ਲੁਧਿਆਣਾ ਜ਼ਿਲ੍ਹੇ ''ਚ ਵਧਣ ਲੱਗੇ ਕੋਰੋਨਾ ਦੇ ਮਰੀਜ਼, ਬਾਜ਼ਾਰਾਂ ''ਚ ਭੀੜ ਕਾਰਨ ਵਧਿਆ ਖਤਰਾ

Wednesday, Nov 04, 2020 - 01:06 AM (IST)

ਲੁਧਿਆਣਾ ਜ਼ਿਲ੍ਹੇ ''ਚ ਵਧਣ ਲੱਗੇ ਕੋਰੋਨਾ ਦੇ ਮਰੀਜ਼, ਬਾਜ਼ਾਰਾਂ ''ਚ ਭੀੜ ਕਾਰਨ ਵਧਿਆ ਖਤਰਾ

ਲੁਧਿਆਣਾ, (ਸਹਿਗਲ)- ਮਹਾਨਗਰ ’ਚ ਕੋਰੋਨਾ ਵਾਇਰਸ ਦੇ ਮਰੀਜ਼ ਤੇਜ਼ੀ ਨਾਲ ਵਧਣ ਲੱਗੇ ਹਨ। ਤਿਓਹਾਰਾਂ ਦੇ ਸੀਜ਼ਨ ਕਾਰਨ ਇਸ ਦੇ ਹੋਰ ਵਧਣ ਦਾ ਖਤਰਾ ਬਰਕਰਾਰ ਹੈ। ਅੱਜ 219 ਪਾਜ਼ੇਟਿਵ ਕੇਸ ਸਿਹਤ ਵਿਭਾਗ ਕੋਲ ਰਿਪੋਰਟ ਹੋਏ ਹਨ। ਇਨ੍ਹਾਂ ਵਿਚ 74 ਕੇਸਾਂ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ 74 ਵਿਚੋਂ 60 ਕੇਸ ਜ਼ਿਲਾ ਲੁਧਿਆਣਾ ਨਾਲ ਸਬੰਧਤ ਹਨ, ਜਦੋਂਕਿ 14 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਅੱਜ 4 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚ ਇਕ ਜ਼ਿਲ੍ਹੇ ਦਾ ਰਹਿਣ ਵਾਲਾ, ਜਦੋਂਕਿ 3 ਹੋਰਨਾਂ ਮਰੀਜ਼ਾਂ ਵਿਚ ਇਕ ਬਠਿੰਡਾ, ਇਕ ਸੰਗਰੂਰ ਅਤੇ ਇਕ ਫਾਜ਼ਿਲਕਾ ਦਾ ਰਹਿਣ ਵਾਲਾ ਸੀ। ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਮਾਈਲਡ ਜਾਂ ਅਸਿੰਪਟੋਮੈਟਿਕ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਣ ਦੀ ਵਿਵਸਥਾ ਰੱਖੀ ਗਈ ਹੈ, ਜਿਸ ਦੌਰਾਨ ਹੋਮ ਆਈਸੋਲੇਸ਼ਨ ’ਚ ਭੇਜਣ ਵਾਲੇ ਮਰੀਜ਼ਾਂ ਨੂੰ ਪਾਜ਼ੇਟਿਵ ਮੀਰਜ਼ਾਂ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ। ਜ਼ਿਲਾ ਮਲੇਅਰੀ ਅਫਸਰ ਨੇ ਅੱਜ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੋਮ ਆਈਸੋਲੇਸ਼ਨ ’ਚ ਭੇਜੇ ਜਾਣ ਵਾਲੇ ਮਰੀਜ਼ ਵੀ ਪਾਜ਼ੇਟਿਵ ਹੁੰਦੇ ਹਨ। ਸਿਹਤ ਵਿਭਾਗ ਦੀ ਟੀਮ ਨੇ ਅੱਜ ਸਕ੍ਰੀਨਿੰਗ ਉਪਰੰਤ 159 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ, ਜਿਸ ਨਾਲ ਜ਼ਿਲੇ ਵਿਚ ਕੁੱਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 219 ਹੋ ਗਈ ਹੈ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ 180 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ ਸੀ। ਇਸ ਤੋਂ ਬਾਅਦ 6 ਤਰੀਕ ਨੂੰ 156 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਗਿਆ। ਬਾਅਦ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਦਰਜ ਕੀਤੀ ਗਈ ਪਰ ਪਿਛਲੇ 24 ਘੰਟਿਆਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਹੋਮ ਆਈਸੋਲੇਸ਼ਨ ਵਿਚ ਅੱਜ 159 ਮਰੀਜ਼ਾਂ ਨੂੰ ਭੇਜਿਆ ਗਿਆ ਹੈ।

ਹੁਣ ਤੱਕ ਜ਼ਿਲੇ ’ਚ 20474 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 839 ਦੀ ਮੌਤ ਹੋ ਚੁੱਕੀ ਹੈ। ਹੋਮ ਆਈਸੋਲੇਸ਼ਨ ਦੇ ਮਰੀਜ਼ਾਂ ਦੀ ਗਿਣਤੀ ਸੰਤਾਲੀ 6204 ਹੋ ਚੁੱਕੀ ਹੈ, ਨੂੰ ਵੀ ਇਸ ਵਿਚ ਜੋੜ ਲਿਆ ਜਾਵੇ ਤਾਂ ਇਹ ਗਿਣਤੀ 67678 ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਾਹਰੀ ਜ਼ਿਲਿਆਂ ਤੋਂ ਇਲਾਜ ਕਰਵਾਉਣ ਵਾਲੇ ਲੋਕਾਂ ’ਚੋਂ 2793 ਵਿਅਕਤੀ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ’ਚੋਂ 328 ਦੀ ਮੌਤ ਹੋ ਚੁੱਕੀ ਹੈ।

ਵਧਾਉਣਗੇ ਸੈਂਪਲਾਂ ਦੀ ਗਿਣਤੀ : ਸਿਵਲ ਸਰਜਨ

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਕਿਹਾ ਕਿ ਉਹ ਸੈਂਪਲ ਲੈਣ ਦੀ ਗਿਣਤੀ ਨੂੰ ਵਧਾਉਣ ਜਾ ਰਹੇ ਹਨ, ਜਿਸ ਵਿਚ ਆਰ. ਟੀ. ਪੀ. ਸੀ. ਆਰ. ਵਿਧੀ ਨਾਲ ਜ਼ਿਆਦਾ ਸੈਂਪਲ ਲਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਦਿਨਾਂ ’ਚ ਜ਼ਿਆਦਾ ਲਾਪ੍ਰਵਾਹ ਨਜ਼ਰ ਆ ਰਹੇ ਹਨ। ਬਾਜ਼ਾਰਾਂ ਵਿਚ ਭੀੜ ਵਧ ਰਹੀ ਹੈ ਅਤੇ ਲੋਕ ਨਿਯਮਾਂ ਦਾ ਪਾਲਣ ਨਹੀਂ ਕਰ ਰਹੇ। ਬਹੁਤੇ ਲੋਕ ਬਿਨਾਂ ਮਾਸਕ ਦੇ ਹੀ ਘੁੰਮ ਰਹੇ ਹਨ। ਸੋਸ਼ਲ ਦੂਰੀ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਅਜਿਹੇ ਵਿਚ ਬੀਮਾਰੀ ਦੇ ਫਿਰ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਵਾਇਰਸ ਅਜੇ ਵੀ ਜ਼ਿੰਦਾ ਹੈ, ਕਿਤੇ ਨਹੀਂ ਗਿਆ। ਉਨ੍ਹਾਂ ਦੀਆਂ ਲਾਪ੍ਰਵਾਹੀਆਂ ਕਾਰਨ ਫਿਰ ਉਨ੍ਹਾਂ ਨੂੰ ਇਨਫੈਕਟਿਡ ਕਰ ਸਕਦਾ ਹੈ।

1440 ਸੈਂਪਲ ਜਾਂਚ ਲਈ ਭੇਜੇ, 1394 ਪੈਂਡਿੰਗ

ਸਿਹਤ ਵਿਭਾਗ ਵੱਲੋਂ ਅੱਜ 1440 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ ਪਹਿਲਾਂ ਭੇਜੇ ਗਏ ਸੈਂਪਲਾਂ ’ਚੋਂ 1394 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ।

ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਾਗਰੂਕਤਾ ਵੈਨ ਰਵਾਨਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਤੇ ਸਿਹਤ ਵਿਭਾਗ ਵੱਲੋਂ ਸਾਂਝੇ ਰੂਪ ਨਾਲ ਤਾਇਨਾਤ ਕੀਤੀ ਗਈ ਕੋਵਿਡ-19 ਜਾਗਰੂਕਤਾ ਵੈਨ ਅੱਜ ਜਾਗਰੂਕਤਾ ਮੁਹਿੰਮ ਲਈ ਰਵਾਨਾ ਕੀਤੀ ਗਈ। ਇਹ ਵੈਨ 5 ਦਿਨ ਤੱਕ ਸ਼ਹਿਰ ਵਿਚ ਤਾਇਨਾਤ ਰਹੇਗੀ। ਸਿਵਲਸ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਸ ਵੈਨ ਦੀ ਵਰਤੋਂ ਕਰਦਿਆਂ ਕੋਵਿਡ-19 ਨੂੰ ਰੋਕਣ ਲਈ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਭੀੜ ਵਾਲੇ ਇਲਾਕਿਆਂ ਜਿਵੇਂ ਫੀਲਡਗੰਜ, ਬਾਬਾ ਥਾਨ ਸਿੰਘ ਚੌਕ ਅਤੇ ਚੌੜਾ ਬਾਜ਼ਾਰ ਵਿਚ ਤਾਇਨਾਤ ਕੀਤਾ ਜਾਵੇਗਾ। ਭਾਰਤ ਸਰਕਾਰ ਦੇ ਇਕ ਪ੍ਰਤੀਨਿਧੀ ਨੇ ਕਿਹਾ ਕਿ ਵੈਨ ਅਗਲੇ ਪੰਜ ਦਿਨਾਂ ’ਚ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਬਾਰੇ ਜਾਗਰੂਕ ਕਰੇਗੀ। ਸਿਵਲ ਸਰਜਨ ਡਾ. ਬੱਗਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਤਿਓਹਾਰਾਂ ਨੂੰ ਉਹ ਆਪਣੇ ਘਰਾਂ ਵਿਚ ਮਨਾਉਣ।


author

Bharat Thapa

Content Editor

Related News