ਕੋਰੋਨਾ ਵਾਇਰਸ ਕਰਕੇ ਦੁੱਗਣੇ ਹੋਏ ਏਅਰ ਟਿਕਟਾਂ ਦੇ ਰੇਟ, ਚੀਨ ਦਾ ਏਅਰ ਰੂਟ ਬੰਦ

Friday, Feb 21, 2020 - 12:23 PM (IST)

ਨਵਾਸ਼ਹਿਰ (ਮਨੋਰੰਜਨ) - ਦੋਆਬਾ ਤੋਂ ਵੱਡੀ ਗਿਣਤੀ ’ਚ ਲੋਕ ਵਿਦੇਸ਼ਾਂ ’ਚ ਵਸੇ ਹੋਏ ਹਨ। ਉਨ੍ਹਾਂ ਦਾ ਭਾਰਤ ਆਉਣ ’ਤੇ ਭਾਰਤ ਜਾਣ ਤੋਂ ਲੈ ਕੇ ਟ੍ਰੈਵਲ ਏਜੰਸੀਆ ਦਾ ਹਰ ਸਾਲ ਲੱਖਾ/ਕਰੋਡ਼ਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਪਰ ਕੋਰੋਨਾ ਵਾਇਰਸ ਕਰਕੇ ਇਸ ਵਾਰ ਟ੍ਰੈਲਸ ਏਜੰਟਾਂ ਦੇ ਬਿਜਨੇਸ ’ਤੇ ਕਾਫੀ ਬੁਰਾ ਪ੍ਰਭਾਵ ਪਿਆ ਹੈ। ਵਿਦੇਸ਼ ਟਰਾਂਟੋ, ਵੈਨਕੂਵਰ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਚਾਈਨਾ ਨੂੰ ਜਾਣ ਵਾਲੇ ਯਾਤਰੀ ਬਹੁਤ ਪਰੇਸ਼ਾਨ ਹੋ ਰਹੇ ਹਨ। ਜਿੰਨਾ ਯਾਤਰੀਆ ਵਲੋਂ ਕਰੀਬ 6 ਮਹੀਨੇ ਦੇ ਨੇਡ਼ੇ ਐਡਵਾਸ ਟਿਕਟ ਬੁਕਿੰਗ ਕਰਵਾਈ ਗਈ ਸੀ ਹੁਣ ਉਨ੍ਹਾਂ ਫਲਾਈਟ ਕੈਂਸਲ ਕਰਨ ਦੇ ਕਾਰਣ ਪੈਸੇ ਬਚਾਉਣ ਨੂੰ ਲੈ ਕੇ ਭਾਰਤ ’ਚ ਆਪਣੀ ਸਟੇਅ ਵਧਾਉਣੀ ਪੈ ਰਹੀ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਰਕੇ ਚਾਈਨਾ ਏਅਰਲਾਈਨਜ਼, ਏਅਰ ਚਾਈਨਾ, ਚਾਈਨਾ ਈਸਟਨ, ਚਾਈਨਾ ਸਦਰ ਫਲਾਈਟ ਬੰਦ ਹੈ। ਇਸਦੇ ਨਾਲ ਭਾਰਤ ਤੋਂ  2  ਫਲਾਈਟਾਂ ਸਰਕਾਰ ਵਲੋਂ 20 ਮਾਰਚ ਤੱਕ ਬੰਦ ਕੀਤੀਆਂ ਗਈਆਂ। ਇਸ ਨਾਲ ਟ੍ਰੈਵਲ ਏਜੰਟਾ ਦਾ ਕੰਮ ਕਾਫੀ ਘੱਟ ਹੋ ਗਿਆ  ਅਤੇ  ਲੋਕਾਂ ਦਾ ਵਿਦੇਸ਼ਾਂ ਤੋਂ ਆਉਣਾ-ਜਾਣਾ ਬੰਦ ਹੋ ਗਿਆ। ਚੀਨ ਦਾ ਏਅਰ ਰੂਟ ਬੰਦ ਹੋਣ ਨਾਲ ਕੈਨੇਡਾ ਜਾਣ ਦੇ ਲਈ ਹੋਰ ਰੂਟ ਫਡ਼ਨਾ ਪੈ ਰਿਹਾ ਹੈ। ਟ੍ਰੈਵਲ ਏਜੰਸੀਆ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਪੰਜਾਬ ’ਚ ਜਿਆਦਾ ਲੋਕ ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਜਾ ਰਹੇ ਹਨ। ਨਤੀਜਾ ਕੈਨੇਡਾ ਜਾਣ ਲਈ ਏਅਰ ਕੈਨੇਡਾ ਦੀ ਸਰਵਿਸ ਬਚੀ ਹੈ। ਅਜਿਹੇ ’ਚ ਹੁਣ ਟਿਕਟ ਵੀ ਕਾਫੀ ਮਹਿੰਗੀ ਹੋ ਗਈ ਹੈ। ਜੇਕਰ ਪਹਿਲਾ ਵੈਨਕੂਵਰ ਜਾਣ ਲਈ ਟਿਕਟ 60 ਹਜ਼ਾਰ ਰੁਪਏ ਦੀ ਸੀ, ਹੁਣ ਉਹ 1 ਲੱਖ ਰੁਪਏ ’ਚ ਮਿਲ ਰਹੀ ਹੈ। 40 ਹਜ਼ਾਰ ਰੁਪਏ ਦਾ ਫਰਕ ਯਾਤਰੀਆਂ ਨੂੰ ਚੁਭ ਰਿਹਾ ਹੈ, ਜਿਸ ਕਰਕੇ ਟ੍ਰੈਵਲ ਏਜੰਸੀਆ ਦੇ ਕਾਰੋਬਾਰ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।

ਇਸੇ ਤਰਾਂ  ਸਟੱਡੀ ਵੇਸ ’ਤੇ ਜਾਣ ਵਾਲੇ ਬੱਚੇ ਪਹਿਲਾ ਚੀਨ ਤੋਂ 30-35 ਹਜ਼ਾਰ ਰੁਪਏ ਦੀ ਟਿਕਟ ਲੈ ਕੇ ਚਲੇ ਜਾਂਦੇ ਸਨ ਪਰ ਹੁਣ ਉਹ 1 ਲੱਖ ਰੁਪਏ ਤੱਕ ਦੀ ਟਿਕਟ ਲੈਣੀ ਪੈ ਰਹੀ ਹੈ। ਟ੍ਰੈਵਲ ਏਜੰਸੀਆ ਦੇ ਮਾਲਕਾ ਦਾ ਕਹਿਣਾ ਹੈ ਕਿ ਇਸ ਸਾਲ ਜਨਵਰੀ ਅਤੇ ਫਰਵਰੀ ’ਚ ਟਿਕਟ ਬੁੰਕਿੰਗ ਦਾ ਕੰਮ ਅੱਧੇ ਤੋਂ ਘੱਟ ਹੋ ਗਿਆ। ਕਰੋਨਾ ਵਾਇਰਸ ਦੀ ਦਹਿਸ਼ਤ ਨਾਲ ਇਸ ਸਮੇਂ ਟੂਰਿਸਟ ਦੇ ਤੌਰ ’ਤੇ ਜਾਣ ਦਾ ਕੰਮ ਲੱਗਭਗ ਠੱਪ ਪਿਆ ਹੈ। ਕੋਈ ਵੀ ਵਿਅਕਤੀ ਟੂਰਿਸਟ ਦੇ ਤੌਰ ’ਤੇ  ਵਿਦੇਸ਼ ਜਾਣ ਨੂੰ ਤਿਆਰ ਨਹੀਂ। ਸਟੂਡੈਟੱਸ ਨੂੰ ਮਜਬੂਰੀ ’ਚ ਦੁਗਣੇ ਰੇਟ ’ਤੇ ਟਿਕਟ ਲੈ ਕੇ ਵਿਦੇਸ਼ ਜਾ ਰਹੇ ਹਨ।


rajwinder kaur

Content Editor

Related News