ਪੰਜਾਬ ਦੀਆਂ ਲੈਬਾਂ ''ਚ ਹੁਣ ਤੱਕ ਹੋ ਚੁੱਕੇ 10,000 ਤੋਂ ਵੱਧ ''ਕੋਰੋਨਾ ਟੈਸਟ''

04/27/2020 11:02:56 AM

ਚੰਡੀਗੜ੍ਹ : ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ ਦੀਆਂ ਲੈਬਾਂ ਨੇ ਕੋਰੋਨਾ ਵਾਇਰਸ ਸਬੰਧੀ  10,000 ਟੈਸਟ ਕਰਨ ਦਾ ਅੰਕੜਾ ਪਾਰ ਕਰ ਲਿਆ ਹੈ। ਇਨ੍ਹਾਂ ਟੈਸਟਾਂ 'ਚੋਂ 217 ਟੈਸਟ ਪਾਜ਼ੇਟਿਵ ਪਾਏ ਗਏ ਸਨ। ਇਹ ਪ੍ਰਗਟਾਵਾ ਪੰਜਾਬ ਰਾਜ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਰੋਨਾ (ਕੋਵਿਡ-19) ਨੂੰ ਮਾਤ ਪਾਉਣ ਲਈ ਕੀਤੇ ਗਏ ਪ੍ਰਬੰਧਾਂ 'ਚ ਹੋਰ ਇਜ਼ਾਫਾ ਕਰਨ ਦੇ ਮਕਸਦ ਨਾਲ ਪੰਜਾਬ ਰਾਜ ਦੇ ਤਿੰਨ ਸਰਕਾਰੀ ਮੈਡੀਕਲ ਕਾਲਜਾਂ 'ਚ ਕੋਰੋਨਾ ਸਬੰਧੀ ਟੈਸਟ ਕਰਨ ਦੀ ਸਮਰੱਥਾ ਨੂੰ ਰੋਜ਼ਾਨਾ 1050 ਤੋਂ ਵਧਾ ਕੇ 3800 ਕਰਨ ਲਈ ਲੋੜੀਂਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਵੱਡੀ ਖਬਰ : ਚੰਡੀਗੜ੍ਹ 'ਚ ਕੋਰੋਨਾ ਦੇ 3 ਨਵੇਂ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 39

PunjabKesari

ਉਨ੍ਹਾਂ ਕਿਹਾ ਕਿ ਚਾਲੂ ਕੋਸ਼ਿਸ਼ਾਂ ਸਦਕੇ ਨੇਪਰੇ ਚੜ੍ਹਨ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 1400-1400 ਅਤੇ ਮੈਡੀਕਲ ਕਾਲਜ ਫਰੀਦਕੋਟ 'ਚ 1000 ਟੈਸਟ ਹੋਇਆ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਪਟਿਆਲਾ 'ਚ ਆਈ. ਸੀ. ਐਮ. ਆਰ. ਦੀ ਪ੍ਰਵਾਨਗੀ ਤੋਂ ਬਾਅਦ 15 ਮਾਰਚ ਨੂੰ 40-40 ਟੈਸਟ ਰੋਜ਼ਾਨਾ ਕਰਨ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਮੁੜ ਵਿਭਾਗ ਵਲੋਂ ਆਈ. ਸੀ. ਐਮ. ਆਰ. ਨਾਲ ਤਾਲਮੇਲ ਕਰਕੇ ਇਹ ਰੋਜ਼ਾਨਾ ਟੈਸਟ ਸਮਰੱਥਾ ਉਕਤ ਮੈਡੀਕਲ ਕਾਲਜਾਂ 'ਚ 400-400 ਟੈਸਟ ਕਰਨ ਦੀ ਪ੍ਰਵਾਨਗੀ ਹਾਸਲ ਕਰ ਲਈ ਸੀ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦੀ ਵਿਲੱਖਣ ਪਹਿਲਕਦਮੀ, ਡਰੋਨਾਂ ਰਾਹੀਂ ਸੈਨੇਟਾਈਜ਼ੇਸ਼ਨ ਮੁਹਿੰਮ ਕੀਤੀ ਸ਼ੁਰੂ

ਇਸ ਤੋਂ ਇਲਾਵਾ ਮੈਡੀਕਲ ਕਾਲਜ ਫਰੀਦਕੋਟ 'ਚ ਵੀ 250 ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਸੀ। ਇਸ ਨਾਲ ਸੂਬੇ 'ਚ ਕੋਰੋਨਾ ਦਾ ਟਾਕਰਾ ਕਰਨ 'ਚ ਕਾਫੀ ਮਦਦ ਮਿਲੀ। ਸੋਨੀ ਨੇ ਦੱਸਿਆ ਕਿ ਮੌਜੂਦਾ ਸਮੇਂ ਰਾਜ ਦੇ ਸਰਕਾਰੀ ਮੈਡੀਕਲ ਕਾਲਜ ਕੋਲ 5346 ਅਕਸਟਰਕਸ਼ਨ (ਮੈਨੂਅਲ) ਅਤੇ 29461 ਆਰ. ਟੀ.-ਪੀ.ਸੀ.ਆਰ. ਟੈਸਟ ਕਿੱਟਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕੋਰੋਨਾ ਵਾਇਰਸ ਸਬੰਧੀ ਮੋਜੂਦਾ ਸਮੇਂ ਡਾਟਾ ਮੈਨੂਅਲ ਤਰੀਕੇ ਨਾਲ ਰੱਖਿਆ ਜਾਂਦਾ ਹੈ ਅਤੇ ਹੁਣ ਇਸ ਨੂੰ ਆਨਲਾਈਨ ਪ੍ਰਣਾਲੀ ਅਧੀਨ ਲਿਆਂਦਾ ਜਾ ਰਿਹਾ ਹੈ, ਜਿਸ ਤਹਿਤ ਮਰੀਜ਼ ਦਾ ਸੈਂਪਲ ਲੈਣ ਵੇਲੇ ਆਨਲਾਈਨ ਡਾਟਾ ਐਂਟਰੀ ਕੀਤੀ ਜਾਵੇਗੀ ਅਤੇ ਫਿਰ ਟਰਾਂਸਪੋਰਟ ਕਰਨ ਵੇਲੇ ਐਂਟਰੀ ਕੀਤੀ ਜਾਵੇਗੀ ਅਤੇ ਅਖੀਰ 'ਚ ਟੈਸਟ ਕਰਨ ਵੇਲੇ ਐਂਟਰੀ ਹੋਵੇਗੀ ਅਤੇ ਟੈਸਟ ਦੇ ਨਤੀਜੇ ਵੀ ਆਨਲਾਈਨ ਹੀ ਭੇਜੇ ਜਾਣਗੇ, ਜਿਸ ਨਾਲ ਸੈਪਲਿੰਗ ਤੋਂ ਲੈ ਕੇ ਸੈਂਪਲ ਦੀ ਲੈਬ ਤੱਕ ਪਹੁੰਚਣ ਤੱਕ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਨਾਲ ਹੀ ਟੈਸਟਾਂ ਦਾ ਰਿਕਾਰਡ ਵੀ ਆਨਲਾਈਨ ਹੀ ਰੱਖਿਆ ਜਾਵੇਗਾ।  ਸੋਨੀ ਨੇ ਸੂਬੇ ਦੇ ਵਿਗਿਆਨਕਾਂ, ਮੈਡੀਕਲ ਕਾਲਜਾਂ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਅਮਲੇ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ 'ਤੇ ਬੀ. ਐੱਸ. ਐੱਫ. ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ
 


Babita

Content Editor

Related News