ਕੋਰੋਨਾ ਦੇ ਕਰਫਿਊ ਦਰਮਿਆਨ ਅੰਮ੍ਰਿਤਸਰ ਵਾਸੀਆਂ ਲਈ ਚੰਗੀ ਖਬਰ

Saturday, Mar 28, 2020 - 06:31 PM (IST)

ਕੋਰੋਨਾ ਦੇ ਕਰਫਿਊ ਦਰਮਿਆਨ ਅੰਮ੍ਰਿਤਸਰ ਵਾਸੀਆਂ ਲਈ ਚੰਗੀ ਖਬਰ

ਅੰਮ੍ਰਿਤਸਰ (ਦਲਜੀਤ) : ਸ਼ਹਿਰ ਵਾਸੀਆਂ ਨੂੰ ਘਰ-ਘਰ ਸਬਜੀਆਂ ਸਪਲਾਈ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਕਾਮਯਾਬ ਹੋਣ ਲੱਗੀ ਹੈ ਅਤੇ ਇਸ ਲਈ ਵੱਡੀ ਸਬਜੀ ਮੰਡੀ ਵੱਲਾ ਵਿਚ ਜਿੱਥੇ ਸਬਜੀਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ, ਉਥੇ ਹੀ ਸ਼ਹਿਰ ਵਿਚ ਸਬਜੀਆਂ ਵੇਚਣ ਲਈ ਰੇਹੜੀਆਂ ਤੇ ਫੜੀਆਂ ਵਾਲੇ ਪਾਸ ਜਾਰੀ ਕਰਵਾ ਰਹੇ ਹਨ। ਇਹ ਜਾਣਕਾਰੀ ਦਿੰਦੇ ਮਾਰਕੀਟ ਕਮੇਟੀ ਦੇ ਸੈਕਟਰੀ ਅਮਰਦੀਪ ਕੌੜਾ ਨੇ ਦੱਸਿਆ ਕਿ ਮੰਡੀ ਵਿਚ ਜਿੱਥੇ ਵਪਾਰੀਆਂ ਅਤੇ ਕਿਸਾਨਾਂ ਨੂੰ ਮਾਸਕ ਦਿੱਤੇ ਜਾ ਰਹੇ ਹਨ, ਉਥੇ ਹੀ ਕਰੋਨਾ ਵਾਇਰਸ ਤੋਂ ਬਚਣ ਲਈ ਵਾਰ-ਵਾਰ ਹੱਥ ਧੋਣ ਦੀ ਹਦਾਇਤ ਸਪੀਕਰ 'ਤੇ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ    

PunjabKesari

ਉਨ੍ਹਾਂ ਦੱਸਿਆ ਕਿ ਕੱਲ ਤੱਕ ਸਬਜੀਆਂ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ, ਜਿਸ ਨਾਲ ਪ੍ਰਚੂਨ ਦੇ ਰੇਟ ਵੀ ਪਹਿਲਾਂ ਵਾਂਗ ਹੋ ਜਾਣਗੇ। ਕੌੜਾ ਨੇ ਸ਼ਹਿਰ ਵਿਚ ਸਬਜੀ ਦਾ ਕੰਮ ਕਰਨ ਵਾਲੇ ਰੇਹੜੀ ਤੇ ਫੜੀਆਂ ਵਾਲਿਆਂ ਨੂੰ ਸੱਦਾ ਦਿੰਦੇ ਕਿਹਾ ਕਿ ਉਹ ਘਰ-ਘਰ ਸਬਜੀ ਵੇਚਣ ਲਈ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਦਫਤਰ ਜੋ ਕਿ ਗੁਰਵਾਲੀ ਗੇਟ ਵਿਖੇ ਸਥਿਤ ਹੈ ਤੋਂ ਪਾਸ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਕਿਸੇ ਸਹਾਇਤਾ ਵਾਸਤੇ ਫੋਨ ਨੰਬਰ 95017-09426 ਅਤੇ 94637-27345 ਉਤੇ ਵੈਟਸਐਪ ਰਾਹੀਂ ਸੰਪਰਕ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਵਾਇਰਲ ਹੋਈ ਤਰਨਤਾਰਨ ਗੁਰਦੁਆਰਾ ਸਾਹਿਬ ਦੀ ਵੀਡੀਓ, ਉੱਠੇ ਸਵਾਲ    


author

Gurminder Singh

Content Editor

Related News