ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਣ 68 ਦੀ ਮੌਤ, 2628 ਨਵੇਂ ਮਰੀਜ਼ਾਂ ਦੀ ਪੁਸ਼ਟੀ

Sunday, Sep 13, 2020 - 08:52 PM (IST)

ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਣ 68 ਦੀ ਮੌਤ, 2628 ਨਵੇਂ ਮਰੀਜ਼ਾਂ ਦੀ ਪੁਸ਼ਟੀ

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2628 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 68 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 79679 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 2356 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 26722 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 2628 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1391662 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 274, ਜਲੰਧਰ 252, ਪਟਿਆਲਾ 327,  ਅੰਮ੍ਰਿਤਸਰ 188, ਐਸ. ਏ. ਐਸ. ਨਗਰ 433, ਬਠਿੰਡਾ 104, ਗੁਰਦਾਸਪੁਰ 260, ਸੰਗਰੂਰ 74, ਹੁਸ਼ਿਆਰਪੁਰ 79, ਫਿਰੋਜ਼ਪੁਰ 67, ਪਠਾਨਕੋਟ 49, ਫਰੀਦਕੋਟ 71, ਮੋਗਾ 36, ਕਪੂਰਥਲਾ 64, ਸ੍ਰੀ ਮੁਕਤਸਰ ਸਾਹਿਬ 66, ਬਰਨਾਲਾ 29, ਫਤਿਹਗੜ੍ਹ ਸਾਹਿਬ 47, ਫਾਜ਼ਿਲਕਾ 57, ਰੋਪੜ 45, ਤਰਨਤਾਰਨ 25, ਮਾਨਸਾ 48, ਐਸ. ਬੀ. ਐਸ. ਨਗਰ ਤੋਂ 33 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 68 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 11, ਬਰਨਾਲਾ 1, ਬਠਿੰਡਾ 'ਚ 6, ਫਰੀਦਕੋਟ 1, ਫਾਜ਼ਿਲਕਾ 3, ਗੁਰਦਾਸਪੁਰ 'ਚ 1, ਹੁਸ਼ਿਆਰਪੁਰ 'ਚ 3, ਜਲੰਧਰ 'ਚ 6, ਲੁਧਿਆਣਾ 'ਚ 5, ਕਪੂਰਥਲਾ 4, ਐਸ. ਏ. ਐਸ. ਨਗਰ 'ਚ 3, ਮਾਨਸਾ 'ਚ 2, ਮੋਗਾ 'ਚ 2, ਪਠਾਨਕੋਟ 'ਚ 3, ਐੱਸ. ਬੀ. ਐੱਸ ਨਗਰ 1, ਪਟਿਆਲਾ 'ਚ 10, ਸੰਗਰੂਰ 'ਚ 3 ਰੂਪਨਗਰ 2 ਤੇ ਤਰਨਤਾਰਨ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।


author

Bharat Thapa

Content Editor

Related News