਅਤੇ ਦਰਬਾਰ ਸਾਹਿਬ ਅੰਦਰ ਵੀ ਜ਼ਿਆਦਾ ਇਕੱਠ ਹੋਣ ਤੋਂ ਰੋਕਣ ਲਈ ਸੇਵਾਦਾਰ ਲਗਾਏ ਗਏ ਹਨ । ਇਸੇ ਤਰ੍ਹਾਂ ਗੁਰੂ ਕਾ ਲੰਗਰ ਛਕਣ ਆਈ ਸੰਗਤ ਨੂੰ ਵੀ ਇਕ-ਇਕ ਮੀਟਰ ਦੀ ਦੂਰੀ ਰੱਖ ਕੇ ਪੰਗਤ 'ਚ ਬਿਠਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼, ਪੀੜਤਾਂ ਲਈ ਗੋਲਕ ਦੇ ਮੂੰਹ ਖੋਲ੍ਹਣ ਲਈ ਕਿਹਾ
ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ 'ਲੌਕ ਡਾਊਨ', ਇਹ ਸਹੂਲਤਾਂ ਰਹਿਣਗੀਆਂ ਜਾਰੀ