ਕੋਰੋਨਾ ਸੰਕਟ ''ਚ ਸਰਕਾਰ ਨੂੰ ਬਜ਼ੁਰਗਾਂ ਦਾ ਫਿਕਰ, ਜਾਰੀ ਕੀਤੀ ਐਡਵਾਇਜ਼ਰੀ
Sunday, Apr 26, 2020 - 07:36 PM (IST)
ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੀ ਚੱਲ ਰਹੀ ਮਹਾਮਾਰੀ ਅਤੇ ਵੱਡੀ ਬਰਬਾਦੀ ਕਰਨ ਦੇ ਤੇਵਰ ਦੇਖ ਕੇ ਸਰਕਾਰ ਨੇ ਬਜ਼ੁਰਗਾਂ ਪ੍ਰਤੀ ਫਿਕਰਮੰਦ ਹੁੰਦੇ ਹੋਏ ਐਡਵਾਇਜ਼ਰੀ ਜਾਰੀ ਕੀਤੀ ਹੈ। ਏਮਸ ਨਵੀਂ ਦਿੱਲੀ ਦੇ ਡਿਪਾਰਟਮੈਂਟ ਆਫ ਜ਼ਿਰੀਆਟ੍ਰਿਕ ਮੈਡੀਸਿਨ ਨੇ ਸੀਨੀਅਰ ਸਿਟੀਜ਼ਨ ਨੂੰ ਇਸ ਮਹਾਮਾਰੀ ਤੋਂ ਬਚਾਉਣ ਲਈ ਇਕ ਖਾਕਾ ਤਿਆਰ ਕੀਤਾ ਹੈ ਜਿਸ ਨੂੰ ਸਮਾਜਿਕ ਸੁਰੱਖਿਆ ਅਤੇ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਨੇ ਸਾਰੇ ਡੀ.ਸੀ. ਨੂੰ ਪੱਤਰ ਲਿਖ ਕੇ ਇਸ 'ਤੇ ਫੌਰਨ ਅਮਲ ਕਰਨ ਲਈ ਕਿਹਾ ਹੈ। 2011 ਦੀ ਜਨਗਣਨਾ 'ਤੇ ਧਿਆਨ ਦਿੱਤਾ ਜਾਵੇ ਤਾਂ ਦੇਸ਼ ਵਿਚ 60 ਸਾਲ ਤੋਂ ਉੱਪਰ ਲਗਭਗ 16 ਕਰੋੜ ਸੀਨੀਅਰ ਸਿਟੀਜ਼ਨ ਹਨ ਜਿਨ੍ਹਾਂ ਦੇ ਵੇਰਵਾ ਇਸ ਤਰ੍ਹਾਂ ਹੈ : 60 ਤੋਂ 69 ਸਾਲ ਦੇ ਵਿਚ ਸੀਨੀਅਰ ਸਿਟੀਜ਼ਨ ਦੀ ਗਿਣਤੀ 8 ਕਰੋੜ 70 ਤੋਂ 89 ਸਾਲ ਉਮਰ ਦੇ ਵਿਚ ਸੀਨੀਅਰ ਸਿਟੀਜ਼ਨ ਦੀ ਗਿਣਤੀ 6 ਕਰੋੜ 80 ਸਾਲ ਤੋਂ ਜ਼ਿਆਦਾ ਉਮਰ ਦੇ ਸੀਨੀਅਰ ਸਿਟੀਜ਼ਨ ਦੀ ਗਿਣਤੀ 2.8 ਕਰੋੜ ਬੇਘਰ ਅਤੇ ਪਰਿਵਾਰ ਤੋਂ ਕੱਢੇ ਗਏ ਬਜ਼ੁਰਗਾਂ ਦੀ ਗਿਣਤੀ 0.18 ਕਰੋੜ ਹੈ।
ਇਹ ਵੀ ਪੜ੍ਹੋ : ਫਿਲੌਰ ''ਚ 2000 ਦੇ ਨੋਟਾਂ ''ਤੇ ਥੁੱਕ ਲਾ ਕੇ ਚੌਕ ''ਚ ਰੱਖਦਾ ਨੌਜਵਾਨ ਕਾਬੂ
ਮਾਹਰਾਂ ਦਾ ਕਹਿਣਾ ਹੈ ਕਿ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖਤਰਾ ਹੈ ਜੋ ਪਹਿਲਾਂ ਸਰੀਰਕ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਜਿਵੇਂ ਕਿ ਸਾਹ ਨਾਲ ਸਬੰਧਤ ਬਿਮਾਰੀਆਂ ਦੇ ਰੋਗੀਆਂ ਜਿਵੇਂ ਦਮਾ, ਸੀ.ਓ.ਪੀ.ਡੀ. ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ-ਹਾਰਟ ਫੇਲ ਦੀ ਸਮੱਸਿਆ ਦੇ ਰੋਗੀ-ਕਿਡਨੀ ਦੇ ਗੁੰਝਲਦਾਰ ਰੋਗ-ਲੀਵਰ ਸਬੰਧੀ ਰੋਗ ਜਿਵੇਂ ਐਲਕੋਹਲਿਕ ਅਤੇ ਵਾਇਰਸਲ ਹੈਪੇਟਾਈਟਿਸ-ਨਿਊਰੋਲੋਜਿਕ ਸਬੰਧੀ ਰੋਗ ਜਿਵੇਂ ਪਾਰਕੀਸਨ, ਸਟ੍ਰੋਕ ਆਦਿ-ਸ਼ੂਗਰ-ਹਾਈ ਬਲੱਡ ਪ੍ਰੈਸ਼ਰ-ਕੈਂਸਰ ਦੇ ਮਰੀਜ਼ਾਂ ਨੂੰ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ : ਬਲਾਚੌਰ ''ਚ ਕੋਰੋਨਾ ਦੀ ਦਸਤਕ, 25 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਵਾਇਰਸ ਤੋਂ ਬਚਣ ਲਈ ਕੀ ਕਰੀਏ
ਜ਼ਿਆਦਾਤਰ ਸਮਾਂ ਘਰ ਹੀ ਰਹੋ ਮਹਿਮਾਨ ਨਿਵਾਜ਼ੀ ਤੋਂ ਦੂਰ ਰਹੋ।ਜੇਕਰ ਮਿਲਣਾ ਜ਼ਰੂਰੀ ਹੋਵੇ ਤਾਂ 1 ਮੀਟਰ ਦਾ ਫਾਸਲਾ ਰੱਖੋ। ਘੱਟ ਜਾਂ ਜ਼ਿਆਦਾ ਗਿਣਤੀ ਵਿਚ ਲੋਕਾਂ ਨੂੰ ਬੁਲਾਉਣ ਤੋਂ ਪਰਹੇਜ਼ ਕਰੋ। ਘਰ ਵਿਚ ਸਰੀਰਕ ਤੌਰ 'ਤੇ ਸਰਗਰਮ ਰਹੇ ਯੋਗ ਅਤੇ ਹਲਕੀ ਕਸਰਤ ਕਰੋ। ਸਮੇਂ-ਸਮੇਂ 'ਤੇ ਹੱਥ ਧੋਵੋ ਜੋ ਘੱਟ ਤੋ ਘੱਟ 20 ਸੈਂਕਿੰਡ ਹੋਵੇ। ਆਪਣਾ ਚਸ਼ਮਾ ਅਤੇ ਜ਼ਰੂਰੀ ਸਮਾਨ ਸਾਫ ਰੱਖੋ। ਖੰਘਦੇ ਜਾਂ ਛਿੱਕਦੇ ਸਮੇਂ ਟਿਸ਼ੂ ਪੇਪਰ ਜਾਂ ਰੁਮਾਲ ਦੀ ਵਰਤੋਂ ਕਰੋ। ਖਾਣ-ਪੀਣ ਵਿਚ ਸਿਹਤਮੰਦ ਖੁਰਾਕ ਅਤੇ ਤਾਜ਼ਾ ਬਣਿਆ ਖਾਣਾ ਖਾਓ। ਖਾਣੇ ਵਿਚ ਹਰੀਆਂ ਸਬਜ਼ੀਆਂ ਅਤੇ ਫਲ ਜ਼ਰੂਰ ਖਾਓ। ਆਪਣੀ ਦਵਾਈ ਨਿਯਮਤ ਸਮੇਂ 'ਤੇ ਲਵੋ। ਖਾਂਸੀ ਬੁਖਾਰ ਹੋਣ 'ਤੇ ਜਾਂ ਸਾਹ ਲੈਣ ਦੀ ਤਕਲੀਫ ਹੋਣ 'ਤੇ ਡਾਕਟਰ ਨਾਲ ਸੰਪਰਕ ਕਰੋ। ਆਪਣੇ ਪਰਿਵਾਰ ਨਾਲ ਜੋ ਤੁਹਾਡੇ ਨਾਲ ਨਹੀਂ ਰਹਿੰਦੇ, ਲੋੜ ਪੈਣ 'ਤੇ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਜਾਂ ਫੋਨ 'ਤੇ ਗੱਲ ਕਰੋ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ
ਕੋਰੋਨਾ ਵਾਇਰਸ ਤੋਂ ਬਚਣ ਲਈ ਕੀ ਨਾ ਕਰੋ
ਖਾਂਸੀ, ਜ਼ੁਕਾਮ, ਬੁਖਾਰ ਵਾਲੇ ਵਿਅਕਤੀ ਦੇ ਨੇੜੇ ਨਾ ਜਾਓ। ਆਪਣੇ ਦੋਸਤਾਂ ਅਤੇ ਸਬੰਧੀਆਂ ਨਾਲ ਹੱਥ ਮਿਲਾਉਣਾ ਜਾਂ ਗਲੇ ਨਾ ਮਿਲੋ। ਭੀੜ ਵਾਲੀਆਂ ਥਾਵਾਂ ਜਿਵੇਂ ਪਾਰਕ, ਬਾਜ਼ਾਰ ਜਾਂ ਧਾਰਮਿਕ ਥਾਵਾਂ 'ਤੇ ਨਾ ਜਾਓ। ਆਪਣਾ ਹੱਥ ਅੱਗੇ ਰੱਖ ਕੇ ਖੰਘਣਾ ਜਾਂ ਛਿੱਕਣਾ। ਆਪਣੀਆਂ ਅੱਖਾਂ, ਚਿਹਰੇ ਅਤੇ ਨੱਕ ਨੂੰ ਵਾਰ-ਵਾਰ ਨਾ ਛੂਹੋ। ਬਿਨਾ ਡਾਕਟਰ ਦੀ ਸਲਾਹ ਦੇ ਦਵਾ ਨਾ ਖਾਓ। ਰੁਟੀਨ ਹੈਲਥ ਚੈਕਅਪ ਲਈ ਬਿਨਾ ਡਾਕਟਰ ਨਾਲ ਫੋਨ 'ਤੇ ਸਲਾਹ ਕੀਤੇ ਹਸਪਤਾਲ ਜਾਣਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਏਅਰ ਕੰਡੀਸ਼ਨਰਾਂ ਦੀ ਵਰਤੋਂ ਕਰਨ ਸਬੰਧੀ ਜਾਰੀ ਕੀਤੀ ਇਹ ਐਡਵਾਇਜ਼ਰੀ