ਭਵਾਨੀਗੜ੍ਹ ਇਲਾਕੇ ’ਚ ਕੋਰੋਨਾ ਮਹਾਮਾਰੀ ਦੇ ਪ੍ਰਕੋਪ ’ਚ ਲਗਾਤਾਰ ਵਾਧਾ ਹੋਣਾ ਵੱਡੀ ਚਿੰਤਾ ਦਾ ਵਿਸ਼ਾ

08/02/2020 1:37:55 PM

ਭਵਾਨੀਗੜ੍ਹ (ਕਾਂਸਲ) :- ਸਥਾਨਕ ਸ਼ਹਿਰ ’ਚ ਅਤੇ ਇਲਾਕੇ ’ਚ ਕੋਰੋਨਾ ਮਹਾਮਾਰੀ ਦਾ ਲਗਾਤਾਰ ਵੱਧਦਾ ਜਾ ਰਿਹਾ ਪ੍ਰਕੋਪ ਵੱਡੀ ਚਿੰਤਾਂ ਦਾ ਵਿਸਾ ਬਣਦਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪ੍ਰਸਾਸ਼ਨ ਵੱਲੋਂ ਇਸ ਨੂੰ ਢਿੱਲੇ ’ਚ ਲੈ ਕੇ ਅਜੇ ਵੀ ਕੋਈ ਸਖ਼ਤ ਕਦਮ ਨਾ ਚੁਕਣਾ ਹੈਰਾਨੀ ਦਾ ਵਿਸਾ ਹੈ। ਸਥਾਨਕ ਸ਼ਹਿਰ ਵਿਖੇ ਅੱਜ ਫਿਰ ਇਕੋਂ ਪਰਿਵਾਰ ਦੀ 3 ਸਾਲਾਂ ਦੀ ਛੋਟੀ ਬੱਚੀ ਸਮੇਤ 5 ਪਰਿਵਾਰਕ ਮੈਂਬਰਾਂ ਅਤੇ 4 ਹੋਰ ਨੌਜਵਾਨਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਸਪਤਾਲ ਦੇ ਐਸ.ਐਮ.ਓ ਡਾਕਟਰ ਪਰਵਿਨ ਗਰਗ, ਸਿਹਤ ਇੰਸਪੈਕਟਰ ਕਾਕਾ ਰਾਮ ਸ਼ਰਮਾਂ ਅਤੇ ਨਵਦੀਪ ਕੁਮਾਰ ਅਤੇ ਗੁਰਵਿੰਦਰ ਸਿੰਘ ਸਿਹਤ ਕਰਮਚਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਗੁਰੂ ਤੇਗ ਬਹਾਦਰ ਕਲੋਨੀ ’ਚ ਰਹਿੰਦੇ ਸੰਦੀਪ ਗੋਇਲ ਪੁੱਤਰ ਵੀਰ ਚੰਦ ਅਤੇ ਉਸ ਦੀ ਪਤਨੀ ਮਾਨਿਆ ਰਾਣੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਜਦੋਂ ਪਰਿਵਾਰ ਦੇ ਬਾਕੀ ਮੈਂਬਰਾਂ ਜਿਨ੍ਹਾਂ ’ਚ ਸੰਦੀਪ ਦੀ ਮਾਤਾ ਊਸਾ ਰਾਣੀ,  ਭਰਾ ਦਮਨ ਗੋਇਲ ਅਤੇ ਸੰਦੀਪ ਦੀ 3 ਸਾਲਾਂ ਦੀ ਛੋਟੀ ਬੱਚੀ ਨਿਸ਼ਤਾ ਦੀ ਵੀ ਕੋਰੋਨਾ ਦੀ ਜਾਂਚ ਕਰਵਾਈ ਤਾਂ ਇਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ। ਉਨ੍ਹਾਂ ਦੱਸਿਆ ਕਿ ਸੰਦੀਪ ਦਾ ਗਲਾ ਖਰਾਬ ਹੋਣ ਅਤੇ ਉਸ ਨੂੰ ਬੁਖਾਰ ਦੀ ਸ਼ਿਕਾਇਤ ਹੋਣ ਕਾਰਨ ਉਹ ਇਲਾਜ਼ ਲਈ ਸਮਾਣਾ ਵਿਖੇ ਲਿਜਾਇਆ ਗਿਆ ਸੀ। ਜਿਥੇ ਡਾਕਟਰਾਂ ਨੇ ਉਸ ਨੂੰ ਕੋਰੋਨਾ ਦਾ ਟੈਸ਼ਟ ਕਰਵਾਉਣ ਦੀ ਸਲਾਹ ਦਿੱਤੀ ਤਾਂ ਉਥੇ ਦੋਵੇ ਪਤੀ-ਪਤਨੀ ਨੇ ਆਪਣੀ ਕੋਰੋਨਾ ਦੀ ਜਾਂਚ ਕਰਵਾਈ ਤਾਂ ਇਨ੍ਹਾਂ ਦੋਵਾਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਫਿਰ ਉਨ੍ਹਾਂ ਬਾਕੀ ਪਰਿਵਾਰਕ ਮੈਂਬਰਾਂ ਦੀ ਵੀ ਜਾਂਚ ਕਰਵਾਈ। ਜਿਥੇ ਇਨ੍ਹਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਲਾਜ਼ ਲਈ ਕੋਵਿਡ-19 ਕੇਅਰ ਸੈਂਟਰ ਘਾਬਦਾਂ ਵਿਖੇ ਭੇਜਿਆ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਹੋਰ ਵਿਅਕਤੀਆਂ ਨੂੰ ਵੀ ਟਰੇਸ ਕਰਕੇ ਉਨ੍ਹਾਂ ਦੇ ਵੀ ਜਾਂਚ ਲਈ ਨਮੂਨੇ ਲਏ ਜਾਣਗੇ।

PunjabKesari

ਇਸੇ ਤਰ੍ਹਾਂ ਸ਼ਹਿਰ ਦੇ ਗਾਂਧੀ ਨਗਰ ਦੇ ਵਸਨੀਕ ਮਨਦੀਪ ਸਿੰਘ ਜੋ ਕਿ ਪਟਿਆਲਾ ਵਿਖੇ ਪੀ.ਡਬਲਯੂ.ਡੀ ਵਿਭਾਗ ’ਚ ਕੰਮ ਕਰਦਾ ਹੈ, ਨੂੰ ਗਲਾ ਖਰਾਬ ਹੋਣ ਦੀ ਸ਼ਿਕਾਇਤ ਸੀ ਅਤੇ ਇਸ ਦੇ ਕੋਰੋਨਾ ਦੀ ਜਾਂਚ ਲਈ ਪਟਿਆਲਾ ਵਿਖੇ ਹੀ ਨਮੂਨੇ ਲਏ ਗਏ ਸਨ। ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਬਾਕੀ 3 ਹੋਰ ਪਰਿਵਾਰਕ ਮੈਂਬਰਾਂ ਦੇ ਵੀ ਜਾਂਚ ਲਈ ਨਮੂਨੇ ਲਏ ਗਏ ਹਨ ਅਤੇ ਇਸ ਨੂੰ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿਖੇ ਭੇਜਿਆ ਜਾ ਰਿਹਾ ਹੈ।

ਐਸ.ਐਮ.ਓ ਡਾਕਟਰ ਪਰਵੀਨ ਗਰਗ ਅਤੇ ਸਿਹਤ ਇੰਸਪੈਕਟਰ ਕਾਕਾ ਰਾਮ ਸ਼ਰਮਾਂ ਨੇ ਦੱਸਿਆ ਕਿ ਬੀਤੇ ਦਿਨੀ ਸਥਾਨਕ ਸਟੇਟ ਬੈਂਕ ਨਜਦੀਕ ਰਵੀਦਾਸ ਕਲੋਨੀ ਦੇ ਵਾਸੀ ਗੁਰਦੀਪ ਸਿੰਘ ਜੋ ਕਿ ਨਾਭਾ ਵਿਖੇ ਇਕ ਆਟੋ ਮੋਬਾਇਲ ਕੰਪਨੀ ਵਿਚ ਕੰਮ ਕਰਦਾ ਸੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਜਾਂਚ ਲਈ ਨਮੂਨੇ ਲਏ ਗਏ ਸਨ। ਜਿਸ ’ਚ ਹੁਣ ਉਸ ਦੇ ਦੋਵੇਂ ਜੁੜਵਾ ਪੁੱਤਰਾਂ ਜਸ਼ਮਨਦੀਪ ਸਿੰਘ ਅਤੇ ਹਰਮਨਦੀਪ ਸਿੰਘ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਵੀ ਇਲਾਜ ਲਈ ਕੋਵਿਡ-19 ਕੇਅਰ ਸੈਂਟਰ ਵਿਖੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਥਾਨਕ ਜੈਨ ਕਲੋਨੀ ਦੇ ਵਸਨੀਕ ਇਕ ਨੌਜਵਾਨ ਹਸੀਅਤ ਕੁਮਾਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਲੋਕਾਂ ਵੱਲੋਂ ਹੁਣ ਕੋਰੋਨਾ ਦੀ ਮਹਾਮਾਰੀ  ਨੂੰ ਹਲਕੇ ’ਚ ਲਏ ਜਾਣ ਕਾਰਨ ਇਹ ਛੂਤ ਦੀ ਬੀਮਾਰੀ ਇਲਾਕੇ ’ਚ ਵੱਧਦੀ ਜਾ ਰਹੀ ਹੈ। ਇਸ ਲਈ ਇਲਾਕਾ ਨਿਵਾਸੀਆਂ ਨੂੰ ਇਸ ਨੂੰ ਗੰਭੀਰਤਾਂ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਤੋਂ ਬਚਾਅ ਲਈ ਖੁੱਦ ਹੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣ ਕਰਨਾ ਜਰੂਰੀ ਹੈ।

ਦੂਜੇ ਪਾਸੇ ਆਮ ਇਲਾਕਾ ਨਿਵਾਸੀਆਂ ’ਚ ਇਸ ਗੱਲ ਨੂੰ ਲੈ ਕੇ ਸਖ਼ਤ ਰੋਸ ਹੈ ਕਿ ਸ਼ਹਿਰ ਵਿਚ ਕੋਰੋਨਾ ਦਾ ਪ੍ਰਕੋਪ ਬਾਹਰਲੇ ਸ਼ਹਿਰਾਂ ’ਚ ਹੀ ਆਉਣ ਵਾਲੇ ਵਿਅਕਤੀਆਂ ਅਤੇ ਸਥਾਨਕ ਸ਼ਹਿਰ ਦੇ ਬਾਹਰਲੇ ਸ਼ਹਿਰਾਂ ’ਚ ਕੰਮ ਕਰਦੇ ਵਿਅਕਤੀਆਂ ਨਾਲ ਵੱਧ ਰਿਹਾ ਹੈ। ਇਸ ਲਈ ਸਰਕਾਰ ਅਤੇ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਉਹ ਦੂਜੇ ਸ਼ਹਿਰ ਤੋਂ ਜਾ ਤਾਂ ਆਉਣੀ-ਜਾਣੀ ਬੰਦ ਕੀਤੀ ਜਾਵੇ ਜਾਂ ਫਿਰ ਇਸ ਇਲਾਕੇ ’ਚ ਕੋਰੋਨਾ ਦੀ ਮਾਹਮਾਰੀ ਨੂੰ ਰੋਕਣ ਲਈ ਕੋਈ ਹੋਰ ਢੁੱਕਵੇ ਹੱਲ ਕੀਤੇ ਜਾਣ।


Harinder Kaur

Content Editor

Related News