ਦੋਰਾਹਾ ''ਚ ਕੋਰੋਨਾ ਦਾ ਕਹਿਰ ਜਾਰੀ, 4 ਹੋਰ ਪਾਜ਼ੇਟਿਵ ਮਰੀਜ਼ ਮਿਲੇ

Monday, May 18, 2020 - 09:26 PM (IST)

ਦੋਰਾਹਾ (ਵਿਨਾਇਕ) : ਦੋਰਾਹਾ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਦੇ 3 ਅਤੇ ਨਜ਼ਦੀਕੀ ਪਿੰਡ ਕੱਦੋਂ ਵਿਖੇ ਇਕ ਹੋਰ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਇਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਾਪਤ ਹੋਈਆਂ 11 ਪੈਂਡਿੰਗ ਰਿਪੋਰਟਾਂ 'ਚੋਂ ਇਕ ਬੱਚੇ ਸਮੇਤ 4 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਹ ਲੋਕ ਲੁਧਿਆਣਾ ਦੀ ਟਾਇਰ ਫੈਕਟਰੀ ਨਾਲ ਸਬੰਧਤ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰ ਹੀ ਹਨ, ਜਿਹੜੇ ਪਹਿਲਾਂ ਤੋਂ ਹੀ ਟਾਇਰ ਫੈਕਟਰੀ ਦੇ ਮੈਨੇਜਰ ਕੋਵਿਡ 19 ਪਾਜ਼ੇਟਿਵ ਦੇ ਸੰਪਰਕ ਵਿਚ ਅਉਣ ਕਰਕੇ ਪਾਜ਼ੇਟਿਵ ਆ ਚੁੱਕੇ ਹਨ। ਡਾ. ਹਰਪ੍ਰੀਤ ਸੇਖੋਂ ਨੇ ਦੱਸਿਆ ਕਿ ਇੰਨਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ ਅਤੇ ਮੁੱਢਲੇ ਤੌਰ 'ਤੇ 20 ਦੇ ਕਰੀਬ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਜਾ ਚੁੱਕਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਨਾਲ 36ਵੀਂ ਮੌਤ, ਪਠਾਨਕੋਟ ਦੇ 35 ਸਾਲਾ ਵਿਅਕਤੀ ਨੇ ਤੋੜਿਆ ਦਮ 

ਨਵੇਂ ਕੇਸ ਸਾਹਮਣੇ ਆਉਣ ਵਾਲਿਆਂ ਦੀ ਪਹਿਚਾਣ ਕੈਲਾਸ਼ ਨਗਰ ਨਿਵਾਸੀ ਇਕੋਂ ਪਰਿਵਾਰ ਦੇ ਮੈਂਬਰ ਹਨ, ਜਿਨਾਂ 'ਚੋਂ ਲੁਧਿਆਣਾ ਟਾਇਰ ਫੈਕਟਰੀ ਨਾਲ ਸਬੰਧਿਤ ਇਕ 39 ਸਾਲਾ ਨੌਜਵਾਨ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਆ ਚੁੱਕਾ ਹੈ, ਜਿਹੜਾ ਸਿਵਲ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਹੈ ਅਤੇ ਹੁਣ ਨਵੇਂ ਮਰੀਜ਼ਾਂ 'ਚ ਇਸ ਨੌਜਵਾਨ ਦਾ ਪਿਤਾ, ਨੌਜਵਾਨ ਦੀ ਪਤਨੀ ਅਤੇ ਉਸਦਾ 7 ਸਾਲਾ ਬੱਚਾ ਸ਼ਾਮਿਲ ਹੈ ਜਦਕਿ ਚੋਥਾ ਮਰੀਜ਼ ਨੇੜਲੇ ਪਿੰਡ ਕੱਦੋਂ ਦੇ ਪੋਸਟ ਆਫਿਸ ਮੁਹੱਲੇ 'ਚ ਰਹਿਣ ਵਾਲੇ 25 ਸਾਲਾ ਵਿਅਕਤੀ ਜਿਸਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਪਹਿਲਾਂ ਹੀ ਆ ਚੁੱਕੀ ਹੈ, ਦਾ ਪਿਤਾ ਹੈ। ਜਿਨ੍ਹਾਂ ਨੂੰ ਖੰਨਾਂ ਦੇ ਸਿਵਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਲਿਆ ਦਿੱਤੀ ਮੌਸਮ 'ਚ ਵੱਡੀ ਤਬਦੀਲੀ, ਮਈ ਮਹੀਨੇ 'ਚ ਹੀ ਟੁੱਟ ਗਏ ਗਰਮੀ ਦੇ ਰਿਕਾਰਡ 

ਪੈਂਡਿੰਗ ਰਿਪੋਰਟਾਂ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਕੋਵਿਡ 19 ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਜਿਨ੍ਹਾਂ ਦੀਆ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਨੂੰ ਵਾਪਿਸ ਉਨ੍ਹਾਂ ਦੇ ਘਰ ਛੱਡ ਦਿੱਤਾ ਗਿਆ ਹੈ ਅਤੇ ਉਨਾਂ ਨੂੰ ਉਨਾਂ ਦੇ ਘਰ 'ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੋਰਾਹਾ ਖੇਤਰ 'ਚ ਇਨਾਂ 4 ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਤਿਆਤ ਵਜੋਂ ਦੋਵੇ ਇਲਾਕਿਆਂ ਦੇ ਮੁਹੱਲਿਆਂ ਨੂੰ ਮੁਕੰਮਲ ਤੌਰ 'ਤੇ ਸੀਲ ਕਰਦਿਆ ਸਖ਼ਤੀ ਵਰਤਦੇ ਹੋਏ ਆਉਣ ਵਾਲੇ ਲੋਕਾਂ ਦੀ ਸਖ਼ਤ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕਪੂਰਥਲਾ ਦੇ ਭੁਲੱਥ 'ਚ ਕੋਰੋਨਾ ਕਾਰਨ ਪਹਿਲੀ ਮੌਤ, ਮਰਨ ਤੋਂ ਬਾਅਦ ਰਿਪੋਰਟ ਆਈ ਪਾਜ਼ੇਟਿਵ      


Gurminder Singh

Content Editor

Related News