ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ

Wednesday, Apr 14, 2021 - 10:50 AM (IST)

ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ

ਜਲੰਧਰ (ਰੱਤਾ): ਜ਼ਿਲ੍ਹੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਦੇ ਕੇਸਾਂ ’ਤੇ ਕਾਬੂ ਪਾਉਣ ਲਈ ਪਿਛਲੇ ਮਹੀਨੇ ਜ਼ਿਲਾ ਪ੍ਰਸ਼ਾਸਨ ਵੱਲੋਂ ਲਾਇਆ ਗਿਆ ਨਾਈਟ ਕਰਫਿਊ ਵੀ ਕਾਰਗਰ ਸਾਬਿਤ ਨਹੀਂ ਹੋ ਰਿਹਾ। ਨਾਈਟ ਕਰਫਿਊ ਦੇ ਸਿਰਫ 38 ਦਿਨਾਂ ਵਿਚ ਹੀ ਜ਼ਿਲੇ ਵਿਚ 12341 ਨਵੇਂ ਕੇਸ (ਰੋਜ਼ਾਨਾ ਲਗਭਗ 325) ਮਿਲੇ, ਜਦੋਂ ਕਿ ਨਾਈਟ ਕਰਫਿਊ ਤੋਂ ਪਹਿਲਾਂ ਰੋਜ਼ਾਨਾ 100-150 ਨਵੇਂ ਕੇਸ ਹੀ ਮਿਲਦੇ ਸਨ। ਮੰਗਲਵਾਰ ਨੂੰ ਜ਼ਿਲੇ ਵਿਚ ਜਿਥੇ 29 ਸਾਲਾ ਲੜਕੀ ਸਮੇਤ 5 ਮਰੀਜ਼ਾਂ ਨੇ ਕੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ, ਉਥੇ ਹੀ 391 ਦੀ ਰਿਪੋਰਟ ਵੀ ਪਾਜ਼ੇਟਿਵ ਆਈ।

ਇਹ ਵੀ ਪੜ੍ਹੋ:  ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਆਂ ਤੋਂ ਕੁਲ 446 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 55 ਲੋਕ ਦੂਜੇ ਜ਼ਿਲਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲੇ ਦੇ ਪਾਜ਼ੇਟਿਵ ਆਉਣ ਵਾਲੇ 391 ਮਰੀਜ਼ਾਂ ਵਿਚ ਸਿਹਤ ਕਰਮਚਾਰੀ ਵੀ ਸ਼ਾਮਲ ਹਨ, ਜਦੋਂ ਕਿ ਬਾਕੀ ਦੇ ਮਰੀਜ਼ਾਂ ਿਵਚੋਂ ਕੁਝ ਮਾਡਲ ਟਾਊਨ, ਜੇ. ਪੀ. ਨਗਰ, ਲਾਜਪਤ ਨਗਰ, ਨਿਊ ਜਵਾਹਰ ਨਗਰ, ਮਾਸਟਰ ਤਾਰਾ ਸਿੰਘ, ਵਿਰਦੀ ਕਾਲੋਨੀ, ਨਿਊ ਸਵਰਾਜ ਗੰਜ, ਬਸਤੀ ਗੁਜ਼ਾਂ, ਬਸਤੀ ਸ਼ੇਖ, ਲੈਦਰ ਕੰਪਲੈਕਸ, ਦੂਰਦਰਸ਼ਨ ਐਨਕਲੇਵ, ਮੁਹੱਲਾ ਕਰਾਰ ਖਾਂ, ਹਰਦਿਆਲ ਨਗਰ, ਅੰਬਿਕਾ ਕਾਲੋਨੀ, ਪੰਚਸ਼ੀਲ ਐਵੇਨਿਊ, ਬਸਤੀ ਮਿੱਠੂ, ਹਾਊਸਿੰਗ ਬੋਰਡ ਕਾਲੋਨੀ, ਨੀਲਾਮਹਿਲ, ਕਿਸ਼ਨਪੁਰਾ, ਇੰਡਸਟਰੀਅਲ ਏਰੀਆ, ਪੁਲਸ ਲਾਈਨ, ਕ੍ਰਿਸ਼ਨਾ ਨਗਰ ਨਜ਼ਦੀਕ ਆਦਰਸ਼ ਨਗਰ, ਡਿਫੈਂਸ ਕਾਲੋਨੀ, ਰਾਮ ਨਗਰ, ਗੋਪਾਲ ਨਗਰ, ਗਰੋਵਰ ਕਾਲੋਨੀ, ਸੰਤੋਸ਼ੀ ਨਗਰ, ਸੂਰਿਆ ਐਨਕਲੇਵ, ਗੋਰਾਇਆ, ਫਿਲੌਰ, ਨਕੋਦਰ ਅਤੇ ਇਨ੍ਹਾਂ ਦੇ ਨੇੜਲੇ ਪਿੰਡਾਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ  (ਤਸਵੀਰਾਂ)

ਇਨ੍ਹਾਂ ਇਲਾਕਿਆਂ ਦੇ ਪਰਿਵਾਰ ਆਏ ਲਪੇਟ ’ਚ
ਮੰਗਲਵਾਰ ਨੂੰ ਜ਼ਿਲੇ ਵਿਚ ਜਿਹੜੇ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ, ਉਨ੍ਹਾਂ ਵਿਚ ਮਿਲਾਪ ਚੌਕ ਅਤੇ ਦਿਆਲ ਨਗਰ ਦੇ ਪਰਿਵਾਰਾਂ ਦੇ 4-4, ਐਲਡੀਕੋ ਗਰੀਨ, ਕਾਕੀ ਪਿੰਡ ਅਤੇ ਮੁਹੱਲਾ ਨਿਊ ਗੋਬਿੰਦਗੜ੍ਹ ਦੇ ਪਰਿਵਾਰਾਂ ਦੇ 3-3 ਅਤੇ ਪਿੰਡ ਚੀਮਾ ਕਲਾਂ, ਬਸਤੀ ਸ਼ੇਖ, ਗਾਜ਼ੀਗੁੱਲਾ, ਦਸਮੇਸ਼ ਨਗਰ, ਪੁਲਸ ਲਾਈਨ, ਜੋਗਿੰਦਰ ਨਗਰ ਰਾਮਾ ਮੰਡੀ, ਮਕਸੂਦਾਂ, ਰਾਮ ਨਗਰ, ਗੁਰੂ ਨਾਨਕਪੁਰਾ, ਗੋਵਿੰਦ ਨਗਰ, ਸਤਿਕਰਤਾਰ ਨਗਰ, ਬੰਬੇ ਨਗਰ, ਆਬਾਦਪੁਰਾ ਤੇ ਲਾਜਪਤ ਨਗਰ ਦੇ ਪਰਿਵਾਰਾਂ ਦੇ 2-2 ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ:  ਕੋਰੋਨਾ ਤੋਂ ਬਚਾਅ ਟੀਕਾਕਰਨ ਲਈ ‘ਝੰਡਾ ਬਰਦਾਰ’ ਬਣੀ 105 ਸਾਲ ਦੀ ਮਾਤਾ ਕਰਤਾਰ ਕੌਰ

4 ਅਤੇ 6 ਮਹੀਨੇ ਦੀਆਂ ਬੱਚੀਆਂ ਵੀ ਪਾਜ਼ੇਟਿਵ
ਉਂਝ ਤਾਂ ਹੁਣ ਤੱਕ ਹਰ ਉਮਰ ਦੇ ਲੋਕ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ ਅਤੇ ਇਨ੍ਹਾਂ ਵਿਚ ਕਈ ਛੋਟੇ ਬੱਚੇ ਵੀ ਸ਼ਾਮਲ ਹੁੰਦੇ ਹਨ ਪਰ ਮੰਗਲਵਾਰ ਨੂੰ ਜ਼ਿਲੇ ਦੇ ਜਿਹੜੇ 391 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਿਸਟ ਸਾਹਮਣੇ ਆਈ ਹੈ, ਉਨ੍ਹਾਂ ਵਿਚ ਪੁਲਸ ਲਾਈਨ ਦੇ ਇਕ ਪਰਿਵਾਰ ਦੀ 4 ਸਾਲਾ ਅਤੇ ਜੇ. ਪੀ. ਨਗਰ ਦੇ ਇਕ ਪਰਿਵਾਰ ਦੀ 6 ਸਾਲਾ ਬੱਚੀ ਵੀ ਸ਼ਾਮਲ ਹੈ।
ਇਹ ਹਾਰ ਗਏ ਕੋਰੋਨਾ ਤੋਂ ਜੰਗ
* 29 ਸਾਲਾ ਰਵਨੀਤ ਕੌਰ
* 51 ਸਾਲਾ ਵਰਿੰਦਰ ਕੁਮਾਰ
* 56 ਸਾਲਾ ਇੰਦਰਜੀਤ ਸਿੰਘ
* 65 ਸਾਲਾ ਪੁਰੋ
* 71 ਸਾਲਾ ਬਲਬੀਰ ਸਿੰਘ

ਇਹ ਵੀ ਪੜ੍ਹੋ:  ਮੋਤੀ ਮਹਿਲ ਨੇੜੇ ਬੇਰੁਜ਼ਗਾਰ ਅਧਿਆਪਕਾਂ 'ਤੇ ਲਾਠੀਚਾਰਜ, ਦੁਖੀ ਅਧਿਆਪਕਾਂ ਨੇ ਮਾਰੀਆਂ ਭਾਖੜਾ ਨਹਿਰ 'ਚ ਛਾਲਾਂ

4829 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 365 ਨੂੰ ਮਿਲੀ ਛੁੱਟੀ
ਸਿਹਤ ਵਿਭਾਗ ਨੂੰ ਮੰਗਲਵਾਰ 4829 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 365 ਨੂੰ ਛੁੱਟੀ ਵੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋੋਨਾ ਦੀ ਪੁਸ਼ਟੀ ਲਈ 4763 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਕੁਲ ਸੈਂਪਲ-822551
ਨੈਗੇਟਿਵ ਆਏ-744505
ਪਾਜ਼ੇਟਿਵ ਆਏ-34751
ਡਿਸਚਾਰਜ ਹੋਏ-30648
ਮੌਤਾਂ ਹੋਈਆਂ-994
ਐਕਟਿਵ ਕੇਸ-3109

ਕੋਰੋਨਾ ਵੈਕਸੀਨੇਸ਼ਨ : 7585 ਲੋਕਾਂ ਨੇ ਲੁਆਈ ਵੈਕਸੀਨ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਮੰਗਲਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਵੱਲੋਂ ਕੈਂਪ ਲਾ ਕੇ 7585 ਲੋਕਾਂ ਨੂੰ ਵੈਕਸੀਨ ਲਾਈ ਗਈ।ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਹੜੇ 7585 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 7149 ਨੇ ਪਹਿਲੀ ਅਤੇ 436 ਨੇ ਦੂਜੀ ਡੋਜ਼ ਲੁਆਈ।


author

Shyna

Content Editor

Related News