ਲੁਧਿਆਣਾ ''ਚ ਪਰਸੋਂ ਤੱਕ ਆ ਜਾਵੇਗੀ ''ਕੋਰੋਨਾ'' ਵੈਕਸੀਨ

Wednesday, Jan 13, 2021 - 01:48 PM (IST)

ਲੁਧਿਆਣਾ ''ਚ ਪਰਸੋਂ ਤੱਕ ਆ ਜਾਵੇਗੀ ''ਕੋਰੋਨਾ'' ਵੈਕਸੀਨ

ਲੁਧਿਆਣਾ (ਸਹਿਗਲ) : 16 ਜਨਵਰੀ ਤੋਂ ਵੈਕਸੀਨ ਲਗਾਉਣ ਦੇ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਪਰਸੋਂ ਤੱਕ ਵੈਕਸੀਨ ਜ਼ਿਲ੍ਹੇ 'ਚ ਆ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਵੈਕਸੀਨ ਲਗਾਉਣ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਲਈ 101 ਸੈਸ਼ਨ ਸਾਈਟਾਂ ਦੀ ਚੋਣ ਕਰ ਲਈ ਗਈ ਹੈ। ਇਸ ਪ੍ਰੋਗਰਾਮ 'ਚ ਸਿਹਤ ਮਹਿਕਮੇ ਦੀਆਂ 112 ਟੀਮਾਂ ਸਰਗਰਮ ਰਹਿਣਗੀਆਂ।

ਵੈਕਸੀਨ ਰੱਖਣ ਲਈ 67 ਕੋਲਡ ਚੇਨ ਪੁਆਇੰਟ ਬਣਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ 'ਚ 30 ਹਜ਼ਾਰ ਹੈਲਥ ਕੇਅਰ ਵਰਕਰਾਂ ਨੂੰ 3 ਦਿਨਾਂ 'ਚ ਵੈਕਸੀਨ ਲਗਾਏ ਜਾਣਗੇ। ਸਿਹਤ ਅਧਿਕਾਰੀਆ ਮੁਤਾਬਕ 16 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਟੀਕਾਕਾਰਨ ਮੁਹਿੰਮ ਦਾ ਪ੍ਰੋਗਰਾਮ 19 ਜਨਵਰੀ ਤੱਕ ਜਾਰੀ ਰਹਿ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨ ਦੀ ਸਪਲਾਈ ਹੁਸ਼ਿਆਰਪੁਰ 'ਚ ਬਣੇ ਰੀਜਨਲ ਸੈਂਟਰ ਤੋਂ ਕੀਤੀ ਜਾਵੇਗੀ।


author

Babita

Content Editor

Related News