ਬਰੇਟਾ ਐੱਸ. ਐੱਚ. ਓ. ਅਤੇ 9 ਪੁਲਸ ਮੁਲਾਜ਼ਮਾਂ ਸਮੇਤ 1 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ

Tuesday, Aug 04, 2020 - 01:26 PM (IST)

ਬਰੇਟਾ ਐੱਸ. ਐੱਚ. ਓ. ਅਤੇ 9 ਪੁਲਸ ਮੁਲਾਜ਼ਮਾਂ ਸਮੇਤ 1 ਹੋਰ ਵਿਅਕਤੀ ਕੋਰੋਨਾ ਪਾਜ਼ੇਟਿਵ

ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਦੇ ਐੱਸ. ਐੱਚ. ਓ. ਸਮੇਤ 9 ਮੁਲਾਜ਼ਮਾ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸ਼ਹਿਰ 'ਚ ਹੜਕੰਪ ਮੱਚ ਗਿਆ ਹੈ। ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਐੱਸ. ਐੱਚ. ਓ. ਤੋਂ ਇਲਾਵਾ ਥਾਣੇ ਦਾ ਸਹਾਇਕ ਥਾਣੇਦਾਰ, 3 ਸਿਪਾਹੀ, ਮਹਿਲਾ ਕਾਂਸਟੇਬਲ ਅਤੇ 3 ਹੋਮਗਾਰਡ ਦੇ ਜਵਾਨ ਸਮੇਤ ਨੇੜਲੇ ਪਿੰਡ ਬਹਾਦਰਪੁਰ ਦਾ ਇਕ ਵਿਅਕਤੀ ਪਾਜ਼ੇਟਿਵ ਆਏ ਹਨ। 

ਦੂਜੇ ਪਾਸੇ ਵਿਭਾਗ ਨੇ ਥਾਣੇ ਵਿਚ ਆਉਣ ਜਾਣ ਵਾਲੇ ਅਤੇ ਸੰਪਰਕ 'ਚ ਆਉਣ ਵਾਲੇ ਲੋਕਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਕੋਰੋਨਾ ਨਿਯਮਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਬਰੇਟਾ ਥਾਣੇ ਦੇ ਅੰਦਰ ਲੋਕਾਂ ਦਾ ਆਉਣ ਜਾਣ ਅਤੇ ਮੇਲ ਮਿਲਾਪ ਘਟਾ ਦਿੱਤਾ ਗਿਆ ਹੈ।


author

Gurminder Singh

Content Editor

Related News