''ਜਗ ਬਾਣੀ'' ਦੀ ਖਬਰ ਦਾ ਅਸਰ, ਕੋਰੋਨਾ ਪੀੜਤ ਮਰੀਜ਼ ਦੀ ਡਾਕਟਰ ਨੇ ਲਈ ਸਾਰ
Thursday, Apr 02, 2020 - 11:10 AM (IST)
ਪਟਿਆਲਾ (ਪਰਮੀਤ): ਪਟਿਆਲਾ ਸ਼ਹਿਰ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਪਾਜ਼ੀਟਿਵ ਪਾਏ ਮਰੀਜ਼ ਦੀ ਤਰਸਯੋਗ ਹਾਲਤ ਬਾਰੇ 'ਜਗ ਬਾਣੀ' ਵਲੋਂ ਖਬਰ ਪ੍ਰਕਾਸ਼ਿਤ ਕੀਤੇ ਜਾਣ ਤੋਂ ਬਾਅਦ ਸਿਹਤ ਵਿਭਾਗ ਅਤੇ ਹਸਪਤਾਲ ਪ੍ਰਸ਼ਾਸਨ ਇਕਦਮ ਹਰਕਤ ਵਿਚ ਆਇਆ। ਮਰੀਜ਼ ਨੂੰ ਡਾਕਟਰੀ ਸਹਾਇਤਾ ਦੇ ਨਾਲ-ਨਾਲ ਖਾਣ ਲਈ ਚੰਗਾ ਖਾਣਾ ਅਤੇ ਪੀਣ ਲਈ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ: ਲਾਕਡਾਊਨ ਕਿਉਂ ਹੈ ਜ਼ਰੂਰੀ (ਵੀਡੀਓ)
ਮਰੀਜ਼ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਲ ਖਬਰ 'ਜਗ ਬਾਣੀ' ਦੇ ਆਨਲਾਈਨ ਐਡੀਸ਼ਨ ਵਿਚ ਅਤੇ ਅੱਜ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਣ ਉਪਰੰਤ ਉਸ ਨਾਲ ਡਾਕਟਰਾਂ ਨੇ ਸੰਪਰਕ ਕੀਤਾ। ਉਸ ਦਾ ਕਮਰਾ ਵੀ ਸੈਨੀਟਾਈਜ਼ ਕਰਵਾ ਦਿੱਤਾ ਗਿਆ। ਉਸ ਨੇ ਦੱਸਿਆ ਕਿ ਅੱਜ ਸਵੇਰੇ ਉਸ ਨੂੰ ਨਾਸ਼ਤਾ ਵੀ ਦਿੱਤਾ ਗਿਆ ਹੈ। ਪਾਣੀ ਅਤੇ ਚਾਹ ਆਦਿ ਵੀ ਦਿੱਤੇ ਗਏ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਘਰ ਤੋਂ ਖਾਣਾ ਜਾਂ ਕੁਝ ਵੀ ਖਾਣ-ਪੀਣ ਲਈ ਮੰਗਵਾਉਣ ਦੀ ਵੀ ਖੁੱਲ੍ਹ ਦਿੱਤੀ ਗਈ ਹੈ। ਆਖਿਆ ਗਿਆ ਹੈ ਕਿ ਉਸ ਦਾ ਪਰਿਵਾਰ ਜੋ ਵੀ ਸਾਮਾਨ ਹਸਪਤਾਲ ਪ੍ਰਸ਼ਾਸਨ ਕੋਲ ਪਹੁੰਚਾਏਗਾ, ਉਹ ਅੱਗੇ ਉਸ ਕੋਲ ਪਹੁੰਚਾ ਦਿੱਤਾ ਜਾਵੇਗਾ। ਇਸ ਮਰੀਜ਼ ਨੇ 'ਜਗ ਬਾਣੀ' ਦਾ ਧੰਨਵਾਦ ਕੀਤਾ ਜਿਸ ਵੱਲੋਂ ਉਸ ਦੀਆਂ ਮੁਸ਼ਕਲਾਂ ਦੀ ਬਾਰੇ ਖਬਰ ਪ੍ਰਕਾਸ਼ਿਤ ਕੀਤੀ ਗਈ। ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ। ਹੁਣ ਇਹ ਮਸਲਾ ਹੱਲਾ ਹੋ ਗਿਆ ਹੈ।
ਇਹ ਵੀ ਪੜ੍ਹੋ: 'ਮੰਤਰੀ ਜੀ, ਪ੍ਰੋਗਰਾਮ ਜ਼ਰੂਰ ਪਰ ਸੋਸ਼ਲ ਡਿਸਟੈਂਸਿੰਗ ਦਾ ਵੀ ਰੱਖੋ ਖਿਆਲ'