ਬਰਨਾਲਾ ''ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

Monday, Mar 16, 2020 - 06:48 PM (IST)

ਬਰਨਾਲਾ ''ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਇਆ ਸਾਹਮਣੇ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬਰਨਾਲਾ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ। ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਕੇ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਵਾਸੀ ਇਕ ਵਿਅਕਤੀ ਦੁਬਈ ਗਿਆ ਹੋਇਆ ਸੀ ਅਤੇ ਬੀਤੇ ਦਿਨੀਂ ਉਹ ਵਾਪਸ ਬਰਨਾਲਾ ਆਇਆ ਸੀ। ਉਸ ਨੂੰ ਬੁਖਾਰ ਅਤੇ ਪੇਟ ਦਰਦ ਹੋਇਆ। ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਆਏ। ਡਾਕਟਰਾਂ ਨੇ ਉਸ ਨੂੰ ਕੋਰੋਨਾ ਦਾ ਸ਼ੱਕੀ ਮਰੀਜ਼ ਹੋਣ ਕਰਕੇ ਇਲਾਜ ਲਈ ਸਿਵਲ ਹਸਪਤਾਲ ਦੇ ਸਪੈਸ਼ਲ ਵਾਰਡ 'ਚ ਦਾਖਲ ਕਰ ਲਿਆ।

ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਪੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!

PunjabKesari

ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਅਤੇ ਜ਼ਿਲਾ ਸਿਹਤ ਵਿਭਾਗ ਦੇ ਅਧਿਕਾਰੀ ਜੋਤੀ ਕੌਸ਼ਲ ਨੇ ਦੱਸਿਆ ਕਿ ਮਰੀਜ਼ ਨੂੰ ਡਾਕਟਰਾਂ ਦੀ ਵਿਸ਼ੇਸ਼ ਨਿਗਰਾਨੀ 'ਚ ਰੱਖਿਆ ਜਾ ਰਿਹਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਵੀ 14 ਦਿਨਾਂ ਤੱਕ ਡਾਕਟਰਾਂ ਦੀ ਦੇਖ-ਰੇਖ 'ਚ ਹੀ ਰੱਖਿਆ ਜਾਵੇਗਾ। ਮਰੀਜ਼ ਦਾ ਸੈਂਪਲ ਲੈ ਕੇ ਲੈਬੋਰੇਟਰੀ ਟੈਸਟ ਲਈ ਭੇਜਿਆ ਜਾ ਰਿਹਾ ਹੈ। ਟੈਸਟ ਦੀ ਰਿਪੋਰਟ ਮਗਰੋਂ ਹੀ ਇਸ ਸਬੰਧੀ ਕੁਝ ਕਿਹਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਪੀ. ਜੀ. ਪੀ. ਆਈ. ਦੀ ਵੱਡੀ ਉਪਲੱਬਧੀ, ਕੋਰੋਨਾ ਵਾਇਰਸ ਦਾ ਲੱਭਿਆ ਤੋੜ!


author

Gurminder Singh

Content Editor

Related News