ਕਰਫਿਊ ਦੌਰਾਨ ਪੰਜਾਬ ਪੁਲਸ ਨੇ ਅਪਨਾਇਆ ਅਨੋਖਾ ਤਰੀਕਾ, ਇੰਝ ਲੋਕਾਂ ਨੂੰ ਕਰ ਰਹੀ ਜਾਗਰੂਕ

04/08/2020 6:33:04 PM

ਚੰਡੀਗੜ੍ਹ : ਪੰਜਾਬ ਪੁਲਸ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਗਾਏ ਕਰਫਿਊ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਇਕ ਅਨੋਖਾ ਤਰੀਕਾ ਅਪਨਾਇਆ ਹੈ। ਪੁਲਸ ਨੇ ਸੋਸ਼ਲ ਮੀਡੀਆ ਰਾਹੀਂ ਕਈ ਅਜਿਹੇ ਤਸਵੀਰ ਮੈਸੇਜ ਤਿਆਰ ਕੀਤੇ ਹਨ, ਜਿਸ ਰਾਹੀਂ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਜੇ ਲੋਕਾਂ ਨੇ ਕਰਫਿਊ ਦੇ ਨਿਯਮਾਂ ਨੂੰ ਤੋੜਿਆ ਤਾਂ ਘਰ ਦੇ ਬਾਹਰ ਪੰਜਾਬ ਪੁਲਸ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਹੈ। ਇਹ ਮੈਸੇਜ ਖੁਦ ਪੁਲਸ ਨੇ ਹੀ ਤਿਆਰ ਕੀਤੇ ਹਨ। ਇਹ ਇਮੇਜ ਮੈਸੇਜ ਖੂਬ ਵਾਇਰਲ ਹੋ ਰਹੇ ਹਨ। ਇਸ ਤੋਂ ਇਲਾਵਾ ਪੁਲਸ ਨੇ ਇਨ੍ਹਾਂ ਇਮੇਜ ਮੈਸੇਜ ਨੂੰ ਆਪਣੇ ਸੋਸ਼ਲ ਮੀਡੀਆ ਦੇ ਅਕਾਊਂਟਸ 'ਤੇ ਵੀ ਪੋਸਟ ਕੀਤਾ ਹੈ। ਦਰਅਸਲ ਪੁਲਸ ਵਿਭਾਗ ਨਹੀਂ ਚਾਹੁੰਦਾ ਕਿ ਲੋਕਾਂ 'ਤੇ ਸਖਤੀ ਵਰਤੀ ਜਾਵੇ ਅਤੇ ਉਨ੍ਹਾਂ ਨੂੰ ਸਖਤੀ ਨਾਲ ਕਰਫਿਊ ਲਾਗੂ ਕਰਨ ਲਈ ਕਿਹਾ ਜਾਵੇ ਪਰ ਇਸ ਤੋਂ ਬਾਅਦ ਵੀ ਕੁਝ ਲੋਕ ਗੇੜੀ ਮਾਰਨ ਦੇ ਚੱਕਰ ਵਿਚ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਪੁਲਸ ਦੇ ਅਧਿਕਾਰੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੋਸ਼ਲ ਮੀਡੀਆ ਰਾਹੀਂ ਉਹ ਆਪਣੀ ਗੱਲ ਇਕੋ ਸਮੇਂ ਹਜ਼ਾਰਾਂ ਲੋਕਾਂ ਤਕ ਪਹੁੰਚਾ ਸਕਦੇ ਹਨ, ਲਿਹਾਜ਼ਾ ਹੁਣ ਪਲਸ ਵਲੋਂ ਇਹ ਤਰੀਕਾ ਅਖਿਤਿਆਰ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ  

PunjabKesari

ਫਿਲਮੀ ਗੀਤਾਂ 'ਤੇ ਬਣੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ
ਦਿਲਚਸਪ ਗੱਲ ਇਹ ਹੈ ਕਿ ਪੁਲਸ ਇਨ੍ਹਾਂ ਇਮੇਜ ਮੈਸੇਜ 'ਚੋਂ ਕੁਝ ਮੈਸੇਜ ਨੂੰ ਫਿਲਮੀ ਗੀਤਾਂ 'ਤੇ ਬਣਾਇਆ ਹੈ। ਇਨ੍ਹਾਂ 'ਤੇ ਉਨ੍ਹਾਂ ਪੁਲਸ ਵਾਲਿਆਂ ਦੀ ਤਸਵੀਰ ਵੀ ਲਗਾਈ ਗਈ ਹੈ, ਜਿਨ੍ਹਾਂ ਨੇ ਇਨ੍ਹਾਂ ਨੂੰ ਤਿਆਰ ਕੀਤਾ ਹੈ। ਇਨ੍ਹਾਂ ਸੁਨੇਹਿਆਂ 'ਤੇ ਫਿਲਮੀ ਗੀਤਾਂ ਨੂੰ ਲੈ ਕੇ ਲਿਖਿਆ ਹੈ ਕਿ 'ਊਚੀ ਹੈ ਬਿਲਡਿੰਗ, ਲਿਫਟ ਤੇਰੀ ਬੰਦ, ਨੀਚੇ ਨਾ ਆਨਾ ਪੁਲਸ ਬੰਦੋਬਸਤ ਹੈ', 'ਮੈਂ ਨਿਕਲਾ ਗੱਡੀ ਲੈ ਕੇ ਰਸਤੇ ਵਿਚ ਇਕ ਸੜਕ 'ਤੇ ਇਕ ਮੋੜ ਆਇਆ, ਇਕ ਪੰਜਾਬ ਪੁਲਸ ਦਾ ਅਫਸਰ ਆਇਆ ਮੈਂ ਉਥੇ ਹੀਰੋ ਗਿਰੀ ਛੱਡ ਆਇਆ'। ਅਜਿਹੇ ਹੀ ਕਈ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਅੱਜ ਗਜ਼ਟਿਡ ਛੁੱਟੀ ਦਾ ਐਲਾਨ

PunjabKesari

ਲੋਕ ਲਗਾ ਅਜੀਬੋ-ਗਰੀਬ ਬਹਾਨੇ 
ਪੁਲਸ ਨੇ ਕੁਝ ਲੋਕਾਂ ਨੂੰ ਕਰਫਿਊ ਤੋੜਨ 'ਤੇ ਫੜਿਆ ਤਾਂ ਉਨ੍ਹਾਂ ਦੇ ਜਵਾਬ ਸੁਣ ਪੁਲਸ ਵੀ ਹੈਰਾਨ ਰਹਿ ਗਈ। ਇਨ੍ਹਾਂ ਵਿਚੋਂ ਕੁਝ ਲੋਕ ਪਿਜ਼ਾ ਖਾਣ, ਬਾਲ ਕਟਵਾਉਣ ਜਦਕਿ ਕੁਝ ਨੇ ਕਿਹਾ ਕਿ ਘਰ 'ਚ ਮਨ ਨਹੀਂ ਲੱਗਦਾ ਅਸੀਂ ਕੀ ਕਰੀਏ। ਇਸ ਤੋਂ ਇਲਾਵਾ ਕੁਝ ਨੇ ਇਥੋਂ ਤਕ ਕਿਹਾ ਕਿ ਸਾਬ੍ਹ ਕੁੱਤੇ ਨੂੰ ਗੱਡੀ 'ਚ ਘੁੰਮਣ ਦਾ ਸ਼ੌਕ ਹੈ। ਕੁੱਤੇ ਨੂੰ ਕਿਵੇਂ ਸਮਝਾਈਏ।

ਇਹ ਵੀ ਪੜ੍ਹੋ : ਬਰਨਾਲਾ ਵਾਸੀਆਂ ਲਈ ਰਾਹਤ ਭਰੀ ਖਬਰ, 11 'ਚੋਂ 9 ਦੀ ਰਿਪੋਰਟ ਆਈ ਨੈਗੇਟਿਵ      

PunjabKesari

ਹਰ ਜ਼ਿਲੇ ਦੀ ਪੁਲਸ ਨੇ ਆਪਣੇ ਸਲੋਗਨ ਵੀ ਕੀਤੇ ਪੋਸਟ
ਹਰ ਜ਼ਿਲੇ ਦੀ ਪੁਲਸ ਨੇ ਕੋਈ ਨਾ ਕੋਈ ਸਲੋਗਨ ਪੋਸਟ ਕੀਤਾ ਹੈ। ਇਸ ਵਿਚ ਜ਼ਿਲਾ ਪੁਲਸ ਨੇ ਆਪਣੇ ਇਲਾਕੇ ਦੇ ਲੋਕਾਂ ਨੂੰ ਕਰਫਿਊ ਨਾ ਤੋੜਨ ਨੂੰ ਲੈ ਕੇ ਸਲੋਗਨ ਲਿਖਿਆ ਗਿਆ ਹੈ। ਇਸ ਦਾ ਮੱਤਵ ਹੈ ਕਿ ਸਲੋਗਨ ਨੂੰ ਪੜ੍ਹਨ ਤੋਂ ਬਾਅਦ ਲੋਕ ਜਾਗਰੂਕ ਹੋਣ ਅਤੇ ਕਰਫਿਊ ਦਾ ਪਾਲਣ ਕਰਨ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੀ ਘੜੀ ''ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ    


Gurminder Singh

Content Editor

Related News