ਕੋਰੋਨਾ ਪਾਜ਼ੇਟਿਵ ਆਈ ਸਕੂਲੀ ਵਿਦਿਆਰਥਣ, ਕਲਾਸ ਸਸਪੈਂਡ
Thursday, Aug 12, 2021 - 01:30 PM (IST)
ਲੰਬੀ (ਕੁਲਦੀਪ ਸਿੰਘ ਰਿਣੀ): ਲੰਬੀ ਹਲਕੇ ਅਧੀਨ ਪੈਂਦੇ ਸਰਕਾਰੀ ਸਕੂਲ ਪੰਜਾਵਾ ਦੀ ਦਸਵੀਂ ਸ਼੍ਰੈਣੀ ਦੀ ਵਿਦਿਆਰਥਣ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਦਸਵੀਂ ਸ਼੍ਰੈਣੀ ਨੂੰ ਦਸ ਦਿਨ ਲਈ ਸਸਪੈਂਡ ਕਰ ਦਿੱਤਾ ਗਿਆ। ਮੰਗਲਵਾਰ ਸ਼ਾਮ ਨੂੰ ਆਈ ਇਸ ਵਿਦਿਆਰਥਣ ਦੀ ਰਿਪੋਰਟ ਉਪਰੰਤ ਅੱਜ ਸਕੂਲ ਦੀ ਦਸਵੀਂ ਸ਼੍ਰੈਣੀ ਦੇ ਵਿਦਿਆਰਥੀਆਂ ਅਤੇ ਸਟਾਫ਼ ਦੇ ਟੈਸਟ ਕੀਤੇ ਗਏ ਪਰ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਲ੍ਹੇ ਵਿਚ ਸਰਕਾਰੀ ਸਕੂਲਾਂ ’ਚ ਸੈਂਪਲਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ-ਪਿੱਕਅਪ ਦੀ ਟੱਕਰ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ,ਘਰ ’ਚ ਵਿਛੇ ਸੱਥਰ
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਹੋਣ ਵਾਲੇ ਨੁਕਸਾਨ ਨੂੰ ਦੇਖਦਿਆਂ ਤਕਰੀਬਨ 2 ਹਫ਼ਤੇ ਪਹਿਲਾਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਸ ਉਪਰੰਤ ਮੰਗਲਵਾਰ ਨੂੰ ਲੁਧਿਆਣਾ ਦੇ ਦੋ ਸਕੂਲਾਂ ਤੇ ਬੁੱਧਵਾਰ ਨੂੰ ਹੁਸ਼ਿਆਰਪੁਰ ਨਾਲ ਸਬੰਧਿਤ ਇਕ ਪਿੰਡ ਦੇ ਸਕੂਲ ’ਚ ਪਾਜ਼ੇਟਿਵ ਆਏ ਵਿਦਿਆਰਥੀਆਂ ਤੋਂ ਬਾਅਦ ਹੁਣ ਜ਼ਿਲ੍ਹਾ ਮੋਗਾ ਦੇ ਪਿੰਡ ਕੋਕਰੀ ਕਲਾਂ ਦੇ ਸੀਨੀਅਰ ਸੈਕੰਡਰੀ ਸਕੂਲ ’ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸਕੂਲ ਦੇ ਇਕ 17 ਸਾਲਾ ਵਿਦਿਆਰਥੀ ਦੇ ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ’ਤੇ ਕੋਰੋਨਾ ਦਾ ਸਾਇਆ, ਹੁਣ ਬਾਲਿਆਂਵਾਲੀ ਸਰਕਾਰੀ ਸਕੂਲ ਦੀਆਂ ਬੱਚੀਆਂ ਆਈਆਂ ਪਾਜ਼ੇਟਿਵ