ਅੰਮ੍ਰਿਤਸਰ ਜ਼ਿਲ੍ਹੇ ''ਚ ਕੋਰੋਨਾ ਕਾਰਣ 66ਵੀਂ ਮੌਤ, ਫਿਰ ਵੱਡੀ ਗਿਣਤੀ ''ਚ ਸਾਹਮਣੇ ਆਏ ਮਾਮਲੇ

07/25/2020 8:51:19 PM

ਅੰਮ੍ਰਿਤਸਰ (ਦਲਜੀਤ ਸ਼ਰਮਾ) : ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਵੱਧਦਾ ਜਾ ਰਿਹਾ ਹੈ। ਜ਼ਿਲ੍ਹੇ ਵਿਚ ਜਿੱਥੇ ਕੋਰੋਨਾ ਕਾਰਣ 49 ਸਾਲਾ ਮਹਿਲਾ ਦੀ ਅੱਜ ਮੌਤ ਹੋ ਗਈ ਹੈ, ਉਥੇ ਹੀ ਕੇਂਦਰੀ ਜੇਲ ਦੇ ਮੁਲਾਜ਼ਮ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਦੀ ਪਤਨੀ ਸਮੇਤ 46 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 1491 ਹੋ ਗਿਆ ਹੈ, ਜਦਕਿ ਵਾਇਰਸ ਕਾਰਣ ਮਰਨ ਵਾਲਿਆਂ ਦੀ ਗਿਣਤੀ 66 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਹੁਣ ਸਰਗਰਮ ਮਾਮਲੇ 305 ਹਨ ਅਤੇ 1120 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਰਣਜੀਤ ਐਵੇਨਿਊ ਏ ਬਲਾਕ ਦੀ ਰਹਿਣ ਵਾਲੀ 49 ਸਾਲਾ ਪਰਮਜੀਤ ਕੌਰ ਕੋਰੋਨਾ ਪਾਜ਼ੇਟਿਵ ਤੋਂ ਇਲਾਵਾ ਚੈਸਟ ਇਨਫੈਕਸ਼ਨ ਦੇ ਚੱਲਦੇ ਜ਼ਿਲ੍ਹੇ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸੀ, ਜਿਸ ਦੀ ਅੱਜ ਮੌਤ ਹੋ ਗਈ ਹੈ। 

ਇਹ ਵੀ ਪੜ੍ਹੋ : ਚਾਰ ਸਾਲ ਤਕ ਸਕੀ ਧੀ ਦੀ ਪੱਤ ਲੁੱਟਦਾ ਰਿਹਾ ਪਿਓ, ਕੁੜੀ ਨੇ ਇੰਝ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ

ਦੱਸਣਯੋਗ ਹੈ ਕਿ ਭਾਰਤ ਸਣੇ ਪੰਜਾਬ ਭਰ ਵਿਚ ਕੋਰੋਨਾ ਮਹਾਮਾਰੀ ਦੀ ਰਫ਼ਤਾਰ ਲਗਾਤਾਰ ਵੱਧਦੀ ਜਾ ਰਹੀ ਹੈ। ਜੇਕਰ ਸ਼ੁੱਕਰਵਾਰ ਦੀ ਗੱਲ ਕਰੀਏ ਤਾਂ ਭਾਰਤ ਵਿਚ ਇਹ ਅੰਕੜੇ 1337022 ਤੋਂ ਪਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚ ਕੋਰੋਨਾ ਦੇ ਅੰਕੜੇ 12350 ਤੋਂ ਟੱਪ ਚੁੱਕੇ ਹਨ। ਪੰਜਾਚ ਕੋਰੋਨਾ ਲਗਭਗ 285 ਲੋਕਾਂ ਦੀ ਜਾਨ ਲੈ ਚੁੱਕੇ ਹੈ। ਇਨ੍ਹਾਂ ਵਿਚੋਂ 65 ਮੌਤਾਂ ਇਕੱਲੇ ਅੰਮ੍ਰਿਤਸਰ ਵਿਚ ਹੀ ਹੋ ਚੁੱਕੀਆਂ ਹਨ, ਇਸ ਤੋਂ ਬਾਅਦ ਲੁਧਿਆਣਾ ਵਿਚ 52 ਅਤੇ ਜਲੰਧਰ ਵਿਚ 36 ਲੋਕਾਂ ਦੀ ਮੌਤ ਕੋਰੋਨਾ ਕਾਰਣ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, 29 ਜੁਲਾਈ ਨੂੰ ਬੰਦ ਰਹਿਣਗੇ ਸੂਬੇ ਭਰ ਦੇ ਪੈਟਰੋਲ ਪੰਪ


Gurminder Singh

Content Editor

Related News