ਕੋਰੋਨਾ ਪੀੜਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨੇ

Tuesday, Jul 07, 2020 - 10:46 AM (IST)

ਕੋਰੋਨਾ ਪੀੜਤ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਲਏ ਨਮੂਨੇ

ਕੋਟ ਈਸੇ ਖਾਂ (ਗਾਂਧੀ, ਸੰਜੀਵ) : ਕਸਬਾ ਕੋਟ ਈਸੇ ਖਾਂ ਦੇ ਦੀਪਕ ਕੁਮਾਰ (ਦੀਪੂ), ਜਿਸ ਦੀ ਬੀਤੀ 3 ਜੁਲਾਈ ਨੂੰ ਮੌਤ ਹੋ ਗਈ ਸੀ ਅਤੇ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਬੀਤੇ ਦਿਨ ਕਸਬਾ ਕੋਟ ਈਸੇ ਖਾਂ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਹੋਰ ਸੰਪਰਕ 'ਚ ਆਉਣ ਵਾਲੇ ਤਕਰੀਬਨ 9 ਵਿਅਕਤੀਆਂ ਦੇ ਨਮੂਨੇ ਡਾ. ਸਮਰਪ੍ਰੀਤ ਕੌਰ ਸੋਢੀ, ਡਾ. ਰਣਜੀਤ ਥਿੰਦ, ਗੁਰਵਿੰਦਰ ਸਿੰਘ ਮੱਲ੍ਹੀ, ਆਦਿ ਸਿਹਤ ਕਾਮਿਆਂ ਵੱਲੋਂ ਲਏ ਗਏ।

ਇਹ ਵੀ ਪੜ੍ਹੋ : ਵਿਸਾਖੀ ਬੰਪਰ-2020 ਦੀਆਂ ਟਿਕਟਾਂ ਖਰੀਦ ਚੁੱਕੇ ਲੋਕਾਂ ਲਈ ਅਹਿਮ ਐਲਾਨ

ਸਿਹਤ ਕਾਮਿਆਂ ਨੇ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਜੋ ਹੋਰ ਲੋਕ ਮ੍ਰਿਤਕ ਦੀਪਕ ਕੁਮਾਰ ਦੇ ਸੰਪਰਕ 'ਚ ਆਏ ਸਨ, ਉਨ੍ਹਾਂ ਦੀ ਛਾਣਬੀਣ ਅਤੇ ਪੁੱਛ-ਪੜਤਾਲ ਕਰ ਕੇ ਉਨ੍ਹਾਂ ਦੇ ਟੈਸਟ ਲਈ ਨਮੂਨੇ ਵੀ ਲਏ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਪਰਮਿੰਦਰ ਸਿੰਘ, ਬਲਰਾਜ ਸਿੰਘ, ਭਿੰਦਰ ਸਿੰਘ ਆਦਿ ਸਿਹਤ ਕਰਮੀ ਹਾਜ਼ਰ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਅੱਜ ਦਾ ਦਿਨ ਬੇਹੱਦ ਅਹਿਮ, ਹੋਣਗੇ ਵੱਡੇ ਧਮਾਕੇ
 


author

Babita

Content Editor

Related News