ਟਾਂਡਾ ''ਚ ਅੱਜ ਕੀਤੇ ਗਏ 77 ਕੋਰੋਨਾ ਟੈਸਟ, ਇਕ ਨਿਕਲਿਆ ਪਾਜ਼ੇਟਿਵ

Tuesday, Dec 01, 2020 - 05:46 PM (IST)

ਟਾਂਡਾ ''ਚ ਅੱਜ ਕੀਤੇ ਗਏ 77 ਕੋਰੋਨਾ ਟੈਸਟ, ਇਕ ਨਿਕਲਿਆ ਪਾਜ਼ੇਟਿਵ

ਟਾਂਡਾ ਉੜਮੁੜ (ਪੰਡਿਤ) : ਟਾਂਡਾ ਇਲਾਕੇ ਵਿਚ ਅੱਜ 77 ਕੋਰੋਨਾ ਟੈਸਟ ਕੀਤੇ ਗਏ। ਕੋਵਿਡ ਇੰਚਾਰਜ ਡਾ. ਕੇ ਆਰ. ਬਾਲੀ ਅਤੇ ਬੀ. ਈ. ਈ. ਅਵਤਾਰ ਸਿੰਘ ਨੇ ਦੱਸਿਆ ਐੱਸ. ਐੱਮ. ਓ. ਪ੍ਰੀਤ ਮਹਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅੱਜ ਡਾ. ਰਵੀ ਕੁਮਾਰ ਅਤੇ ਡਾ ਬਿਸ਼ੰਬਰ ਲਾਲ ਦੀ ਟੀਮ ਨੇ ਅੱਜ ਸੀ. ਐੱਚ. ਸੀ. ਟਾਂਡਾ ਅਤੇ ਚੌਲਾਂਗ ਫੈਕਟਰੀ ਵਿਚ 77 ਕੋਰੋਨਾ ਟੈਸਟ ਕੀਤੇ ਜਿਨ੍ਹਾਂ ਵਿੱਚੋਂ 29 ਰੈਪਿਡ ਟੈਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ।

ਇਸ ਤੋਂ ਇਲਾਵਾ 29 ਨਵੰਬਰ ਦੇ ਆਰ. ਟੀ. ਪੀ. ਸੀ. ਆਰ. ਟੈਸਟਾਂ ਦੀਆਂ ਰਿਪੋਰਟਾਂ ਵਿਚੋਂ ਤਲਵੰਡੀ ਡੱਡੀਆਂ ਵਾਸੀ ਵਿਅਕਤੀ ਦਾ ਟੈਸਟ ਪਾਜ਼ੇਟਿਵ ਨਿਕਲਿਆ ਹੈ। ਉਨ੍ਹਾਂ ਅਪੀਲ ਕੀਤੀ ਕਿ ਲੋਕ ਕੋਰੋਨਾ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਦਾ ਲਗਾਤਾਰ ਪਾਲਣ ਕਰਨ।


author

Gurminder Singh

Content Editor

Related News