ਕਰਫਿਊ ਦਰਮਿਆਨ ਪੁੱਤਰ ਨੇ ਮਾਂ ਨੂੰ ਚਿੱਠੀ ਲਿਖ ਕਿਹਾ, ‘ਘਰ ਦੀ ਆ ਰਹੀ ਹੈ ਯਾਦ’

Thursday, Apr 09, 2020 - 01:47 PM (IST)

ਕਰਫਿਊ ਦਰਮਿਆਨ ਪੁੱਤਰ ਨੇ ਮਾਂ ਨੂੰ ਚਿੱਠੀ ਲਿਖ ਕਿਹਾ, ‘ਘਰ ਦੀ ਆ ਰਹੀ ਹੈ ਯਾਦ’

ਜਲੰਧਰ (ਬਿਊਰੋ) - ਕੋਰੋਨਾ ਦੇ ਦੌਰ ਅੰਦਰ ਜਗਬਾਣੀ ਦੀ ਵਿਸ਼ੇਸ਼ ਮੁਹਿੰਮ ‘‘ਮੈ ਠੀਕ ਠਾਕ ਹਾਂ’’ - ਇਹ ਚਿੱਠੀ ਪਰਮਿੰਦਰ ਸਿੰਘ ਨੇ ਆਪਣੀ ਮਾਤਾ ਜੀ ਨੂੰ ਲਿਖੀ ਹੈ। ਇਸ ਚਿੱਠੀ ’ਚ ਪਰਮਿੰਦਰ ਆਪਣਾ ਮਾਤਾ ਜੀ ਨੂੰ ਦੱਸ ਰਿਹਾ ਹੈ ਕਿ ਉਸ ਨੂੰ ਘਰ ਦੀ ਬਹੁਤ ਯਾਦ ਆ ਰਹੀ ਹੈ। ਕਰਫਿਊ ਲੱਗਣ ਦੇ ਕਾਰਨ ਉਹ ਸਾਰਾ ਦਿਨ ਆਪਣੇ ਕਮਰੇ ’ਚ ਬੈਠਣ ਨਾਲ ਬੋਰ ਹੋ ਜਾਂਦਾ ਹੈ, ਜਿਸ ਕਰਕੇ ਉਸ ਦਾ ਦਿਲ ਕਰਦਾ ਕਿ ਉਹ ਭੱਜ ਕੇ ਆਪਣੇ ਘਰ ਆ ਜਾਵੇ। ਲਾਕਡਾਊਨ ਲੱਗਣ ਦੇ ਕਾਰਨ ਉਹ ਕੁਝ ਨਹੀਂ ਕਰ ਸਕਦਾ, ਜਿਸ ਕਰਕੇ ਉਸ ਨੂੰ ਆਪਣੇ ਪਰਿਵਾਰ ਦੀ ਯਾਦ ਆ ਰਹੀ ਹੈ। 

PunjabKesari

ਕੋਰੋਨਾ ਵਾਇਰਸ ਦੇ ਚੱਲ ਰਹੇ ਇਸ ਦੌਰ ਨੂੰ ਨਿਜਿੱਠਣ ਦੇ ਲਈ ਕਰਫ਼ਿਊ ਲਾਇਆ ਗਿਆ ਹੈ। ਅਜਿਹੇ ਹਾਲਾਤ ਵਿਚ ਬਹੁਤ ਸਾਰੇ ਸੱਜਣ ਆਪਣਿਆਂ ਤੋਂ ਵਿਛੜੇ ਹੋਏ ਹਨ। ਇਹ ਸਿਰਫ ਇਕ ਪ੍ਰਤੀਕਾਤਮਕ ਨਜ਼ਰੀਆ ਹੈ ਕਿ ਅਸੀਂ ਇੰਝ ਚਿੱਠੀ ਦੀ ਸ਼ਕਲ 'ਚ ਆਪਣੀਆਂ ਗੱਲਾਂ ਆਪਣੇ ਖਾਸ ਤੱਕ ਪਹੁੰਚਾਉਣ ਦੇ ਬਹਾਨੇ ਸਭ ਨਾਲ ਸਾਂਝੀਆਂ ਕਰੀਏ। ਜ਼ਿੰਦਗੀ ਦੀ ਇਸ ਭੱਜ ਦੌੜ 'ਚ ਅਕਸਰ ਇਹ ਸ਼ਿਕਾਇਤ ਹਮੇਸ਼ਾ ਰਹਿੰਦੀ ਹੈ ਕਿ ਬਹੁਤ ਕੁਝ ਅਣਕਹਿਆ ਰਹਿ ਗਿਆ। ਆਓ, ਉਸ ਅਣਕਹੇ ਨੂੰ ਅੱਜ ਅਸੀਂ ਖ਼ਤ ਦੀ ਸ਼ਕਲ 'ਚ ਜ਼ੁਬਾਨ ਦਾ ਨਾਂ ਦੇ ਦੇਈਏ। ਜੇਕਰ ਤੁਸੀਂ ਵੀ ਆਪਣੇ ਕਿਸੇ ਖਾਸ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਭੇਜੋ ਸਾਨੂੰ ਆਪਣਾ ਹੱਥ ਲਿਖਿਆ ਖ਼ਤ, ਜਿਸ ਨੂੰ ਅਸੀਂ ਆਪਣੀ ‘ਜਗਬਾਣੀ’ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਕਰਾਂਗੇ। ਸਾਨੂੰ ਉਮੀਦ ਅਤੇ ਵਿਸ਼ਵਾਸ਼ ਹੈ ਕਿ ਅਸੀਂ ਇਸ ਮੁਸ਼ਕਲ ਦੀ ਘੜੀ ’ਚ ਤੁਹਾਡੇ ਦਿਲ ਦੀ ਗੱਲ ਤੁਹਾਡੇ ਆਪਣਿਆਂ ਤੱਕ ਪਹੁੰਚਾ ਸਕੀਏ। ਸਾਨੂੰ ਤੁਸੀਂ ਆਪਣੀ ਲਿਖੀ ਹੋਈ ਚਿੱਠੀ news@jagbani.com ’ਤੇ ਮੇਲ ਕਰ ਸਕਦੇ ਹੋ।

ਪੜ੍ਹੋ ਇਹ ਵੀ ਖਬਰ -  ਕਰਫਿਊ ਤੋਂ ਪਹਿਲਾਂ ਪੇਕੇ ਗਈ ਪਤਨੀ ਨੂੰ ਯਾਦ ਕਰ ਪਤੀ ਨੇ ਤਾਜ਼ਾ ਕੀਤੇ ਪੁਰਾਣੇ ਪਲ

ਪੜ੍ਹੋ ਇਹ ਵੀ ਖਬਰ - ਕਰਫਿਊ ਦਰਮਿਆਨ ਮਾਤਾ ਵਲੋਂ ਧੀ ਨੇ ਪਿਤਾ ਨੂੰ ਲਿਖੀ ਚਿੱਠੀ, ਕਿਹਾ ‘ਅਸੀਂ ਜਲਦ ਮਿਲਾਂਗੇ’

 


author

rajwinder kaur

Content Editor

Related News