ਚੰਡੀਗੜ੍ਹ ''ਚ ਕੋਰੋਨਾ ਦੇ 24 ਨਵੇਂ ਕੇਸ, ਸਰਗਰਮ ਮਰੀਜ਼ਾਂ ਦੀ ਗਿਣਤੀ 200 ''ਤੇ ਪੁੱਜੀ
Thursday, May 04, 2023 - 12:14 PM (IST)
ਚੰਡੀਗੜ੍ਹ (ਪਾਲ) : ਸ਼ਹਿਰ ਵਿਚ 24 ਲੋਕਾਂ ਦੀ ਰਿਪੋਰਟ ਕੋਵਿਡ ਪਾਜ਼ੇਟਿਵ ਆਈ ਹੈ। ਪਾਜ਼ੇਟਿਵ ਮਰੀਜ਼ਾਂ ਵਿਚ 19 ਔਰਤਾਂ, ਜਦਕਿ 5 ਮਰਦ ਹਨ। ਨਵੇ ਮਰੀਜ਼ਾਂ ਦੇ ਨਾਲ ਹੀ 51 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ।
ਪਿਛਲੇ 24 ਘੰਟਿਆਂ ਵਿਚ ਸਿਹਤ ਵਿਭਾਗ ਨੇ 453 ਸੈਂਪਲਾਂ ਦੀ ਟੈਸਟਿੰਗ ਕੀਤੀ, ਉੱਥੇ ਹੀ ਸ਼ਹਿਰ ਵਿਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 200 ਪਹੁੰਚ ਗਈ ਹੈ। ਐਕਟਿਵ ਮਰੀਜ਼ਾਂ ਵਿਚੋਂ 6 ਮਰੀਜ਼ ਪੀ. ਜੀ. ਆਈ., 3 ਮਰੀਜ਼ ਜੀ. ਐੱਮ. ਸੀ. ਐੱਚ. ਤੇ 3 ਜੀ. ਐੱਮ. ਐੱਸ. ਐੱਚ. ਵਿਚ ਦਾਖ਼ਲ ਹਨ। ਬਾਕੀ ਸਾਰੇ ਮਰੀਜ਼ ਹੋਮ ਆਈਸੋਲੇਸ਼ਨ ’ਚ ਹਨ।