ਚੰਡੀਗੜ੍ਹ ''ਚ ਕੋਰੋਨਾ ਦੇ 38 ਨਵੇਂ ਕੇਸ ਆਏ ਸਾਹਮਣੇ, ਕੁੱਲ ਮਰੀਜ਼ਾਂ ਦੀ ਗਿਣਤੀ 260 ਤੱਕ ਪੁੱਜੀ

Monday, Apr 17, 2023 - 02:13 PM (IST)

ਚੰਡੀਗੜ੍ਹ ''ਚ ਕੋਰੋਨਾ ਦੇ 38 ਨਵੇਂ ਕੇਸ ਆਏ ਸਾਹਮਣੇ, ਕੁੱਲ ਮਰੀਜ਼ਾਂ ਦੀ ਗਿਣਤੀ 260 ਤੱਕ ਪੁੱਜੀ

ਚੰਡੀਗੜ੍ਹ (ਪਾਲ) : ਸ਼ਹਿਰ 'ਚ ਐਤਵਾਰ 38 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਇਨ੍ਹਾਂ 'ਚ 27 ਔਰਤਾਂ, ਜਦੋਂ ਕਿ 11 ਮਰਦ ਹਨ। ਨਵੇਂ ਮਰੀਜ਼ਾਂ ਦੇ ਨਾਲ ਹੀ 34 ਠੀਕ ਹੋ ਕੇ ਵੱਖ-ਵੱਖ ਹਸਪਤਾਲਾਂ ਤੋਂ ਡਿਸਚਾਰਜ ਵੀ ਹੋਏ। ਪਿਛਲੇ 24 ਘੰਟਿਆਂ ਦੌਰਾਨ ਸਿਹਤ ਵਿਭਾਗ ਨੇ 650 ਸੈਂਪਲਾਂ ਦੀ ਟੈਸਟਿੰਗ ਕੀਤੀ। ਉੱਥੇ ਹੀ ਸ਼ਹਿਰ 'ਚ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 260 ਪਹੁੰਚ ਗਈ ਹੈ। ਸਰਗਰਮ ਮਰੀਜ਼ਾਂ ਵਿਚੋਂ 7 ਪੀ. ਜੀ. ਆਈ., 4 ਜੀ. ਐੱਮ. ਸੀ. ਐੱਚ. ਤੇ 4 ਜੀ. ਐੱਮ. ਐੱਸ. ਐੱਚ. 'ਚ ਦਾਖ਼ਲ ਹਨ, ਜਦੋਂ ਕਿ ਹੋਰ ਹੋਮ ਆਈਸੋਲੇਸ਼ਨ ’ਤੇ ਹਨ।
ਮੋਹਾਲੀ ’ਚ ਕੋਰੋਨਾ ਦੇ 69 ਨਵੇਂ ਕੇਸ
ਮੋਹਾਲੀ (ਪਰਦੀਪ) : ਮੋਹਾਲੀ 'ਚ ਕੋਰੋਨਾ ਦੇ ਸਰਗਰਮ ਕੇਸਾਂ ਦਾ ਅੰਕੜਾ 388 ਤੱਕ ਪਹੁੰਚ ਗਿਆ ਹੈ। ਐਤਵਾਰ ਆਈ ਰਿਪੋਰਟ ਅਨੁਸਾਰ 689 ਸੈਂਪਲਾਂ ਦੀ ਜਾਂਚ ਤੋਂ ਬਾਅਦ 69 ਕੇਸ ਪਾਜ਼ੇਟਿਵ ਆਏ ਹਨ।


author

Babita

Content Editor

Related News