ਪੰਜਾਬ ''ਚ ਕੋਰੋਨਾ ਕਾਰਨ ਇਕ ਦਿਨ ''ਚ 30 ਲੋਕਾਂ ਦੀ ਹੋਈ ਮੌਤ ਤੇ 5664 ਨਵੇਂ ਮਾਮਲੇ ਆਏ ਸਾਹਮਣੇ

Sunday, Jan 23, 2022 - 11:00 PM (IST)

ਪੰਜਾਬ ''ਚ ਕੋਰੋਨਾ ਕਾਰਨ ਇਕ ਦਿਨ ''ਚ 30 ਲੋਕਾਂ ਦੀ ਹੋਈ ਮੌਤ ਤੇ 5664 ਨਵੇਂ ਮਾਮਲੇ ਆਏ ਸਾਹਮਣੇ

ਚੰਡੀਗੜ੍ਹ (ਬਿਊਰੋ)-ਕੋਰੋਨਾ ਵਾਇਰਸ ਨੇ ਪੰਜਾਬ ’ਚ ਭਿਆਨਕ ਰੂਪ ਧਾਰ ਲਿਆ ਹੈ, ਜਿਸ ਨਾਲ ਅੱਜ 30 ਲੋਕਾਂ ਦੀ ਮੌਤ ਹੋ ਗਈ। ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ’ਚ 5664 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ’ਚ ਐੱਸ. ਏ. ਐੱਸ. ਨਗਰ ’ਚ 1084, ਲੁਧਿਆਣਾ ’ਚ 836, , ਜਲੰਧਰ ’ਚ 703, ਪਟਿਆਲਾ ’ਚ 224,  ਪਠਾਨਕੋਟ ’ਚ 174, ਅੰਮ੍ਰਿਤਸਰ ’ਚ 401, ਫਤਿਹਗੜ੍ਹ ਸਾਹਿਬ ’ਚ 12, ਗੁਰਦਾਸਪੁਰ ’ਚ 171, ਹੁਸ਼ਿਆਰਪੁਰ ’ਚ 518, ਬਠਿੰਡਾ ’ਚ 226, ਰੋਪੜ ’ਚ 232, ਤਰਨਤਾਰਨ ’ਚ 119, ਫਿਰੋਜ਼ਪੁਰ ’ਚ 240, ਸੰਗਰੂਰ ’ਚ 86, ਮੋਗਾ ’ਚ 41, ਕਪੂਰਥਲਾ ’ਚ 18, ਬਰਨਾਲਾ ’ਚ 55, ਫਾਜ਼ਿਲਕਾ ’ਚ 86, ਸ਼ਹੀਦ ਭਗਤ ਸਿੰਘ ਨਗਰ 65, ਫਰੀਦਕੋਟ 148, ਮਾਨਸਾ 80,  ਮੁਕਤਸਰ ’ਚ 145 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ : ਕੈਮਰੂਨ ਦੀ ਰਾਜਧਾਨੀ 'ਚ ਨਾਈਟ ਕਲੱਬ 'ਚ ਅੱਗ ਲੱਗਣ ਕਾਰਨ 16 ਲੋਕਾਂ ਦੀ ਹੋਈ ਮੌਤ

ਦੱਸ ਦੇਈਏ ਕਿ ਹੁਣ ਤੱਕ ਪੰਜਾਬ ’ਚ ਕੋਰੋਨਾ ਦੇ 713445 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 16978 ਲੋਕਾਂ ਦੀ ਮੌਤ ਹੋ ਚੁੱਕੀ ਹੈ। 649995 ਲੋਕ ਕੋਰੋਨਾ ਦੀ ਜੰਗ ਜਿੱਤ ਕੇ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੰਜਾਬ ਵਿਚ ਨਾਈਟ ਕਰਫਿਊ ਲਗਾ ਦਿੱਤਾ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਯੂਨੀਵਰਸਿਟੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ : ਅੱਤਵਾਦੀ ਪੰਜਵੜ ਦੇ ਪੁੱਤਰ ਦਾ ਜਰਮਨੀ ਦੇ ਇਕ ਗੁਰਦੁਆਰੇ 'ਚ ਹੋਇਆ ਵਿਆਹ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News