ਓਮੀਕਰੋਨ ਦਾ ਖ਼ਤਰਾ ਸਿਰ 'ਤੇ, 20 ਫ਼ੀਸਦੀ ਲੋਕਾਂ ਨੇ ਅਜੇ ਵੀ ਨਹੀਂ ਲਗਵਾਈ ਕੋਰੋਨਾ ਦੀ ਪਹਿਲੀ ਡੋਜ਼

Saturday, Dec 11, 2021 - 04:23 PM (IST)

ਓਮੀਕਰੋਨ ਦਾ ਖ਼ਤਰਾ ਸਿਰ 'ਤੇ, 20 ਫ਼ੀਸਦੀ ਲੋਕਾਂ ਨੇ ਅਜੇ ਵੀ ਨਹੀਂ ਲਗਵਾਈ ਕੋਰੋਨਾ ਦੀ ਪਹਿਲੀ ਡੋਜ਼

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ ਪਰ ਜ਼ਿਲ੍ਹੇ ’ਚ ਅਜੇ ਤੱਕ 20 ਫ਼ੀਸਦੀ ਲੋਕਾਂ ਨੇ ਪਹਿਲੀ ਡੋਜ਼ ਅਤੇ 57 ਫ਼ੀਸਦੀ ਲੋਕਾਂ ਨੇ ਦੂਸਰੀ ਡੋਜ਼ ਵੀ ਨਹੀਂ ਲਗਾਈ ਹੈ। ਸਿਹਤ ਵਿਭਾਗ ਅਜੇ ਕੋਰੋਨਾ ਦੀ ਪਹਿਲੀ ਅਤੇ ਦੂਸਰੀ ਡੋਜ਼ ਵਿਚ ਹੀ ਉਲਝਿਆ ਹੋਇਆ ਹੈ, ਜਦੋਂ ਕਿ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਬੂਸਟਰ ਡੋਜ਼ ਦੀ ਗੱਲ ਨੂੰ ਸਿਹਤ ਵਿਭਾਗ ਦੇ ਆਲਾ ਅਧਿਕਾਰੀ ਸਿਰੇ ਤੋਂ ਨਕਾਰ ਰਹੇ ਹਨ। ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ ਦਾ ਕਹਿਣਾ ਹੈ ਕਿ ਬੂਸਟਰ ਡੋਜ਼ ਬਾਰੇ ਕੇਂਦਰ ਸਰਕਾਰ ਨੇ ਫ਼ੈਸਲਾ ਲੈਣਾ ਹੈ ਅਤੇ ਅਜੇ ਤੱਕ ਸਰਕਾਰ ਵੱਲੋਂ ਇਸ ਸਬੰਧੀ ਕੋਈ ਹਦਾਇਤ ਨਹੀਂ ਆਈ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਅਜੇ ਤਾਂ ਉਨ੍ਹਾਂ ਦਾ ਮਿਸ਼ਨ ਪਹਿਲੀ ਅਤੇ ਦੂਸਰੀ ਡੋਜ਼ ਲਾਉਣ ’ਚ ਹੀ ਲੱਗਿਆ ਹੋਇਆ ਹੈ। ਜੇਕਰ ਅਸੀਂ ਪੂਰੇ ਜ਼ਿਲ੍ਹਾ ਬਰਨਾਲਾ ਦੀ ਗੱਲ ਕਰੀਏ ਤਾਂ ਪਹਿਲੀ ਡੋਜ਼ 80 ਫ਼ੀਸਦੀ ਲੋਕਾਂ ਨੂੰ ਲੱਗ ਚੁੱਕੀ ਹੈ, ਜਦੋਂ ਕਿ ਦੂਸਰੀ ਡੋਜ਼ ਦੀ 43 ਫ਼ੀਸਦੀ ਲੋਕਾਂ ਨੂੰ ਹੀ ਲੱਗੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਸਕ ਅਤੇ ਸਮਾਜਿਕ ਦੂਰੀ ਬਣਾਈ ਰੱਖਣ ’ਤੇ ਹੀ ਓਮੀਕਰੋਨ ਦੇ ਖ਼ਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਮਗਰੋਂ ਤਿਉਹਾਰੀ ਸੀਜ਼ਨ ਨੂੰ ਲੈ ਕੇ ਹੁਣ ਤੱਕ ਜਨਤਾ ਬਜ਼ਾਰਾਂ ’ਚ ਪਹੁੰਚ ਕੇ ਖੂਬ ਖਰੀਦਦਾਰੀ ਕਰਨ ’ਚ ਜੁੱਟੀ ਹੈ ਕਿਉਂਕਿ ਤਿਉਹਾਰੀ ਸੀਜ਼ਨ ਦੇ ਮਗਰੋਂ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ।

ਇਸ ’ਚ ਇੱਕਾ-ਦੁੱਕਾ ਲੋਕਾਂ ਦੇ ਚਿਹਰਿਆਂ ’ਤੇ ਹੀ ਮਾਸਕ ਨਜ਼ਰ ਆ ਰਿਹਾ ਹੈ ਅਤੇ ਲੋਕਾਂ ਵੱਲੋਂ ਸਮਾਜਿਕ ਦੂਰੀ ਦੇ ਨਾਲ-ਨਾਲ ਸੈਨੀਟਾਈਜੇਸ਼ਨ ’ਤੇ ਵੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉੱਥੇ ਦੁਕਾਨਦਾਰਾਂ ਵੱਲੋਂ ਵੀ ਜਨਤਾ ਨੂੰ ਨਾ ਸੈਨੇਟਾਈਜ਼ਰ ਉਪਲੱਬਧ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਸਮਾਜਿਕ ਦੂਰੀ ਬਣਾਉਣ ’ਤੇ ਕੋਈ ਗੌਰ ਹੈ।
 


author

Babita

Content Editor

Related News