ਜਲੰਧਰ ''ਚ ਕੋਰੋਨਾ ਦਾ ਸ਼ਿਕਾਰ ਹੋਏ 20 ਦਿਨਾਂ ਦੇ ਬੱਚੇ ਨੂੰ ਇੰਝ ਮਿਲੀ ਨਵੀਂ ਜ਼ਿੰਦਗੀ

05/08/2021 5:53:00 PM

ਜਲੰਧਰ (ਯੂ. ਐੱਨ. ਆਈ.)– ਕੋਰੋਨਾ ਵਾਇਰਸ ਦੀ ਤੀਜੀ ਸੰਭਾਵਿਤ ਲਹਿਰ ਨਾਲ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਣ ਦੇ ਖ਼ਦਸ਼ੇ ਨੂੰ ਪਹਿਲਾਂ ਹੀ ਭਾਂਪਦਿਆਂ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪਿਮਸ) ਨੇ ਹੁਣ ਤੋਂ ਹੀ ਕਮਰ ਕੱਸ ਲਈ ਹੈ। 28 ਅਪ੍ਰੈਲ ਨੂੰ 20 ਦਿਨਾਂ ਦੇ ਸੁਖਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨਿਵਾਸੀ ਕਪੂਰਥਲਾ ਨੂੰ ਕੋਰੋਨਾ ਤੋਂ ਬਚਾਉਂਦਿਆਂ ਪਿਮਸ ਨੇ ਆਪਣੀ ਫਰਜ਼ਸ਼ਨਾਸੀ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਬੱਚਾ ਜਦੋਂ ਬੁਖ਼ਾਰ ਤੋਂ ਪੀੜਤ ਸੀ ਤਾਂ ਉਸ ਨੂੰ ਵਾਰ-ਵਾਰ ਦੌਰਾ ਪੈ ਰਿਹਾ ਸੀ ਅਤੇ ਸੁਸਤ ਸੀ। ਉਸ ਨੂੰ ਤੁਰੰਤ ਕੋਵਿਡ ਕੇਅਰ ਸੈਂਟਰ ਵਿਚ ਦਾਖ਼ਲ ਕਰਵਾਇਆ ਗਿਆ ਅਤੇ ਹਰ ਸੰਭਵ ਇਲਾਜ ਮੁਹੱਈਆ ਕਰਵਾਇਆ ਗਿਆ। ਸ਼ੁੱਕਰਵਾਰ ਨੂੰ ਬੱਚੇ ਨੂੰ ਕੋਵਿਡ ਇਨਫੈਕਸ਼ਨ ਤੋਂ ਮੁਕਤ ਕਰਾਰ ਦੇ ਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :  ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ

ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਬੱਚੇ ਨੂੰ ਜਦੋਂ ਪਿਮਸ ਲਿਆਂਦਾ ਗਿਆ ਤਾਂ ਉਸ ਨੂੰ ਤੇਜ਼ ਬੁਖ਼ਾਰ ਸੀ ਅਤੇ ਵਾਰ-ਵਾਰ ਦੌਰਾ ਪੈ ਰਿਹਾ ਸੀ। ਸਭ ਤੋਂ ਪਹਿਲਾਂ ਉਸਦਾ ਛਾਤੀ ਦਾ ਐਕਸਰਾ ਕਰਵਾਇਆ ਗਿਆ ਤਾਂ ਉਹ ਨਿਮੋਨੀਆ ਤੋਂ ਪੀੜਤ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਸੀ। ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ 3 ਦਿਨ ਸੀ-ਪੇਪ ’ਤੇ ਰੱਖਿਆ ਗਿਆ। ਉਸ ਤੋਂ ਬਾਅਦ 2 ਦਿਨ ਆਕਸੀਜਨ ਦੇ ਸਹਾਰੇ ਰਿਹਾ। ਲਗਭਗ 10 ਦਿਨਾਂ ਦੇ ਇਲਾਜ ਤੋਂ ਬਾਅਦ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਹੈ।

ਇਹ ਵੀ ਪੜ੍ਹੋ :  ਵਿਧਾਇਕ ਚੀਮਾ ਦਾ ਪੀ. ਏ. ਤੇ ਉਸ ਦਾ ਪਰਿਵਾਰ ਆਇਆ ਕੋਰੋਨਾ ਦੀ ਚਪੇਟ 'ਚ, ਖ਼ੁਦ ਵੀ ਹੋਏ ਇਕਾਂਤਵਾਸ

ਉਨ੍ਹਾਂ ਕਿਹਾ ਕਿ ਸਭ ਤੋਂ ਅਹਿਮ ਗੱਲ ਲੋਕਾਂ ਵਿਚ ਡਰ ਹੈ ਕਿ ਜੇਕਰ ਮਾਂ ਜਾਂ ਉਸਦਾ ਬੱਚਾ ਕੋਰੋਨਾ ਪਾਜ਼ੇਟਿਵ ਹੋਵੇ ਤਾਂ ਮਾਂ ਬੱਚੇ ਨੂੰ ਆਪਣਾ ਦੁੱਧ ਨਹੀਂ ਪਿਆ ਸਕਦੀ ਪਰ ਅਜਿਹਾ ਨਹੀਂ ਹੈ। ਜੇਕਰ ਮਾਂ ਨੇ ਐੱਨ-95 ਮਾਸਕ ਪਹਿਨਿਆ ਹੋਵੇ, ਦਸਤਾਨੇ ਪਾਏ ਹੋਣ ਤਾਂ ਉਹ ਕੋਰੋਨਾ ਪਾਜ਼ੇਟਿਵ ਬੱਚੇ ਨੂੰ ਜਾਂ ਖੁਦ ਕੋਰੋਨਾ ਪਾਜ਼ੇਟਿਵ ਹੈ ਤਾਂ ਵੀ ਆਪਣਾ ਦੁੱਧ ਪਿਆ ਸਕਦੀ ਹੈ। ਡਾਇਰੈਕਟਰ ਪ੍ਰਿੰਸੀਪਲ ਡਾ. ਕੁਲਬੀਰ ਕੌਰ ਨੇ ਕਿਹਾ ਕਿ ਕੋਰੋਨਾ ਨਾਲ ਸਾਨੂੰ ਸਾਰਿਆਂ ਨੂੰ ਮਿਲ ਕੇ ਲੜਨਾ ਹੋਵੇਗਾ। ਕੋਰੋਨਾ ਨੂੰ ਉਦੋਂ ਹੀ ਹਰਾਇਆ ਜਾ ਸਕਦਾ ਹੈ, ਜਦੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਅਸੀਂ ਪਾਲਣ ਕਰਾਂਗੇ।

ਇਹ ਵੀ ਪੜ੍ਹੋ :  ਕੋਰੋਨਾ ਦੀ ਚਪੇਟ 'ਚ ਆਇਆ 5 ਦਿਨਾਂ ਦੀ ਬੱਚਾ, ਜਲੰਧਰ ਜ਼ਿਲ੍ਹੇ 'ਚ ਬਦ ਤੋਂ ਬਦਤਰ ਹੋ ਰਹੀ ਹੈ ਸਥਿਤੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News