ਘੁੰਗਰਾਣਾ ਦੇ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

Monday, Apr 13, 2020 - 09:58 PM (IST)

ਘੁੰਗਰਾਣਾ ਦੇ 2 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਪੱਖੋਵਾਲ, (ਦਿਓਲ)— ਪਿੰਡ ਘੁੰਗਰਾਣਾ ਦੇ 2 ਵਿਅਕਤੀ ਜੋ ਅਹਿਮਦਗੜ੍ਹ ਦੇ ਨੇੜਲੇ ਪਿੰਡ ਦਹਿਲੀਜ਼ ਕਲਾਂ ਵਿਖੇ ਦਿੱਲੀ ਤੋਂ ਆਏ ਅਕੀਲ ਨਾਮੀ ਜਮਾਤੀ, ਜੋ ਕੋਰੋਨਾ ਪਾਜ਼ੇਟਿਵ ਸੀ, ਦੇ ਸੰਪਰਕ 'ਚ ਰਹੇ ਸਨ। ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਰਹਿਣ ਕਰ ਕੇ ਘੁੰਗਰਾਣਾ ਪਿੰਡ ਦੇ ਲਖਵੀਰ ਖਾਨ ਤੇ ਕਾਲਾ ਖਾਨ ਦੇ ਕੋਰੋਨਾ ਦੇ ਨਾਮੂਨੇ ਲਏ ਸਨ। ਉਨ੍ਹਾਂ ਦੇ ਨਾਮੂਨਿਆਂ ਦੀ ਆਈ ਰਿਪੋਰਟ ਬਾਰੇ ਦੱਸਦਿਆਂ ਡਾ. ਸੰਦੀਪ ਕੌਰ ਐੱਸ. ਐੱਮ. ਓ. ਸਿਵਲ ਹਸਪਤਾਲ ਪੱਖੋਵਾਲ ਨੇ ਦੱਸਿਆ ਕਿ ਇਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਵਰਣਨਯੋਗ ਹੈ ਕਿ ਅਕੀਲ ਨਾਮੀ ਵਿਅਕਤੀ, ਜੋ ਟੈਸਟ ਦੌਰਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਉਸ ਦੇ ਸੰਪਰਕ 'ਚ ਇਲਾਕੇ ਦੇ ਕਈ ਪਿੰਡਾਂ ਦੇ ਲੋਕ ਆਏ ਸਨ। ਉਹ ਘੁੰਗਰਾਣਾ ਪਿੰਡ ਦੀ ਮਸਜਿਦ 'ਚ ਵੀ ਆਇਆ ਸੀ। ਉਕਤ ਦੋਵੇਂ ਵਿਅਕਤੀ ਉਸ ਦੇ ਜ਼ਿਆਦਾ ਨਜ਼ਦੀਕ ਰਹੇ ਸਨ। ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਨੂੰ ਇਸ ਦਾ ਉਸ ਵਕਤ ਪਤਾ ਲੱਗਾ, ਜਦੋਂ ਅਕੀਲ ਨੇ ਖੁਦ ਦੱਸਿਆ ਸੀ ਕਿ ਉਹ ਹੋਰਨਾਂ ਪਿੰਡਾਂ ਸਮੇਤ ਲੁਧਿਆਣਾ ਜ਼ਿਲੇ ਦੇ ਪਿੰਡ ਘੁੰਗਰਾਣਾ ਵਿਖੇ ਵੀ ਗਿਆ ਸੀ। ਮਾਮਲਾ ਗੰਭੀਰ ਵੇਖਦੇ ਹੋਏ ਪ੍ਰਸ਼ਾਸਨ ਨੇ ਅਕੀਲ ਦੇ ਨੇੜੇ ਰਹੇ ਘੁੰਗਰਾਣਾ ਪਿੰਡ ਦੇ ਉਕਤ ਦੋਵੇਂ ਲੋਕਾਂ ਦੇ ਕੋਰੋਨਾ ਦੇ ਸੈਂਪਲ ਲਏ ਸਨ ਤੇ ਇਸੇ ਦੌਰਾਨ ਘੁੰਗਰਾਣਾ ਪਿੰਡ ਦੇ ਉਨ੍ਹਾਂ ਦੇ ਸੰਪਰਕ ਵਾਲੇ 17 ਹੋਰਨਾਂ ਵਿਅਕਤੀਆਂ ਨੂੰ ਵੀ ਅਲੱਗ ਰਹਿਣ ਦੇ ਹੁਕਮ ਦਿੱਤੇ ਹੋਏ ਹਨ, ਤਾਂ ਜੋ ਇਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣਾਂ ਦਾ ਪਤਾ ਲੱਗ ਸਕੇ ਪਰ ਉਕਤ ਦੋਵੇਂ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਸਮੁੱਚੇ ਘੁੰਗਰਾਣਾ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

 


author

KamalJeet Singh

Content Editor

Related News