ਕੋਰੋਨਾ ਨੂੰ ਲੈ ਕੇ ਖ਼ਤਰੇ ਦੀ ਘੰਟੀ, ਪੰਜਾਬ ਵਿਚ ਵਧਣ ਲੱਗੇ ਮਾਮਲੇ

Monday, Jun 02, 2025 - 06:23 PM (IST)

ਕੋਰੋਨਾ ਨੂੰ ਲੈ ਕੇ ਖ਼ਤਰੇ ਦੀ ਘੰਟੀ, ਪੰਜਾਬ ਵਿਚ ਵਧਣ ਲੱਗੇ ਮਾਮਲੇ

ਫਿਰੋਜ਼ਪੁਰ (ਕੁਮਾਰ) : ਜਾਣਕਾਰੀ ਅਨੁਸਾਰ ਫਿਰੋਜ਼ਪੁਰ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕੋਰੋਨਾ ਪੀੜਤ ਵਿਅਕਤੀ ਦੀ ਉਮਰ ਲਗਭਗ 39 ਸਾਲ ਹੈ। ਇਸ ਵਿਅਕਤੀ ਦੀ ਖੰਘ ਅਤੇ ਜ਼ੁਕਾਮ ਕਾਰਨ ਸਿਹਤ ਵਿਗੜਨ ਤੋਂ ਬਾਅਦ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਸਦੀ ਟੈਸਟ ਰਿਪੋਰਟ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ : ਪੰਜਾਬ ਰੋਡਵੇਜ਼ ਦੀ ਬੱਸ 'ਤੇ ਹਮਲਾ, ਮੰਜ਼ਰ ਦੇਖ ਸਵਾਰੀਆਂ ਦੇ ਸੁੱਕੇ ਸਾਹ

ਇਹ ਕੋਰੋਨਾ ਪੀੜਤ ਵਿਅਕਤੀ ਰੇਲਵੇ ਕਲੋਨੀ ਫਿਰੋਜ਼ਪੁਰ ਵੀ ਆਇਆ ਸੀ ਅਤੇ ਉਸਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਹ 25 ਤੋਂ 27 ਮਈ ਤੱਕ ਮੁਜ਼ੱਫਰਨਗਰ (ਯੂਪੀ) ਵਿਚ ਰਿਹਾ ਸੀ। ਜਿਵੇਂ ਹੀ ਇਸ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਅਨੁਸਾਰ, ਸਿਹਤ ਵਿਭਾਗ ਫਿਰੋਜ਼ਪੁਰ ਨੇ ਇਸ ਕੋਰੋਨਾ ਪੀੜਤ ਵਿਅਕਤੀ ਨੂੰ ਉਸਦੇ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਹੈ ਅਤੇ ਹਰ ਤਰ੍ਹਾਂ ਦੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਵਾਇਰਸ ਹੋਰ ਨਾ ਫੈਲੇ।

ਇਹ ਵੀ ਪੜ੍ਹੋ : ਪੰਜਾਬ ਦੇ 19 ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਕਰ 'ਤਾ ਵੱਡਾ ਐਲਾਨ

ਕੋਰੋਨਾ ਦੀ ਰੋਕਥਾਮ ਲਈ, ਸਿਵਲ ਸਰਜਨ, ਫਿਰੋਜ਼ਪੁਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ, ਫਿਰੋਜ਼ਪੁਰ ਵੱਲੋਂ ਹੋਰ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ, ਫਿਰੋਜ਼ਪੁਰ ਵਿਚ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਹਤ ਵਿਭਾਗ, ਫਿਰੋਜ਼ਪੁਰ ਨੇ ਉਸ ਕੋਰੋਨਾ ਸੰਕਰਮਿਤ ਵਿਅਕਤੀ ਨੂੰ ਘਰ ਵਿਚ ਹੀ ਆਈਸੋਲੇਟ ਕਰ ਦਿੱਤਾ ਸੀ। ਹੁਣ, ਫਿਰੋਜ਼ਪੁਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2 ਹੋ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 7 ਜੂਨ ਨੂੰ ਛੁੱਟੀ ਦਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News