ਮਾਛੀਵਾੜਾ ''ਚ ''ਕੋਰੋਨਾ'' ਦਾ ਕਹਿਰ, ਦੂਜੇ ਵਿਅਕਤੀ ਨੇ ਤੋੜਿਆ ਦਮ

Sunday, Aug 16, 2020 - 01:27 PM (IST)

ਮਾਛੀਵਾੜਾ ''ਚ ''ਕੋਰੋਨਾ'' ਦਾ ਕਹਿਰ, ਦੂਜੇ ਵਿਅਕਤੀ ਨੇ ਤੋੜਿਆ ਦਮ

ਮਾਛੀਵਾੜਾ (ਟੱਕਰ) : ਮਾਛੀਵਾੜਾ ਇਲਾਕੇ 'ਚ ਕੋਰੋਨਾ ਵਾਇਰਸ ਦੇ ਕਹਿਰ ਨੇ ਇਕ ਹੋਰ ਵਿਅਕਤੀ ਦੀ ਜਾਨ ਦੇ ਲਈ ਹੈ। ਕੋਰੋਨਾ ਕਾਰਨ ਇਲਾਕੇ 'ਚ ਹੋਣ ਵਾਲੀ ਇਹ ਦੂਜੀ ਮੌਤ ਹੈ। ਜਾਣਕਾਰੀ ਮੁਤਾਬਕ ਮ੍ਰਿਤਕ (35) ਵਿਅਕਤੀ ਬੇਟ ਇਲਾਕੇ ਨਾਲ ਸਬੰਧਿਤ ਸੀ ਅਤੇ ਪਿੰਡ 'ਚ ਹੀ ਕਲੀਨਿਕ ਚਲਾਉਂਦਾ ਸੀ।

ਸ਼ਨੀਵਾਰ ਸ਼ਾਮ ਨੂੰ ਉਸ ਨੂੰ ਸਾਹ ਲੈਣ 'ਚ ਤਕਲੀਫ਼ ਹੋਈ ਤਾਂ ਪਰਿਵਾਰ ਵਾਲੇ ਉਸ ਨੂੰ ਮਾਛੀਵਾੜਾ ਦੇ ਸਰਕਾਰੀ ਹਸਪਤਾਲ 'ਚ ਲੈ ਗਏ, ਜਿੱਥੇ ਨਾਜ਼ੁਕ ਹਾਲਤ ਕਾਰਨ ਉਸ ਨੂੰ ਲੁਧਿਆਣਾ ਦੇ ਸੀ. ਐਮ. ਸੀ. ਹਸਪਤਾਲ 'ਚ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ। ਫਿਲਹਾਲ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ 'ਚ ਹੀ ਕੀਤਾ ਜਾਵੇਗਾ।


 


author

Babita

Content Editor

Related News