ਆਕਸੀਜਨ ਤੇ ਬੈੱਡ ਦੀ ਕਿੱਲਤ ਕਾਰਨ ਮਰੀਜ਼ ਪੰਜਾਬ ਵੱਲ ਕਰ ਰਹੇ ਕੂਚ, ਕਈ ਹਸਪਤਾਲਾਂ ’ਚ ਚੱਲ ਰਿਹੈ ਇਲਾਜ

05/01/2021 1:51:22 PM

ਜਲੰਧਰ/ਨੈਸ਼ਨਲ ਡੈਸਕ- ਹਸਪਤਾਲਾਂ ਵਿਚ ਬੈੱਡਸ ਅਤੇ ਮੈਡੀਕਲ ਆਕਸੀਜਨ ਦੀ ਕਿੱਲਤ ਕਾਰਨ ਦਿੱਲੀ ਦੇ ਮਰੀਜ਼ ਹੁਣ ਪੰਜਾਬ ਦੇ ਹਸਪਤਾਲਾਂ ਦਾ ਰੁਖ਼ ਕਰਨ ਲੱਗੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਪਿਛਲੇ 15 ਦਿਨਾਂ ’ਚ ਦਿੱਲੀ ਦੇ 500 ਤੋਂ ਜ਼ਿਆਦਾ ਮਰੀਜ਼ ਪੰਜਾਬ ਦੇ ਹਸਪਤਾਲਾਂ ’ਚ ਭਰਤੀ ਕੀਤੇ ਗਏ ਹਨ। ਸਿਹਤ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ 500 ਤੋਂ ਜ਼ਿਆਦਾ ਮਰੀਜ਼ ਪੰਜਾਬ ਦੇ ਹਸਪਤਾਲਾਂ ’ਚ ਭਰਤੀ ਕੀਤੇ ਗਏ ਹਨ। ਸਿਹਤ ਮਹਿਕਮੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਹਸਪਤਾਲਾਂ ’ਚ ਮਰੀਜ਼ਾਂ ਦੀਆਂ ਲੱਗ ਰਹੀਆਂ ਲੰਬੀਆਂ ਲਾਈਨਾਂ ਕਾਰਨ ਉਥੇ ਦੇ ਮਰੀਜ਼ ਪੰਜਾਬ ਦੇ ਡਾਕਟਰਾਂ ਦੇ ਸੰਪਰਕ ’ਚ ਰਹਿੰਦੇ ਹਨ। 

ਦਿੱਲੀ ਤੋਂ ਆਏ ਜ਼ਿਆਦਾਤਰ ਰੋਗੀਆਂ ਦਾ ਜਲੰਧਰ, ਪਟਿਆਲਾ, ਲੁਧਿਆਣਾ ਅਤੇ ਮੋਹਾਲੀ ਦੇ ਹਸਪਤਾਲਾਂ ’ਚ ਇਲਾਜ ਚਲ ਰਿਹਾ ਹੈ। ਦੇਸ਼ ’ਚ ਕੋਰੋਨਾ ਦੀ ਆਈ ਦੂਜੀ ਲਹਿਰ ਤੋਂ ਬਾਅਦ ਮਾਮਲਿਆਂ ’ਚ ਭਾਰੀ ਉਛਾਲ ਨਾਲ ਮਰੀਜ਼ਾਂ ਦੀ ਭੀੜ ਪੰਜਾਬ ’ਚ ਵੀ ਵਧਣ ਲੱਗੀ ਹੈ। ਸੂਬਾ ਸਰਕਾਰ ਦੇ ਸੂਤਰਾਂ ਮੁਤਾਬਕ ਸੂਬੇ ’ਚ ਲਗਭਗ ਲੈਵਲ-2 (ਮਧਿਅਮ ਬੀਮਾਰ ਰੋਗੀਆਂ ਲਈ) ਦੇ 8,500 ਬੈੱਡ ਹਨ, ਜਿਨ੍ਹਾਂ ਵਿਚੋਂ 70 ਫ਼ੀਸਦੀ ਮਰੀਜ਼ਾਂ ਨਾਲ ਭਰੇ ਪਏ ਹਨ। ਲੇਵਲ-3 ਜਾਂ ਆਈ. ਸੀ. ਯੂ. ਬੈੱਡਸ ਦੀ ਗਿਣਤੀ 2200 ਦੇ ਨੇੜੇ ਹਨ ਜਿਨ੍ਹਾਂ ਵਿਚ 40 ਫ਼ੀਸਦੀ ਬੈੱਡਸ ’ਤੇ ਮਰੀਜ਼ਾਂ ਦਾ ਕਬਜ਼ਾ ਹੈ, ਜਦਕਿ 60 ਫੀਸਦੀ ਬੈੱਡ ਖਾਲੀ ਪਏ ਹੋਏ ਹਨ।

ਇਹ ਵੀ ਪੜ੍ਹੋ : ਕੋਵਿਡ ਰਿਵਿਊ ਬੈਠਕ ਖ਼ਤਮ, ਕੈਪਟਨ ਨੇ ਸੰਪੂਰਨ ਲਾਕਡਾਊਨ ਤੋਂ ਕੀਤਾ ਸਾਫ਼ ਇਨਕਾਰ (ਵੀਡੀਓ)

ਦਿੱਲੀ ਤੋਂ ਜਲੰਧਰ ਦੇ ਹਸਪਤਾਲਾਂ ’ਚ ਆਉਂਦੇ ਹਨ ਰੋਜ਼ਾਨਾ ਫੋਨ
ਜਲੰਧਰ ਸਥਿਤ ਗਲੋਬਲ ਹਸਪਤਾਲ ਦੇ ਡਾਕਟਰ ਨਵਜੋਤ ਦਹੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੰਜਾਬ ਦੇ ਬਾਹਰ ਮੁੱਖ ਤੌਰ ’ਤੇ ਦਿੱਲੀ ਤੋਂ ਰੋਜ਼ਾਨਾ ਕੋਵਿਡ-19 ਮਰੀਜ਼ਾਂ ਦੇ 10-15 ਫੋਨ ਆਉਂਦੇ ਹਨ। ਦਿੱਲੀ ਦੇ ਕਈ ਮਰੀਜ਼ਾਂ ਨੂੰ ਸਾਡੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਸੀ ਅਤੇ ਕੁਝ ਮਰੀਜ਼ਾਂ ਨੂੰ ਤਤਕਾਲ ਆਕਸੀਜਨ ਦੀ ਲੋੜ ਸੀ। ਅਜੇ ਵੀ ਹਸਪਤਾਲ ’ਚ ਦੋ ਮਰੀਜ਼ ਭਰਤੀ ਹਨ। ਦਿੱਲੀ ਤੋਂ ਪੰਜਾਬ ਆਉਣ ਵਾਲੇ ਮਰੀਜ਼ ਜਾਂ ਤਾਂ ਮੂਲ ਰੂਪ ਨਾਲ ਇਥੋਂ ਦੇ ਨਿਵਾਸੀ ਹਨ ਜਾਂ ਫਿਰ ਕੁਝ ਮਰੀਜ਼ਾਂ ਦੇ ਇਥੇ ਰਿਸ਼ਤੇਦਾਰ ਅਤੇ ਦੋਸਤ ਹਨ। 

PunjabKesari
ਡਾ. ਦਹੀਆ ਦਾ ਕਹਿਣਾ ਹੈ ਕਿ ਜਦੋਂ ਵੀ ਦਿੱਲੀ ਜਾਂ ਬਾਹਰ ਤੋਂ ਕੋਈ ਮਰੀਜ਼ ਹਸਪਤਾਲ ’ਚ ਆਉਂਦਾ ਹੈ ਤਾਂ ਮੈਡੀਕਲ ਦੀ ਨੈਤਿਕਤਾ ਦੇ ਨਿਯਮਾਂ ਮੁਤਾਬਕ ਅਸੀਂ ਉਨ੍ਹਾਂ ਦੇ ਇਲਾਜ ਲਈ ਮਨਾ ਨਹੀਂ ਕਰ ਸਕਦੇ। ਜਲੰਧਰ ਦੇ ਟੈਗੋਰ ਹਸਪਤਾਲ ਐਂਡ ਹਾਰਟ ਕੇਅਰ ਸੈਂਟਰ ਦੇ ਇਕ ਡਾਕਟਰ ਵਿਜੇ ਮਹਾਜਨ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਇਥੇ ਮੌਜੂਦਾ ਸਮੇਂ ’ਚ ਦਿੱਲੀ ਦੇ ਲਗਭਗ 12 ਮਰੀਜ਼ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਮਿਲਣ ਵਾਲੇ ਫੋਨ ਕਾਲ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਦਿੱਲੀ ’ਚ ਸਥਿਤੀ ਬਹੁਤ ਖਰਾਬ ਹੈ। ਡਾਕਰ ਸੁਭਾਂਗ ਅਗਰਵਾਲ ਦੇ ਮੁਤਾਬਕ ਜਲੰਧਰ ਦੇ ਐੱਨ. ਐੱਚ. ਐੱਸ. ਹਸਪਤਾਲ ’ਚ ਦਿੱਲੀ ਦੇ 12 ਮਰੀਜ਼ਾਂ ਨੂੰ ਪਿਛਲੇ ਦੋ ਤਿੰਨ ਦਿਨਾਂ ’ਚ ਭਰਤੀ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ : ਜਲੰਧਰ ’ਚ ਕਰਫ਼ਿਊ ਦੌਰਾਨ ਮੀਟ ਦੀਆਂ ਦੁਕਾਨਾਂ ਖੋਲ੍ਹਣ ਦੀ ਮਿਲੀ ਇਜਾਜ਼ਤ, ਪੜ੍ਹੋ ਨਵੇਂ ਆਦੇਸ਼

ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਵੀ ਭਰਤੀ ਹਨ 15 ਮਰੀਜ਼
ਪਟਿਆਲਾ ’ਚ ਰਾਜਿੰਦਰਾ ਹਸਪਤਾਲ ’ਚ ਦਿੱਲੀ ਤੋਂ ਆਉਣ ਵਾਲੇ ਰੋਗੀਆਂ ਦਾ ਲਗਾਤਾਰ ਪ੍ਰਵਾਹ ਦੇਖਿਆ ਗਿਆ ਹੈ। ਸਿਵਲ ਸਰਜਨ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਹਸਪਤਾਲ ’ਚ ਦਿੱਲੀ ਦੇ 14 ਅਤੇ ਮੁਜੱਫਰਨਗਰ ਉੱਤਰ ਪ੍ਰਦੇਸ਼ ਤੋਂ ਇਕ ਮਰੀਜ਼ ਦਾਖਿਲ ਹੈ। ਦੋ ਮਰੀਜ਼ਾਂ ਨੇ ਵਾਇਰਸ ਕਾਰਨ ਦਮ ਤੋੜ ਦਿੱਤਾ। ਉਹ ਕਹਿੰਦੇ ਹਨ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਜ਼ਿਆਦਾਤਰ ਮਰੀਜ਼ ਗੰਭੀਰ ਹਾਲਤ ’ਚ ਪਹੁੰਚਦੇ ਹਨ, ਉਸ ਹਾਲਾਤ ਤੋਂ ਬਚਾਉਣਾ ਸੌਖਾ ਨਹੀਂ ਹੁੰਦਾ ਹੈ। ਪੰਜਾਬ ’ਚ ਵੀ ਹੁਣ ਅਜਿਹੇ ਹਾਲਾਤ ਹਨ ਬੈੱਡ ਦੀ ਉਡੀਕ ’ਚ ਬਾਹਰ ਤੋਂ ਆਉਣ ਵਾਲੇ ਕਈ ਮਰੀਜ਼ ਜਲੰਧਰ ਦੇ ਹਸਪਤਾਲਾਂ ਨੇੜੇ ਫਲੈਟ ਕਿਰਾਏ ’ਤੇ ਲੈ ਕੇ ਰਹਿ ਰਹੇ ਹਨ। ਦਿੱਲੀ ਦੇ ਮਰੀਜ਼ਾਂ ਦੀ ਭੀੜ ਨੂੰ ਦੇਖਦੇ ਹੋਏ ਪੰਜਾਬ ਵਿਚ ਨੋਡਲ ਅਧਿਕਾਰੀ ਸਹੂਲਤਾਂ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਹਨ। ਲੁਧਿਆਣਾ ਦੇ ਸਿਵਲ ਹਸਪਤਾਲ ’ਚ ਸਿਵਲ ਸਰਜਨ ਸੁਖਜੀਵਨ ਕੱਕੜ ਕਹਿੰਦੇ ਹਨ ਕਿ ਮੌਜੂਦਾ ਸਮੇਂ ’ਚ, ਲੁਧਿਆਣਾ ਜ਼ਿਲੇ ਵਿਚ 1100 ਬੈੱਡ ਹਨ। ਇਨ੍ਹਾਂ ਵਿਚੋਂ 300 ਬੈੱਡ ਖਾਲੀ ਹਨ। ਜਲਦੀ ਹੀ ਵਿਸ਼ੇਸ਼ ਤੌਰ ’ਤੇ ਕੋਵਿਡ ਰੋਗੀਆਂ ਲਈ 400 ਬੈੱਡ ਹੋਰ ਮੁਹੱਈਆ ਕਰਵਾ ਦੇਵਾਂਗੇ।

ਇਹ ਵੀ ਪੜ੍ਹੋ :  ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ, DMC ’ਚ ਤੋੜਿਆ ਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News