7 ਹਵਾਲਾਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Tuesday, May 19, 2020 - 12:44 AM (IST)

ਲੁਧਿਆਣਾ, (ਸਿਆਲ)— 7 ਹਵਾਲਾਤੀਆਂ ਦੀ ਕੋਰੋਨਾ ਵਾਇਰਸ ਰਿਪੋਰਟ ਨੈਗੇਟਿਵ ਆਉਣ 'ਤੇ ਤਾਜਪੁਰ ਰੋਡ, ਬ੍ਰੋਸਟਲ ਜੇਲ੍ਹ 'ਚ ਭੇਜ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਥਾਣਾ ਜਮਾਲਪੁਰ ਪੁਲਸ ਕੁਝ ਦਿਨ ਪਹਿਲਾਂ ਇਕ ਮੁਜ਼ਰਮ ਨੂੰ ਬ੍ਰੋਸਟਲ ਜੇਲ੍ਹ ਛੱਡ ਕੇ ਗਈ ਸੀ। 3 ਦਿਨ ਬਾਅਦ ਉਕਤ ਮੁਜ਼ਰਮ ਦੀ ਕੋਰੋਨਾ ਵਾਇਰਸ ਰਿਪੋਰਟ ਪੋਜ਼ੇਟਿਵ ਆਉਣ 'ਤੇ ਬੈਰਕ 'ਚ ਆਈਸੋਲੇਟ ਕੀਤੇ ਗਏ। ਹਵਾਲਾਤੀਆਂ ਦਾ ਸਿਵਲ ਹਸਪਤਾਲ 'ਚ ਟੈਸਟ ਕਰਵਾਉਣ ਤੋਂ ਬਾਅਦ ਰੋਜ਼ ਗਾਰਡਨ ਦੇ ਕੋਲ ਇਕ ਸਰਕਾਰੀ ਬਿਲਡਿੰਗ 'ਚ ਕੁਅਰੰਟਾਈਨ ਕਰ ਦਿੱਤਾ ਗਿਆ, ਜਿਨ੍ਹਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਉਣ 'ਤੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ।