ਕੋਰੋਨਾ ਪਾਜ਼ੇਟਿਵ ਹਵਾਲਾਤੀ ਹਸਪਤਾਲ ’ਚੋਂ ਫਰਾਰ, ਪੁਲਸ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ
Saturday, Mar 27, 2021 - 10:42 AM (IST)
ਬਠਿੰਡਾ (ਵਰਮਾ): ਕੁਝ ਦਿਨ ਪਹਿਲਾਂ ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ ਗਿਆ ਨਸ਼ਾ ਸਮੱਗਲਰ ਸਥਾਨਕ ਸਿਵਲ ਹਸਪਤਾਲ ’ਚੋਂ ਫ਼ਰਾਰ ਹੋ ਗਿਆ। ਕਥਿਤ ਦੋਸ਼ੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ, ਜਿਸਦੇ ਚੱਲਦੇ ਉਸ ਨੂੰ ਬੀਤੇ ਕੱਲ੍ਹ ਹੀ ਸਿਵਲ ਹਸਪਤਾਲ ਕੋਰੋਨਾ ਵਾਰਡ ’ਚ ਦਾਖ਼ਲ ਕਰਵਾਇਆ ਗਿਆ ਸੀ। ਪੁਲਸ ਨੂੰ ਹਾਲੇ ਤਕ ਫ਼ਰਾਰ ਹਵਾਲਾਤੀ ਅਵਤਾਰ ਸਿੰਘ ਉਰਫ਼ ਤਾਰੀ ਦੀ ਕੋਈ ਉਘ-ਸੁਘ ਨਹੀਂ ਮਿਲੀ।
ਇਹ ਵੀ ਪੜ੍ਹੋ: ਸ਼ਰਮਨਾਕ: ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀ ਨਾਲ ਕੀਤਾ ਗੈਂਗਰੇਪ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਹਵਾਲਾਤੀ ਦੀ ਨਿਗਰਾਨੀ ’ਤੇ ਤਾਇਨਾਤ ਗਾਰਦ ’ਚ ਸ਼ਾਮਲ ਚਾਰ ਪੁਲਸ ਮੁਲਾਜ਼ਮਾਂ ਵਿਰੁਧ ਪੁਲਸ ਵਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲੰਘੀਂ 19 ਮਾਰਚ ਨੂੰ ਸੀ. ਆਈ. ਏ. ਸਟਾਫ਼ ਨੇ ਅਵਤਾਰ ਸਿੰਘ ਉਰਫ ਤਾਰੀ ਨੂੰ 1300 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕੀਤਾ ਗਿਆ ਸੀ। ਉਸਦੇ ਵਿਰੁੱਧ ਥਾਣਾ ਨਥਾਣਾ ’ਚ ਪਰਚਾ ਦਰਜ ਕਰਨ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਬਠਿੰਡਾ ਜੇਲ੍ਹ ’ਚ ਭੇਜਣ ਦੇ ਹੁਕਮ ਦਿੱਤੇ ਸਨ।ਇਸ ਦੌਰਾਨ ਉਸਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ, ਜਿਸ ਕਾਰਨ ਉਸ ਨੂੰ 23 ਮਾਰਚ ਨੂੰ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ’ਚ ਦਾਖਲ ਕੀਤਾ ਗਿਆ ਸੀ। ਇੱਥੇ ਲੰਘੀ ਰਾਤ ਉਹ ਤੀਸਰੀ ਮੰਜ਼ਿਲ ’ਚ ਕਮਰੇ ਦੀ ਤਾਕੀ ਦਾ ਸ਼ੀਸ਼ਾ ਖੋਲ੍ਹ ਕੇ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ: ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ
ਸੂਤਰਾਂ ਮੁਤਾਬਕ ਸੁਰੱਖਿਆ ’ਚ ਤਾਇਨਾਤ ਗਾਰਦ ਨੂੰ ਇਸਦੀ ਜਾਣਕਾਰੀ ਕਾਫ਼ੀ ਦੇਰੀ ਨਾਲ ਮਿਲੀ, ਜਿਸ ਦੇ ਚੱਲਦੇ ਉਸ ਦਾ ਕੁੱਝ ਪਤਾ ਨਹੀਂ ਲੱਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਹਵਾਲਾਤੀ ਅਵਤਾਰ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਹੈ, ਜਦੋਂਕਿ ਗਾਰਦ ’ਚ ਤਾਇਨਾਤ ਇਕ ਥਾਣੇਦਾਰ ਅਤੇ ਦੋ ਹੌਲਦਾਰਾਂ ਵਿਰੁਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਗੰਗ ਕੈਨਾਲ ’ਚੋਂ ਮਿਲੀਆਂ ਪ੍ਰੇਮੀ ਜੋੜੇ ਦੀਆਂ ਲਾਸ਼ਾਂ, 2 ਬੱਚਿਆਂ ਦੀ ਮਾਂ ਸੀ ਪ੍ਰੇਮਿਕਾ