ਥਾਣਾ ਅਮੀਰ ਖਾਸ ਨਾਲ ਸਬੰਧਤ ਹਵਾਲਾਤੀ ਕੋਰੋਨਾ ਪਾਜ਼ੇਟਿਵ, ਥਾਣੇ ''ਚ ਮਚਿਆ ਹੜਕੰਪ

Monday, Aug 03, 2020 - 04:44 PM (IST)

ਥਾਣਾ ਅਮੀਰ ਖਾਸ ਨਾਲ ਸਬੰਧਤ ਹਵਾਲਾਤੀ ਕੋਰੋਨਾ ਪਾਜ਼ੇਟਿਵ, ਥਾਣੇ ''ਚ ਮਚਿਆ ਹੜਕੰਪ

ਜਲਾਲਾਬਾਦ (ਸੇਤੀਆ,ਟੀਨੂੰ) : ਥਾਣਾ ਅਮੀਰ ਖਾਸ ਨਾਲ ਸਬੰਧਤ ਇਕ ਹਵਾਲਾਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਡਿਊਟੀ ਦੇ ਰਹੇ ਕਰਮਚਾਰੀਆਂ 'ਚ ਹੜਕੰਪ ਮਚਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਘਾਂਗਾ ਕਲਾ ਨਾਲ ਸਬੰਧਿਤ ਸੁਖਜਿੰਦਰ ਸਿੰਘ ਨਾਮਕ ਵਿਅਕਤੀ ਜੋ 452 ਦੇ ਮਾਮਲੇ 'ਚ ਫਰਾਰ ਚੱਲ ਰਿਹਾ ਸੀ ਨੂੰ 31 ਜੁਲਾਈ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਅਤੇ ਹਵਾਲਾਤ 'ਚ ਰੱਖਣ ਤੋਂ ਬਾਅਦ 1 ਅਗਸਤ ਨੂੰ ਉਸਦੀ ਸੈਂਪਲਿੰਗ ਕਰਵਾਈ ਗਈ ਸੀ।

3 ਅਗਸਤ ਬਾਅਦ ਦੁਪਹਿਰ ਉਸਦੀ ਕੋਰੋਨਾ ਰਿਪੋਰਟ ਆਈ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਹਵਾਲਾਤੀ ਦੇ ਸੰਪਰਕ 'ਚ ਆਉਣ ਵਾਲੇ 12 ਲੋਕਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ ਹੋਰਾਂ ਦੀ ਜਾਂਚ ਚੱਲ ਰਹੀ ਹੈ।


author

Gurminder Singh

Content Editor

Related News