ਚੰਗੀ ਖ਼ਬਰ : ਕੋਰੋਨਾ ਦਰਮਿਆਨ ਪੰਜਾਬ ਦਾ ਇਹ ਜ਼ਿਲ੍ਹਾ ਟੀਕਾਕਰਨ ਮੁਹਿੰਮ ''ਚ ਬਣਿਆ ਮੋਹਰੀ
Thursday, Apr 29, 2021 - 03:29 PM (IST)
ਮੋਹਾਲੀ : ਪੰਜਾਬ ਦੇ 22 ਜ਼ਿਲ੍ਹਿਆਂ 'ਚੋਂ ਕੋਰੋਨਾ ਦੇ ਸਭ ਤੋਂ ਜ਼ਿਆਦਾ ਕੇਸ ਐਸ. ਏ. ਐਸ. ਨਗਰ (ਮੋਹਾਲੀ) 'ਚ ਸਾਹਮਣੇ ਆ ਰਹੇ ਹਨ। ਇਸ ਦੌਰਾਨ ਮੋਹਾਲੀ ਜ਼ਿਲ੍ਹੇ ਨੇ ਕੋਰੋਨਾ ਟੀਕਾਕਰਨ ਮੁਹਿੰਮ 'ਚ ਮੋਹਰੀ ਬਣ ਕੇ ਵੱਡਾ ਮਾਣ ਹਾਸਲ ਕੀਤਾ ਹੈ। ਮਾਰੂ ਕੋਰੋਨਾ ਵਾਇਰਸ ਖ਼ਿਲਾਫ਼ ਟੀਕਾਕਰਨ ਦੇ ਪਹਿਲੇ ਪੜਾਅ ਦੌਰਾਨ 10 ਲੱਖ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ। ਕੋਵਿਨ ਐਪਲੀਕੇਸ਼ਨ 'ਤੇ ਮੁੱਹਈਆ ਡਾਟਾ ਮੁਤਾਬਕ 28 ਅਪ੍ਰੈਲ ਤੱਕ ਮੋਹਾਲੀ ਜ਼ਿਲ੍ਹੇ 'ਚ 2.36 ਲੱਖ ਖ਼ੁਰਾਕਾਂ, ਪਠਾਨਕੋਟ 'ਚ 2.12 ਲੱਖ ਅਤੇ ਗੁਰਦਾਸਪੁਰ 'ਚ 2.03 ਖ਼ੁਰਾਕਾਂ ਲਾਈਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਵੱਡੀ ਖ਼ਬਰ : PGI ਦੀ ਚੌਥੀ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਾਲ, ਮੌਤ
ਹਾਲਾਂਕਿ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ 'ਚ ਮੋਹਾਲੀ ਨਾਲੋਂ ਵਧੇਰੇ ਟੀਕੇ ਲਗਾਏ ਗਏ ਹਨ ਪਰ ਜ਼ਿਲ੍ਹੇ ਦੀ ਆਬਾਦੀ ਦੇ ਅਨੁਪਾਤ ਦੇ ਲਿਹਾਜ਼ ਨਾਲ ਟੀਕਾਕਰਨ ਮੁਹਿੰਮ 'ਚ ਮੋਹਾਲੀ ਜ਼ਿਲ੍ਹਾ ਮੋਹਰੀ ਰਿਹਾ ਹੈ। ਮੋਹਾਲੀ, ਤਰੌਲੀ, ਰਸੂਲਪੁਰ, ਬਰਸਾਲਪੁਰ, ਮਦਨਹੇੜੀ ਅਤੇ ਬਹਾਦਰਗੜ੍ਹ ਦੀਆਂ ਪੰਚਾਇਤਾਂ ਨੇ 100 ਫ਼ੀਸਦੀ ਟੀਕਾਕਰਨ ਦਾ ਟੀਚਾ ਹਾਸਲ ਕਰ ਲਿਆ ਹੈ ਅਤੇ 45 ਸਾਲ ਤੋਂ ਉੱਪਰ ਦੇ ਸਾਰੇ ਯੋਗ ਵਿਅਕਤੀਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ : ਸਮਰਾਲਾ ’ਚ ਵੱਡੀ ਵਾਰਦਾਤ, ਧੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪਿਓ ਦੀ ਗੋਲੀ ਲੱਗਣ ਕਾਰਨ ਮੌਤ
ਪੰਜਾਬ ਦੇ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਇਸ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਇਹ ਟੀਚਾ ਅਜਿਹੇ ਸਮੇਂ 'ਚ ਹਾਸਲ ਕੀਤਾ ਗਿਆ ਹੈ, ਜਦੋਂ ਸੂਬੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਸਿਹਤ ਕਾਮਿਆਂ 'ਤੇ ਭਾਰੀ ਦਬਾਅ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ